India

ਰੱਖਿਆ ਮੰਤਰਾਲਾ ਨੇ ਜਲ ਸੈਨਿਕ ਹਵਾਈ ਅੱਡੇ ਤੇ ਰਾਹੁਲ ਗਾਂਧੀ ਦੇ ਜਹਾਜ਼ ਨੂੰ ਉਤਰਨ ਦੀ ਨਹੀਂ ਦਿੱਤੀ ਮਨਜ਼ੂਰੀ

ਕੋਚੀ – ਕਾਂਗਰਸ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਰੱਖਿਆ ਮੰਤਰਾਲਾ ਨੇ ਉਸ ਜਹਾਜ਼ ਨੂੰ ਉੱਥੇ ਜਲ ਸੈਨਿਕ ਹਵਾਈ ਅੱਡੇ ’ਤੇ ਉਤਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ’ਚ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਵਾਰ ਸਨ। ਐਨਾਰਕੁਲਮ ਦੇ ਜ਼ਿਲ੍ਹਾ ਕਾਂਗਰਸ ਕਮੇਟੀ (ਡੀ.ਸੀ.ਸੀ.) ਦੇ ਪ੍ਰਧਾਨ ਮੁਹੰਮਦ ਸ਼ਿਆਸ ਨੇ ਦੋਸ਼ ਲਗਾਇਆ ਕਿ ਸ਼ੁਰੂ ’ਚ ਜਲ ਸੈਨਿਕ ਹਵਾਈ ਅੱਡੇ ’ਤੇ ਜਹਾਜ਼ ਉਤਾਰਨ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਬਾਅਦ ’ਚ ਇਹ ਮਨਜ਼ੂਰੀ ਵਾਪਸ ਲੈ ਲਈ ਗਈ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਕਨੂੰਰ ਤੋਂ ਰਾਹੁਲ ਗਾਂਧੀ ਨੂੰ ਲੈ ਕੇ ਆ ਰਹੇ ਜਹਾਜ਼ ਨੂੰ ਕੋਲ ਦੇ ਨੇਦੁੰਬਸੇਰੀ ’ਚ ’ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ’ (ਸੀ.ਆਈ.ਏ.ਐੱਲ.) ਵੱਲ ਮੋੜ ਦਿੱਤਾ ਗਿਆ। ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਜਲ ਸੈਨਿਕ ਸਟੇਸ਼ਨ ’ਤੇ ਨਿੱਜੀ ਜੈੱਟ ਜਹਾਜ਼ਾਂ ਨੂੰ ਉਤਾਰੇ ਜਾਣ ਦੀ ਮਨਜ਼ੂਰੀ ਦੇਣ ਦਾ ਫ਼ੈਸਲਾ ਰੱਖਿਆ ਮੰਤਰਾਲਾ ਵਲੋਂ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਇਸ ਵਿਸ਼ੇ ’ਚ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਦੌਰੇ ’ਤੇ ਹਨ ਅਤੇ ਸ਼ੁੱਕਰਵਾਰ ਯਾਨੀ ਅੱਜ ਕੋਚੀ ’ਚ ਉਨ੍ਹਾਂ ਦੇ 2 ਪ੍ਰੋਗਰਾਮ ਤੈਅ ਹਨ।

Related posts

ਭਾਰਤ-ਚੀਨ ਸਰਹੱਦ ਉਪਰ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਛੇ ਨੁਕਤਿਆਂ ‘ਤੇ ਸਹਿਮਤੀ !

admin

ਸੋਨੀਆ ਗਾਂਧੀ ਦੀ ਪਾਰਟੀ ਆਗੂਆਂ ਨੂੰ ਹਿਦਾਇਤ, ਨਿੱਜੀ ਸਵਾਰਥ ਤੋਂ ਉਪਰ ਉੱਠ ਕੇ ਪਾਰਟੀ ਦੇ ਹਿੱਤ ‘ਚ ਕਰੋ ਕੰਮ

Bunty

ਪਹਿਲਾਂ ਦੁਨੀਆ ਮੋਢੇਰਾ ਨੂੰ ਸੂਰਜ ਮੰਦਰ ਵਜੋਂ ਜਾਣਦੀ ਸੀ- ਮੋਦੀ

Bunty