Sport

ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ

ਜੋਹਾਨਸਬਰਗ – ਦੱਖਣੀ ਅਫਰੀਕਾ ਅਤੇ ਭਾਰਤ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਜੋਹਾਨਸਬਰਗ ਦੇ ਨਿਊ ਵਾਂਡਰਸ ਸਟੇਡੀਅਮ ’ਚ ਖੇਡਿਆ ਗਿਆ। ਮੈਚ ’ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ।
ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕੀ ਟੀਮ ਨੇ 27.3 ਓਵਰਾਂ ’ਚ ਆਲ ਆਊਟ ਹੋ ਕੇ 116 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 117 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਅਰਸ਼ਦੀਪ ਸਿੰਘ ਨੇ 5, ਅਵੇਸ਼ ਖਾਨ ਨੇ 4 ਤੇ ਕੁਲਦੀਪ ਯਾਦਵ ਨੇ 1 ਵਿਕਟਾਂ ਲਈਆਂ।
ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੇ 16.4 ਓਵਰਾਂ ’ਚ 2 ਵਿਕਟਾਂ ਗੁਆ ਕੇ 117 ਦੌੜਾਂ ਬਣਾਈਆਂ ਤੇ 8 ਵਿਕਟਾਂ ਨਾਲ ਮੈਚ ਜਿੱਤ ਲਿਆ। ਭਾਰਤ ਲਈ ਰਿਤੁਰਾਜ ਗਾਇਕਵੜਾ 5 ਦੌੜਾਂ, ਸ਼੍ਰੇਅਸ ਅਈਅਰ ਨੇ 52 ਦੌੜਾਂ, ਸਾਈ ਸੁਦਰਸ਼ਨ ਨੇ 55 ਦੌੜਾਂ ਤੇ ਤਿਲਕ ਵਰਮਾ ਨੇ 1 ਦੌੜ ਬਣਾਈ। ਦੱਖਣੀ ਅਫਰੀਕਾ ਲਈ ਵਿਆਨ ਮਡਲਰ ਨੇ 1 ਤੇ ਐਂਡਿਲੇ ਨੇ 1 ਵਿਕਟਾਂ ਲਈਆਂ।

Related posts

ਹਰ ਧੀ ਲਈ ਆਤਮ ਸਨਮਾਨ ਪਹਿਲਾਂ, ਮੈਡਲ ਬਾਅਦ ’ਚ, ਵਿਨੇਸ਼ ਫੋਗਾਟ ਦੇ ਸਮਰਥਨ ਵਿਚ ਆਏ ਰਾਹੁਲ ਗਾਂਧੀ

Bunty

37ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ: ਸਿਡਨੀ ‘ਚ ਸਿੱਖ ਖਿਡਾਰੀਆਂ ਦਾ ਮਹਾਂਕੁੰਭ ਅੱਜ ਤੋਂ ਸ਼ੁਰੂ !

admin

ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਫ੍ਰੈਂਚ ਓਪਨ 2026 ਖਿਤਾਬ ਜਿੱਤਿਆ

admin