Sport

ਰੋਹਿਤ ਨੂੰ ਟੀ-20 ਵਿਸ਼ਵ ਕੱਪ ਤਕ ਰਹਿਣਾ ਚਾਹੀਦਾ ਹੈ ਕਪਤਾਨ: ਸੌਰਵ ਗਾਂਗੁਲੀ

ਕੋਲਕਾਤਾ –  ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਨੂੰ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੱਕ ਟੀਮ ਦੀ ਅਗਵਾਈ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਆਗਾਮੀ ਦੱਖਣੀ ਅਫਰੀਕਾ ਦੌਰੇ ‘ਤੇ ਟੀ-20 ਅਤੇ ਵਨਡੇ ਸੀਰੀਜ਼ ਨਾ ਖੇਡਣ ਦੇ ਫੈਸਲੇ ਨੂੰ ਵੀ ਜਾਇਜ਼ ਠਹਿਰਾਇਆ।ਪੂਰਬੀ ਭਾਰਤ ਲਈ ਡਾਬਰ ਚਯਵਨਪ੍ਰਾਸ਼ ਦੇ ਬ੍ਰਾਂਡ ਅੰਬੈਸਡਰ ਵਜੋਂ ਆਪਣੀ ਨਿਯੁਕਤੀ ਦੇ ਮੌਕੇ ‘ਤੇ ਆਯੋਜਿਤ ਇਕ ਸਮਾਗਮ ‘ਚ ਬੋਲਦਿਆਂ ਸੌਰਵ ਨੇ ਕਿਹਾ, ‘ਰੋਹਿਤ ਇਕ ਨੇਤਾ ਹੈ। ਮੈਨੂੰ ਭਰੋਸਾ ਹੈ ਕਿ ਉਹ 2024 ਟੀ-20 ਵਿਸ਼ਵ ਕੱਪ ਤੱਕ ਟੀਮ ਦੀ ਕਪਤਾਨੀ ਕਰਦੇ ਰਹਿਣਗੇ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਟੀਮ ਦਾ ਅਨਿੱਖੜਵਾਂ ਅਤੇ ਮਹੱਤਵਪੂਰਨ ਹਿੱਸਾ ਹਨ। ਦੋਵਾਂ ਦਾ ਵਿਸ਼ਵ ਕੱਪ ਤੋਂ ਬਾਅਦ ਆਰਾਮ ਕਰਨ ਦਾ ਫੈਸਲਾ ਬਿਲਕੁਲ ਸਹੀ ਹੈ।ਉਹ ਦੱਖਣੀ ਅਫਰੀਕਾ ‘ਚ ਟੈਸਟ ਸੀਰੀਜ਼ ਲਈ ਤਰੋਤਾਜ਼ਾ ਹੋ ਕੇ ਵਾਪਸੀ ਕਰੇਗਾ। ਰੋਹਿਤ ਵਾਪਸੀ ਕਰਨਗੇ ਅਤੇ ਤਿੰਨਾਂ ਫਾਰਮੈਟਾਂ ਵਿੱਚ ਕਪਤਾਨੀ ਕਰਨਗੇ। ਰੋਹਿਤ-ਵਿਰਾਟ ਦੇ ਕੁਝ ਸਮੇਂ ਤੋਂ ਅੰਤਰਰਾਸ਼ਟਰੀ ਟੀ-20 ਮੈਚ ਨਾ ਖੇਡਣ ‘ਤੇ ਦਾਦਾ ਨੇ ਕਿਹਾ- ‘ਟੀ-20 ਵਿਸ਼ਵ ਕੱਪ ਅਤੇ ਦੁਵੱਲੀ ਸੀਰੀਜ਼ ਵੱਖ-ਵੱਖ ਹਨ। ਦੋਵਾਂ ਨੇ ਹਾਲ ਹੀ ਵਿੱਚ ਸਮਾਪਤ ਹੋਏ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੈਨੂੰ ਉਮੀਦ ਹੈ ਕਿ ਅਗਲੇ ਛੇ-ਸੱਤ ਮਹੀਨਿਆਂ ‘ਚ ਵੈਸਟਇੰਡੀਜ਼ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੌਰਾਨ ਉਹ ਆਪਣੀ ਬਿਹਤਰੀਨ ਫਾਰਮ ‘ਚ ਹੋਣਗੇ ਅਤੇ ਫਿਰ ਅਸੀਂ ਉਪ ਜੇਤੂ ਨਹੀਂ ਸਗੋਂ ਚੈਂਪੀਅਨ ਬਣਾਂਗੇ।

Related posts

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੂੰ ਹੁਣ ਸਿਰਫ਼ ਜ਼ਿੰਬਾਬਵੇ ਦੇ ਬੁਰੀ ਤਰ੍ਹਾਂ ਨਾਲ ਹਾਰਨ ਤੋਂ ਹੀ ਉਮੀਦਾਂ !

admin

9ਵਾਂ ਚੈਲੇਂਜਰ ਕੱਪ : ਦਿੱਲੀ ਚੈਲੇਂਜਰਜ਼ ਦੀ ਪਟਿਆਲਾ ਸ਼ਾਹੀ ਵਿਰੁੱਧ ਵੱਡੀ ਜਿੱਤ

admin

ਟੀ-20 ਵਿਸ਼ਵ ਕੱਪ : ਭਾਰਤ ਦੀ ਪਾਕਿਸਤਾਨ ‘ਤੇ ਇਤਿਹਾਸਕ ਜਿੱਤ

admin