ਮੁੰਬਈ – ਪਿ੍ਰਅੰਕਾ ਚੋਪੜਾ ਦੀਆਂ ਚਚੇਰੀਆਂ ਭੈਣਾਂ ਨੂੰ ਹਿੰਦੀ ਸਿਨੇਮਾ ’ਚ ਬਹੁਤ ਮਾਨਤਾ ਪ੍ਰਾਪਤ ਹੈ। ਇਨ੍ਹਾਂ ’ਚ ਪਰਿਣੀਤੀ ਚੋਪੜਾ, ਮੀਰਾ ਚੋਪੜਾ ਤੇ ਮਨਾਰਾ ਚੋਪੜਾ ਦੇ ਨਾਂ ਸ਼ਾਮਲ ਹਨ। ਅਕਸਰ ਦੇਖਿਆ ਗਿਆ ਹੈ ਕਿ ਇਨ੍ਹਾਂ ਚਚੇਰੀਆਂ ਭੈਣਾਂ ਨੂੰ ਲੈ ਕੇ ਸੁਰਖ਼ੀਆਂ ਦਾ ਬਾਜ਼ਾਰ ਕਾਫੀ ਗਰਮ ਰਹਿੰਦਾ ਹੈ।ਇਸ ਦੌਰਾਨ ਅਦਾਕਾਰਾ ਮੀਰਾ ਚੋਪੜਾ ਨੇ ਆਪਣੀ ਚਚੇਰੀ ਭੈਣ ਪਰਿਣੀਤੀ ਚੋਪੜਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਇਸ ਦੌਰਾਨ ਅਦਾਕਾਰਾ ਨੇ ਪਰਿਣੀਤੀ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ।ਬੀ-ਟਾਊਨ ਦੀਆਂ ਮਸ਼ਹੂਰ ਅਦਾਕਾਰਾਂ ’ਚ ਮੀਰਾ ਚੋਪੜਾ ਦਾ ਨਾਂ ਸ਼ਾਮਲ ਹੈ। ਫਿਲਹਾਲ ਮੀਰਾ ਆਪਣੀ ਓ. ਟੀ. ਟੀ. ਫ਼ਿਲਮ ‘ਸਫ਼ੈਦ’ ਦੀ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਇਸ ਦੌਰਾਨ ਅਦਾਕਾਰਾ ਨੇ ਫ਼ਿਲਮੀ ਗਿਆਨ ਨੂੰ ਤਾਜ਼ਾ ਇੰਟਰਵਿਊ ਦਿੱਤਾ ਹੈ। ਜਿਸ ’ਚ ਮੀਰਾ ਚੋਪੜਾ ਨੇ ਆਪਣੀ ਚਚੇਰੀ ਭੈਣ ਪਰਿਣੀਤੀ ਚੋਪੜਾ ਬਾਰੇ ਗੱਲ ਕੀਤੀ ਹੈ।ਦਰਅਸਲ ਇੰਟਰਵਿਊ ਦੌਰਾਨ ਉਨ੍ਹਾਂ ਨੂੰ ਪਰਿਣੀਤੀ ਦੀ ਪਸੰਦ ਤੇ ਨਾਪਸੰਦ ਬਾਰੇ ਇਕ ਸਵਾਲ ਪੁੱਛਿਆ ਗਿਆ ਸੀ। ਇਸ ’ਤੇ ਮੀਰਾ ਨੇ ਜਵਾਬ ਦਿੱਤਾ, ‘‘ਦੇਖੋ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੀ ਕਿਉਂਕਿ ਮੈਂ ਉਸ ਦੇ ਜ਼ਿਆਦਾ ਨਜ਼ਦੀਕ ਨਹੀਂ ਹਾਂ। ਸ਼ੁਰੂਆਤ ਤੋਂ ਹੀ ਅਸੀਂ ਇਕ-ਦੂਜੇ ਦੇ ਨਜ਼ਦੀਕ ਨਹੀਂ ਹਾਂ, ਇਸ ਕਾਰਨ ਉਸ ਦੀ ਪਸੰਦ ਤੇ ਨਾ ਪਸੰਦ ਨੂੰ ਲੈ ਕੇ ਮੈਂ ਕੁਝ ਨਹੀਂ ਦੱਸ ਸਕਦੀ।
