Punjab

ਪੰਜਾਬ ਦੇ ਰਾਜਪਾਲ ਵੱਲੋਂ 18 ਆਈ.ਏ.ਐਸ. ਪ੍ਰੋਬੇਸ਼ਨਰਾਂ ਨਾਲ  ਮੁਲਾਕਾਤ; ਰਾਸ਼ਟਰੀ ਭਲਾਈ ਲਈ ਸਮਰਪਣ ਲਈ ਕੀਤਾ ਉਤਸ਼ਾਹਿਤ

ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਅਤੇ ਯੂਟੀ, ਚੰਡੀਗੜ੍ਹ  ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਰਾਜ ਭਵਨ ਵਿਖੇ 18 ਆਈ.ਏ.ਐਸ. ਪ੍ਰੋਬੇਸ਼ਨਰਾਂ ਨਾਲ ਮੁਲਾਕਾਤ ਕਰਕੇ ਨੌਜਵਾਨ ਸਿਵਲ ਅਧਿਕਾਰੀਆਂ ਨਾਲ  ਵਿਚਾਰਾਂ, ਅਨੁਭਵਾਂ ਅਤੇ ਇੱਛਾਵਾਂ ਦਾ ਅਦਾਨ-ਪ੍ਰਦਾਨ ਕੀਤਾ । ਇਸ ਦੋਰਾਨ ਰਾਜਪਾਲ ਨੇ ਰਾਸ਼ਟਰ ਦੀ ਸੇਵਾ ਵਿੱਚ ਇਮਾਨਦਾਰੀ ਅਤੇ ਵਚਨਬੱਧਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ ।

ਪੰਜਾਬ ਰਾਜ ਭਵਨ ਵਿਖੇ ਇੱਕ ਗਿਆਨ ਭਰਪੂਰ ਵਿਚਾਰ-ਵਟਾਂਦਰੇ ਵਿੱਚ, ਰਾਜਪਾਲ ਨੇ ਨੌਜਵਾਨ ਅਧਿਕਾਰੀਆਂ ਨਾਲ ਡੂੰਘੀ ਵਿਚਾਰ ਚਰਚਾ ਕੀਤੀ ਅਤੇ ਉਹਨਾਂ ਨੂੰ ਸਫ਼ਲ ਜੀਵਨ ਦੇ “ਮੂਲ ਮੰਤਰ” ਬਾਰੇ ਦੱਸਿਆ, ਜਿਸ ਵਿੱਚ ਕੰਮ ’ਚ ਪਾਰਦਰਸ਼ਤਾ, ਸਮਾਂ ਪ੍ਰਬੰਧਨ, ਸਾਦੀ ਜੀਵਨ-ਸ਼ੈਲੀ, ਨਿਮਰਤਾ ਅਤੇ ਇਮਾਨਦਾਰੀ ਵਾਲੇ ਗੁਣ ਸ਼ਾਮਲ ਹੁੰਦੇ ਹਨ।

ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਰਾਜਪਾਲ ਨੇ ਆਪਣੇ ਯਤਨਾਂ ’ਚ ਇਮਾਨਦਾਰੀ ਅਤੇ ਲਗਨ ਨੂੰ ਬਰਕਰਾਰ ਰੱਖਣ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿਵਲ ਸੇਵਾਵਾਂ ਸਿਰਫ਼ ਇੱਕ ਪੇਸ਼ਾ ਨਹੀਂ ਹੈ, ਸਗੋਂ ਸਮਾਜ ਅਤੇ ਦੇਸ਼ ਦੀ ਬਿਹਤਰੀ ਲਈ ਇੱਕ ਗੰਭੀਰ ਵਚਨਬੱਧਤਾ ਹੈ।

ਇਸ ਦੌਰਾਨ ਰਾਜਪਾਲ ਨੇ ਕਿਹਾ, “ਇਮਾਨਦਾਰੀ ਅਤੇ ਸਮਰਪਣ ਤੁਹਾਡੀ ਸੇਵਾ ਦੇ ਮਜ਼ਬੂਤ ਥੰਮ ਹਨ ਅਤੇ ਇਨ੍ਹਾਂ ਨੂੰ ਕਾਇਮ ਰੱਖਣਾ ਲਾਜ਼ਮੀ ਹੈ। ਤੁਹਾਡੀ ਭੂਮਿਕਾ ਮਹਿਜ਼ ਸ਼ਾਸਨ ਤੱਕ ਸੀਮਤ ਨਹੀਂ ਹੈ, ਸਗੋਂ ਇਸ ਤੋਂ ਵੀ ਕਿਤੇ ਵੱਧ ਹੈ। ਤੁਹਾਡੀ ਭੂਮਿਕਾ ਵਿੱਚ ਸਕਾਰਾਤਮਕ ਤਬਦੀਲੀਆਂ ਲਿਆਉਣਾ, ਸਮਾਜ ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।

ਰਾਜਪਾਲ ਨੇ ਪ੍ਰੋਬੇਸ਼ਨਰਾਂ ਨੂੰ ਪੂਰੇ ਜੋਸ਼-ਓ-ਖ਼ਰੋਸ਼ ਨਾਲ ਸਮਾਜ ਨੂੰ ਦਰਪੇਸ਼ ਚੁਣੌਤੀਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਹੱਲ ਕਰਨ ਲਈ ਸਰਗਰਮ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਨਵੀਨਤਾਕਾਰੀ ਹੱਲਾਂ ਅਤੇ ਹਮਦਰਦੀ ਵਾਲੇ ਪ੍ਰਸ਼ਾਸਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਨੌਜਵਾਨ ਪ੍ਰੋਬੇਸ਼ਨਰਾਂ ਦੀ ਕਾਬਲੀਅਤ ’ਤੇ ਭਰੋਸਾ ਪ੍ਰਗਟ ਕਰਦੇ ਹੋਏ, ਰਾਜਪਾਲ ਨੇ ਉਨ੍ਹਾਂ ਨੂੰ ਉਦੇਸ਼, ਹਮਦਰਦੀ ਅਤੇ ਅਟੁੱਟ ਸਮਰਪਣ ਦੀ ਭਾਵਨਾ ਨਾਲ ਆਪਣੇ ਕਰੀਅਰ ਨੂੰ ਅੱਗੇ ਤੋਰਨ ਲਈ ਉਤਸ਼ਾਹਿਤ ਕੀਤਾ।

Related posts

ਸਰਹੱਦੀ ਇਲਾਕਿਆਂ ’ਚ ਕਰਵਾਈ ਜਾ ਰਹੀ ਹੈ ਧਰਮ ਤਬਦੀਲੀ

Bunty

ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ

Bunty

ਸਿੱਧੂ, ਚੰਨੀ, ਕੋਟਲੀ ਤੇ ਕਨ੍ਹਈਆ ਹੋਣਗੇ ਹਿਮਾਚਲ ’ਚ ਕਾਂਗਰਸ ਦੇ ਸਟਾਰ ਪ੍ਰਚਾਰਕ

Bunty