Bollywood

ਐਕਸਪੈਰੀਮੈਂਟ ਪਸੰਦ ਹਨ : ਅਦਾ ਸ਼ਰਮਾ

ਅਦਾ ਸ਼ਰਮਾ ਉਨ੍ਹਾਂ ਅਭਿਨੇਤਰੀਆਂ ’ਚੋਂ ਹੈ, ਜਿਨ੍ਹਾਂ ਨੂੰ ਅਸਫਲਤਾ ਦਾ ਡਰ ਨਹੀਂ ਸਤਾਉਂਦਾ। ਉਹ ਕਿਸੇ ਵੀ ਤਰ੍ਹਾਂ ਖੁਦ ਨੂੰ ਖਬਰਾਂ ’ਚ ਰੱਖਣ ਦਾ ਯਤਨ ਨਹੀਂ ਕਰਦੀ। ਇਨ੍ਹੀਂ ਦਿਨੀਂ ਉਹ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਉਤਸ਼ਾਹਤ ਹੈ। ਪੇਸ਼ ਹਨ ਅਦਾ ਨਾਲ ਹੋਈ ਇੱਕ ਗੱਲਬਾਤ ਦੇ ਕੁਝ ਅੰਸ਼ :
ਤੁਸੀਂ 2008 ’ਚ ਆਈ ਫਿਲਮ ’1920’ ਤੋਂ ਕਰੀਅਰ ਸ਼ੁਰੂ ਕੀਤਾ ਸੀ। ਅੱਠ ਸਾਲ ਬਾਅਦ ’ਕਮਾਂਡੋ 2’ ਆਈ ਅਤੇ ਅੱਜ ਕੱਲ੍ਹ ’ਕਮਾਂਡੋ 3’ ਵੀ ਕਰ ਰਹੇ ਹੋ। ਤੁਹਾਨੂੰ ਫਿਲਮਾਂ ਨਹੀਂ ਮਿਲ ਰਹੀਆਂ ਜਾਂ ਕੋਈ ਹੋਰ ਗੱਲ ਹੈ?
– ਮੈਨੂੰ ਲੱਗਦਾ ਹੈ ਕਿ ਮੇਰਾ ਕਰੀਅਰ ਸਹੀ ਦਿਸ਼ਾ ਵਿੱਚ ਜਾ ਰਿਹਾ ਹੈ, ਕਿਉਂਕਿ ਮੈਂ ਆਪਣੀਆਂ ਸ਼ਰਤਾਂ ’ਤੇ ਕੰਮ ਕਰਦੀ ਹਾਂ। ਮੈਂ ਉਹੀ ਫਿਲਮ ਕਰਦੀ ਹਾਂ, ਜਿਸ ਨੂੰ ਕਰਨ ਲਈ ਮੇਰਾ ਮਨ ਗਵਾਹੀ ਦੇਵੇ। ’1920’ ਕਰਨ ਤੋਂ ਬਾਅਦ ਮੈਂ ਸਾਊਥ ਦੀਆਂ ਕੰਨੜ ਅਤੇ ਤੇਲਗੂ ਦੀਆਂ ਤਕਰੀਬਨ 8-10 ਫਿਲਮਾਂ ਕੀਤੀਆਂ। ਮੈਂ ਮੂਲ ਤੌਰ ’ਤੇ ਡਾਂਸਰ ਹਾਂ, ਪਰ ਸਾਊਥ ’ਚ ਮੇਰੀ ਪਹਿਲੀ ਫਿਲਮ ਪੁਰੀ ਜਗਨਨਾਥ ਨਿਰਦੇਸ਼ਿਤ ’ਹਾਰਟ ਅਟੈਕ’ ਸੀ। ਪੁਰੀ ਜਗਨਨਾਥ ਆਪਣੀਆਂ ਫਿਲਮਾਂ ਦੀ ਹੀਰੋਇਨ ਨੂੰ ਬਹੁਤ ਗਲੈਮਰਸ ਲੁਕ ’ਚ ਪੇਸ਼ ਕਰਦੇ ਹਨ। ਇਸ ਵਿੱਚ ਉਨ੍ਹਾਂ ਨੇ ਮੇਰੇ ’ਤੇ ਗਾਣਾ ਵੀ ਨਹੀਂ ਫਿਲਮਾਇਆ। ਉਹ ਪੂਰੀ ਤਰ੍ਹਾਂ ਨਾਲ ਪ੍ਰਫਾਰਮੈਂਸ ਵਾਲਾ ਕਿਰਦਾਰ ਸੀ। ਦੂਜੀ ਗੱਲ ਕਿ ਮੈਂ ਖੁਦ ਨੂੰ ਦੁਹਰਾਉਣਾ ਪਸੰਦ ਨਹੀਂ ਕਰਦੀ। ਮੈਂ ਹਰ ਫਿਲਮ ਨੂੰ ਇਸ ਆਧਾਰ ’ਤੇ ਚੁਣਦੀ ਹਾਂ ਕਿ ਮੈਨੰ ਪ੍ਰਫਾਰਮ ਕਰਨ ਦਾ ਕਿੰਨਾ ਮੌਕਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਮੈਂ ਹਿੰਦੀ ’ਚ ਇੱਕ ਫਿਲਮ ’ਹਸੀ ਤੋ ਫਸੀ’ ਕੀਤੀ ਸੀ, ਜਿਸ ’ਚ ਮੇਰੇ ਛੋਟੇ ਜਿਹੇ ਕਿਰਦਾਰ ਦੀ ਕਾਫੀ ਸ਼ਲਾਘਾ ਹੋਈ।
ਛੋਟਾ ਕਿਰਦਾਰ ਨਿਭਾਉਣ ਦੀ ਕੋਈ ਖਾਸ ਵਜ੍ਹਾ?
– ਮੈਂ ਗੈਰ ਫਿਲਮੀ ਪਰਿਵਾਰ ਤੋਂ ਹਾਂ। ਫਿਲਮ ਉਦਯੋਗ ਦੀ ਕਾਰਜਸ਼ੈਲੀ ਤੋਂ ਅਣਜਾਣ ਹਾਂ। ਕਿਰਦਾਰ ਚੰਗਾ ਸੀ। ਮੈਂ ਸਿਧਾਰਥ ਮਲਹੋਤਰਾ ਨਾਲ ਇਸ ਫਿਲਮ ਵਿੱਚ ਇੱਕ ਗਾਣਾ ਵੀ ਕੀਤਾ ਸੀ, ਉਹ ਹਿੱਟ ਹੋ ਗਿਆ। ਇਸ ਵਿੱਚ ਵੀ ਮੈਨੂੰ ਪ੍ਰਫਾਰਮ ਕਰਨ ਦਾ ਮੌਕਾ ਮਿਲਿਆ ਸੀ।
ਐਕਸ਼ਨ ਪ੍ਰਧਾਨ ਫਿਲਮ ’ਚ ਹੀਰੋਇਨ ਦੀ ਕਿੰਨੀ ਅਹਿਮੀਅਤ ਹੈ?
– ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਹ ਐਕਸ਼ਨ ਫਿਲਮ ਕਿਹੜੀ ਹੈ। ਜਿੱਥੋਂ ਤੱਕ ’ਕਮਾਂਡੋ ਏ’ ਦਾ ਸਵਾਲ ਹੈ ਤਾਂ ਇਸ ਵਿੱਚ ਐਕਸ਼ਨ ਕਿਰਦਾਰ ਦੀ ਆਪਣੀ ਅਹਿਮੀਅਤ ਹੈ। ਇਸ ’ਚ ਮੈਂ ਖਤਰਨਾਕ ਐਕਸ਼ਨ ਸਟੰਟ ਵੀ ਕੀਤੇ ਹਨ। ਉਂਝ ਵੀ ਮੈਂ ਬਚਪਨ ਤੋਂ ਜਿਮਨਾਸਟਿਕ ਕਰਦੀ ਆਈ ਹਾਂ। ਇਹ ਬਹੁਤ ਜ਼ਬਰਦਸਤ ਕਿਰਦਾਰ ਹੈ। ਲੰਬੇ ਸਮੇਂ ਬਾਅਦ ਦਰਸ਼ਕ ਇਸ ਫਿਲਮ ਦੀ ਹੀਰੋਇਨ ਨੂੰ ਪਰਦੇ ’ਤੇ ਦੇਖ ਸਕਣਗੇ। ਮੈਂ ਇਸ ਫਿਲਮ ਵਿੱਚ ਬੜੇ ਤਜਰਬੇ ਕੀਤੇ ਹਨ। ਉਂਝ ਮੈਂ ਸਾਊਥ ਦੀਆਂ ਫਿਲਮਾਂ ਵਿੱਚ ਆਪਣੇ ਕਿਰਦਾਰ ਦੇ ਨਾਲ ਕਾਫੀ ਤਜਰਬੇ ਕੀਤੇ ਹਨ। ਇੱਕ ਫਿਲਮ ’ਚ ਮੈਂ ਆਪਣੇ ਦੰਦ ਕਾਲੇ ਕੀਤੇ ਸਨ। ਮੈਨੂੰ ਕਾਫੀ ਤਜਰਬੇ ਕਰਨ ਦੇ ਮੌਕੇ ਮਿਲ ਰਹੇ ਹਨ ਅਤੇ ਇਹੀ ਸਭ ਤਾਂ ਮੈਂ ਚਾਹੁੰਦੀ ਸੀ। ਮੈਂ ਜਦੋਂ ਵੀ ਕਿਸੇ ਫਿਲਮ ’ਚ ਕੁਝ ਹਟ ਕੇ ਕੀਤਾ ਹੈ, ਦਰਸ਼ਕਾਂ ਨੇ ਉਸ ਨੂੰ ਪਸੰਦ ਕੀਤਾ ਹੈ।
ਕੀ ਇਸ ਤਰ੍ਹਾਂ ਦੇ ਤਜਰਬੇ ਕਰਨ ਨਾਲ ਕਲਾਕਾਰ ਦੇ ਤੌਰ ’ਤੇ ਵਿਕਾਸ ਹੁੰਦਾ ਹੈ?
– ਜੀ ਹਾਂ, ਵਿਕਾਸ ਤਾਂ ਹੁੰਦਾ ਹੈ। ਸਾਡੇ ਇਥੇ ਕਈ ਕਲਾਕਾਰ ਚਿਹਰੇ ’ਤੇ ਵੱਖਰੀ ਤਰ੍ਹਾਂ ਦਾ ਮੇਕਅਪ ਕਰ ਲੈਂਦੇ ਹਨ, ਪਰ ਅੰਦਰੋਂ ਉਂਝ ਹੀ ਰਹਿੰਦੇ ਹਨ। ਮੈਂ ਕਿਰਦਾਰ ਮੁਤਾਬਕ ਬਾਹਰੀ ਮੇਕਅਪ ਦੇ ਨਾਲ ਅੰਦਰੋਂ ਵੀ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਹਾਂ। ’1920’ ਵਿੱਚ ਕਿਰਦਾਰ ਦੇ ਨਾਲ ਮੇਰੀ ਆਵਾਜ਼ ਬਦਲ ਜਾਂਦੀ ਹੈ, ਜੋ ਇਸ ਫਿਲਮ ਦਾ ਪਲੱਸ ਪੁਆਇੰਟ ਬਣੀ। ਦੱਖਣ ਭਾਰਤੀ ਫਿਲਮਾਂ ਵਿੱਚ ਵੀ ਹੋਰ ਕਿਰਦਾਰ ’ਚ ਮੈਂ ਵੱਖਰੇ ਬਦਲਾਅ ਕੀਤੇ ਹਨ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

admin