International

ਬੱਚੇ ਨੇ ਕਲਾਸਮੇਟ ਨੂੰ ਤੋਹਫ਼ੇ ’ਚ ਦਿੱਤਾ 20 ਤੋਲੇ ਸੋਨਾ

ਸਿਚੁਆਨ – ਛੋਟੇ ਬੱਚਿਆਂ ਦੀਆਂ ਸ਼ਰਾਰਤਾਂ ਹਰ ਕਿਸੇ ਨੂੰ ਚੰਗੀਆਂ ਲੱਗਦੀਆਂ ਹਨ। ਆਮ ਤੌਰ ‘’ਤੇ ਤੁਸੀਂ ਕੇਜੀ ਅਤੇ ਨਰਸਰੀ ਦੇ ਬੱਚਿਆਂ ਤੋਂ ਤੋਹਫ਼ੇ ਵਜੋਂ ਪੈਨਸਿਲਾਂ ਅਤੇ ਚਾਕਲੇਟਾਂ ਦੇੇਣ ਦੀ ਉਮੀਦ ਕਰ ਸਕਦੇ ਹੋ ਜਾਂ ਵੱਧ ਤੋਂ ਵੱਧ ਉਹ ਆਪਣਾ ਇੱਕ ਮਹਿੰਗਾ ਖਿਡੌਣਾ ਕਿਸੇ ਨੂੰ ਦੇ ਸਕਦਾ ਹੈ। ਅੱਜ ਅਸੀਂ ਜਿਸ ਬੱਚੇ ਬਾਰੇ ਦੱਸਣ ਜਾ ਰਹੇ ਹਾਂ ਉਸ ਨੇ ਇੰਨੀ ਕੀਮਤੀ ਚੀਜ਼ ਤੋਹਫ਼ੇ ਵਿਚ ਦੇ ਦਿੱਤੀ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਚੀਨ ਦੇ ਸਿਚੁਆਨ ਸੂਬੇ ਦਾ ਹੈ। ਇੱਥੇ ਇੱਕ ਕਿੰਡਰਗਾਰਟਨ ਵਿੱਚ ਪੜ੍ਹਦਾ ਇੱਕ ਬੱਚਾ ਆਪਣੀ ਇੱਕ ਸਹਿਪਾਠੀ ਨੂੰ ਇੰਨਾ ਪਸੰਦ ਕਰਦਾ ਸੀ ਕਿ ਉਸਨੂੰ ਉਸ ਨਾਲ ਇੱਕ ਲੰਮਾ ਭਵਿੱਖ ਨਜ਼ਰ ਆਉਣ ਲੱਗਾ। ਭਾਵੇਂ ਕਿ ਬੱਚਿਆਂ ਦੀ ਉਮਰ 4-5 ਸਾਲ ਦੇ ਕਰੀਬ ਹੋਵੇਗੀ ਪਰ ਆਪਣੀ ਵਚਨਬੱਧਤਾ ਨੂੰ ਸਾਬਤ ਕਰਨ ਲਈ ਮੁੰਡੇ ਨੇ ਘਰੋਂ 100-100 ਗ੍ਰਾਮ ਦੇ ਦੋ ਸੋਨੇ ਦੇ ਬਿਸਕੁਟ ਲੈ ਕੇ ਕੁੜੀ ਨੂੰ ਤੋਹਫੇ ਵਜੋਂ ਦਿੱਤੇ। ਜਦੋਂ ਕੁੜੀ ਇਸ ਨੂੰ ਲੈ ਕੇ ਘਰ ਪਹੁੰਚੀ ਅਤੇ ਉਸ ਨੇ ਤੋਹਫਾ< ਆਪਣੇ ਮਾਪਿਆਂ ਨੂੰ ਦਿਖਾਇਆ ਤਾਂ ਉਹ ਹੈਰਾਨ ਰਹਿ ਗਏ।ਮੁੰਡੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਕਿਹਾ ਸੀ ਕਿ ਗੋਲਡ ਬਾਰ ਉਸ ਦੀ ਹੋਣ ਵਾਲੀ ਪਤਨੀ ਲਈ ਰੱਖੀਆਂ ਗਈਆਂ ਹਨ। ਹਾਲਾਂਕਿ ਉਨ੍ਹਾਂ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਬੱਚਾ ਉਨ੍ਹਾਂ ਨੂੰ ਦੱਸੇ ਬਿਨਾਂ ਕਿਸੇ ਕੁੜੀ ਨੂੰ ਦੇ ਦੇੇਵੇਗਾ।

Related posts

ਇਜ਼ਰਾਈਲ ਦਾ ਗਾਜ਼ਾ ਪੱਟੀ ’ਤੇ ਕਹਿਰ ਹਵਾਈ ਹਮਲੇ ’ਚ ਹਮਾਸ ਮੁਖੀ ਰਾਵੀ ਮੁਸ਼ਤਾਹਾ ਸਮੇਤ ਤਿੰਨ ਦੀ ਮੌਤ

Bunty

ਛੇ ਮਹੀਨਿਆਂ ਬਾਅਦ ਹੀ ਅਹੁਦੇ ਤੋਂ ਹਟਾਏ ਗਏ ਹੈਤੀ ਦੇ ਪ੍ਰਧਾਨ ਮੰਤਰੀ ਕੋਨੀਲੇ

Bunty

ਰੂਸ ਅਮਰੀਕੀ ਨਾਗਰਿਕਾਂ ਨੂੰ ਲੈ ਸਕਦੈ ਹਿਰਾਸਤ ‘ਚ, ਅਮਰੀਕਾ ਨੇ ਟ੍ਰੈਵਲ ਐਡਵਾਈਜ਼ਰੀ ਜਾਰੀ ਕਰ ਪ੍ਰਗਟਾਈ ਚਿੰਤਾ

Bunty