India

ਇਸਰੋ ਨੂੰ ਮਿਲੀ ਵੱਡੀ ਕਾਮਯਾਬੀ, ਐਸਟ੍ਰੋਸੈਟ ਦੂਰਬੀਨ ਨੇ 600 ਤੋਂ ਜ਼ਿਆਦਾ ਗਾਮਾ-ਕਿਰਨ ਧਮਾਕਿਆਂ ਦਾ ਪਤਾ ਲਗਾਇਆ

ਨਵੀਂ ਦਿੱਲੀ –  ਭਾਰਤ ਦੇ ਐਸਟ੍ਰੋਸੈਟ ਪੁਲਾੜੀ ਦੂਰਬੀਨ ਨੇ 600 ਤੋਂ ਵੱਧ ਗਾਮਾ-ਕਿਰਨ ਧਮਾਕਿਆਂ (ਜੀ. ਆਰ. ਬੀ.) ਦਾ ਪਤਾ ਲਗਾ ਕੇ ਇਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ, ਜਿਨ੍ਹਾਂ ਵਿਚੋਂ ਹਰੇਕ ਧਮਾਕਾ ਕਿਸੇ ਵਿਸ਼ਾਲ ਤਾਰੇ ਦੀ ਮੌਤ ਜਾਂ ਨਿਊਟ੍ਰਾਨ ਤਾਰਿਆਂ ਦੇ ਰਲੇਵੇਂ ਦਾ ਪ੍ਰਤੀਕ ਹੈ। ਪ੍ਰਮੁੱਖ ਜਾਂਚਕਰਤਾ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ 600ਵੀਂ ਜੀ. ਆਰ. ਬੀ. ਦਾ ਪਤਾ ਲਗਾਉਣਾ ਲਾਂਚਿੰਗ ਤੋਂ 8 ਸਾਲ ਬਾਅਦ ਅਤੇ ਨਿਰਧਾਰਤ ਜੀਵਨ ਕਾਲ ਤੋਂ ਬਾਅਦ ਵੀ ‘ਕੈਡਮੀਅਮ ਜਿੰਕ ਟੇਲੁਰਾਈਡ ਇਮੇਜਰ’ (ਸੀ. ਜੈੱਡ. ਟੀ. ਆਈ.) ਦੇ ਲਗਾਤਾਰ ਜਾਰੀ ਅਸੀਮਤ ਪ੍ਰਦਰਸ਼ਨ ਦਾ ਇਕ ਵੱਡਾ ਉਦਾਹਰਣ ਹੈ।
ਐਸਟ੍ਰੋਸੈਟ ਵਲੋਂ ਜੀ. ਆਰ. ਬੀ. ਅਧਿਐਨ ਦੀ ਅਗਵਾਈ ਕਰਨ ਵਾਲੇ ਭਾਰਤੀ ਤਕਨਾਲੋਜੀ ਸੰਸਥਾਨ (ਆਈ. ਆਈ. ਟੀ.) ਮੁੰਬਈ ਤੋਂ ਪੀ. ਐੱਚ. ਡੀ. ਵਿਦਿਆਰਥੀ ਗੌਰਵ ਵਰਾਤਕਰ ਨੇ ਕਿਹਾ ਕਿ ਮਿੰਨੀ ਬਿਗ-ਬੈਂਗਸ ਕਹੇ ਜਾਣ ਵਾਲੇ ਜੀ. ਆਰ. ਬੀ. ਬ੍ਰਹਿਮੰਡ ’ਚ ਸਭ ਤੋਂ ਊਰਜਾਵਾਨ ਧਮਾਕੇ ਹਨ, ਜੋ ਸੂਰਜ ਵਲੋਂ ਆਪਣੇ ਪੂਰੇ ਜੀਵਨ ਕਾਲ ਵਿਚ ਨਿਕਲਣ ਵਾਲੀ ਊਰਜਾ ਤੋਂ ਜ਼ਿਆਦਾ ਊਰਜਾ ਸਿਰਫ ਕੁਝ ਸੈਕੰਡਾਂ ਵਿਚ ਨਿਕਲਦੀ ਹੈ। ਜੀ. ਆਰ. ਬੀ. ਇਕ ਸੈਕੰਡ ਦੇ ਇਕ ਅੰਸ਼ ਤੋਂ ਲੈ ਕੇ ਕਈ ਮਿੰਟਾਂ ਤੱਕ ਰਹਿੰਦਾ ਹੈ।
ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਵਲੋਂ 2015 ਵਿਚ ਲਾਂਚ ਐਸਟ੍ਰੋਸੈਟ ਦੇ ਕੰਮ ਦੀ ਮਿਆਦ 5 ਸਾਲ ਲਈ ਨਿਰਧਾਰਤ ਸੀ, ਪਰ ਇਹ ਨਿਰੀਖਣ ਦਾ ਕੰਮ ਪੁਲਾੜ ਵਿਗਿਆਨੀਆਂ ਲਈ ਹੁਣ ਵੀ ਚੰਗੀ ਸਥਿਤੀ ਵਿਚ ਬਣਿਆ ਹੋਇਆ ਹੈ। ਆਈ. ਆਈ. ਟੀ.-ਮੁੰਬਈ ਦੇ ਐਸੋਸੀਏਟ ਪ੍ਰੋਫੈਸਰ ਵਰੁਣ ਭਾਰੇਰਾਵ ਨੇ ਕਿਹਾ ਕਿ ਐਸਟ੍ਰੋਸੈਟ ਨੇ ਜੋ ਹਾਸਲ ਕੀਤਾ ਹੈ ਉਸ ’ਤੇ ਸਾਨੂੰ ਮਾਣ ਹੈ। ਇਸ ਸਫਲਤਾ ਨੂੰ ਅੱਗੇ ਵਧਾਉਣ ਲਈ ਕਈ ਸੰਸਥਾਨ ਇਕੱਠੇ ਆਏ ਹਨ ਅਤੇ ਅਗਲੀ ਪੀੜ੍ਹੀ ਦੀ ਜੀ. ਆਰ. ਬੀ. ਪੁਲਾੜ ਦੂਰਬੀਨ ‘ਦਕਸ਼’ ਦੇ ਨਿਰਮਾਣ ਦਾ ਪ੍ਰਸਤਾਵ ਰੱਖਿਆ ਹੈ।

Related posts

ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਬੁੱਢਾ ਦਲ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਸੰਪੂਰਨ

Bunty

ਹਰਿ ਕੀ ਪੌੜੀ’ ਦੇ ਨੇੜੇ ਗੁਰਦੁਆਰਾ ਸਥਾਪਿਤ ਕਰਨ ਨੂੰ ਲੈ ਕੇ 21 ਸਤੰਬਰ ਨੂੰ ਹੋਵੇਗੀ ਅਹਿਮ ਮੀਟਿੰਗ

Bunty

ਕਰਨਾਟਕ ‘ਚ ਹਿਜਾਬ ਤੋਂ ਬਾਅਦ ਹੁਣ ਬਾਈਬਲ ਵਿਵਾਦ, ਆਰਚਬਿਸ਼ਪ ਪੀਟਰ ਮਚਾਡੋ ਨੇ ਦਿੱਤਾ ਸਪੱਸ਼ਟੀਕਰਨ

Bunty