International

ਪੀ.ਪੀ.ਪੀ ਨੇ ਬਿਲਾਵਲ ਤੇ ਜਤਾਇਆ ਭਰੋਸਾ, ਐਲਾਨਿਆ ਪੀ.ਐੱਮ ਉਮੀਦਵਾਰ

ਲਾਹੌਰ – ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ) ਨੇ ਅਧਿਕਾਰਤ ਤੌਰ ’ਤੇ ਪਾਰਟੀ ਦੇ ਚੇਅਰਮੈਨ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੂੰ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਹੁਦੇ ਲਈ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਮੀਡੀਆ ਖਬਰਾਂ ’ਚ ਇਹ ਜਾਣਕਾਰੀ ਦਿੱਤੀ ਗਈ। ‘ਦਿ ਇੰਟਰਨੈਸ਼ਨਲ’ ਦੀ ਖ਼ਬਰ ਮੁਤਾਬਕ ਪੀ.ਪੀ.ਪੀ ਦੀ ਕੇਂਦਰੀ ਕਾਰਜਕਾਰਨੀ ਕਮੇਟੀ (ਸੀ.ਈ.ਸੀ) ਨੇ ਆਮ ਚੋਣਾਂ ਲਈ ਪਾਰਟੀ ਦੀ ਮੁਹਿੰਮ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਮੀਟਿੰਗ ਵਿੱਚ ਪਾਰਟੀ ਦੇ ਚੋਣ ਮਨੋਰਥ ਪੱਤਰ ’ਤੇ ਚਰਚਾ ਕੀਤੀ ਗਈ, ਜਿਸ ਵਿੱਚ ਨੌਜਵਾਨਾਂ, ਮਹਿਲਾ ਸਸ਼ਕਤੀਕਰਨ, ਰੁਜ਼ਗਾਰ, ਸਿਹਤ ਅਤੇ ਸਿੱਖਿਆ ਨੂੰ ਪਹਿਲ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਬੁੱਧਵਾਰ ਸ਼ਾਮ ਨੂੰ ਹੋਈ ਬਿਲਾਵਲ ਦੀ ਮੀਟਿੰਗ ਤੋਂ ਥੋੜ੍ਹੀ ਦੇਰ ਬਾਅਦ, ਪੀ.ਪੀ.ਪੀ ਨੇ ਆਪਣੇ ਅਧਿਕਾਰਤ ਐਕਸ ’ਤੇ ਇੱਕ ਵਿਸਤ੍ਰਿਤ ਪੋਸਟ ਨਾਲ ਮੀਟਿੰਗ ਦੀਆਂ ਫੋਟੋਆਂ ਅਪਲੋਡ ਕੀਤੀਆਂ ਅਤੇ ਦੱਸਿਆ ਸੀ.ਈ.ਸੀ. ਵੱਲੋ ਮੈਂਬਰਾਂ ਨੇ ਪਾਰਟੀ ’ਪ੍ਰਧਾਨ’ ਆਸਿਫ ਅਲੀ ਜ਼ਰਦਾਰੀ ਅਤੇ ’ਚੇਅਰਮੈਨ’ ਆਸਿਫ ਅਲੀ ਜ਼ਰਦਾਰੀ ਦੀ ਅਗਵਾਈ ਵਿਚ ਆਪਣਾ ਵਿਸ਼ਵਾਸ ਜਤਾਇਆ। ਪਾਰਟੀ ਨੇ ਐਕਸ ’ਤੇ ਕਿਹਾ ਕਿ ਆਸਿਫ ਅਲੀ ਜ਼ਰਦਾਰੀ ਨੇ ਪੀ.ਪੀ.ਪੀ ਦੀ ਤਰਫੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਬਿਲਾਵਲ ਭੁੱਟੋ ਜ਼ਰਦਾਰੀ ਦਾ ਨਾਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸੀ.ਈ.ਸੀ ਨੇ ਪੀ.ਪੀ.ਪੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਬਿਲਾਵਲ ਭੁੱਟੋ ਜ਼ਰਦਾਰੀ ਦਾ ਸਮਰਥਨ ਕੀਤਾ ਹੈ।
ਮੀਟਿੰਗ ਤੋਂ ਬਾਅਦ ਬਿਲਾਵਲ ਨੇ ਆਪਣੇ ’ਐਕਸ’ ਪੰਨੇ ’ਤੇ ਕਿਹਾ, “ਅਤਿਅੰਤ ਧੰਨਵਾਦ ਅਤੇ ਬਹੁਤ ਨਿਮਰਤਾ ਨਾਲ ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੀ ਪਾਰਟੀ ਦੀ ਨਾਮਜ਼ਦਗੀ ਨੂੰ ਸਵੀਕਾਰ ਕਰਦਾ ਹਾਂ। 8 ਫਰਵਰੀ ਨੂੰ ਨਫਰਤ ਅਤੇ ਵੰਡ ਦੀ ਪੁਰਾਣੀ ਰਾਜਨੀਤੀ ਨੂੰ ਖ਼ਤਮ ਕਰਨਾ ਹੋਵੇਗਾ। ਦੇਸ਼ ਨੂੰ ਸੇਵਾ ਦੀ ਨਵੀਂ ਰਾਜਨੀਤੀ ਦੁਆਲੇ ਇਕਜੁੱਟ ਕਰੋ। ਉਸਨੇ ਕਿਹਾ, “ਸਾਡੀ 10-ਪੁਆਇੰਟ ਯੋਜਨਾ ਬਹੁਤ ਸਾਰੇ ਲੋਕਾਂ ਦੇ ਹਿੱਤਾਂ ਦੀ ਪੂਰਤੀ ਕਰੇਗੀ ਨਾ ਕਿ ਸਿਰਫ ਕੁਝ ਲੋਕਾਂ ਦੇ ਹਿੱਤਾਂ ਦੀ।

Related posts

14 ਸ਼ਰਤਾਂ ‘ਤੇ ਅਮਰੀਕਾ-ਈਰਾਨ ਸਹਿਮਤ : 111 ਦਿਨਾਂ ਤੋਂ ਚੱਲ ਰਹੇ ਯੁੱਧ ਦੇ ਅੰਤ ਲਈ ਸਮਝੌਤੇ ‘ਤੇ ਦਸਤਖਤ !

admin

ਜੇ ਕਮਾਂਡਰ ਸੁਲੇਮਾਨੀ ਨਾ ਮਰਦਾ ਤਾਂ ਅੱਜ ਈਰਾਨ-ਅਮਰੀਕਾ ਸਮਝੌਤਾ ਸੰਭਵ ਨਾ ਹੁੰਦਾ – ਟਰੰਪ

admin

ਅਮਰੀਕਾ-ਈਰਾਨ ਸਮਝੌਤੇ ਤੋਂ ਬਾਅਦ 34 ਭਾਰਤੀ ਜਹਾਜ਼ ਹੋਰਮੁਜ਼ ਜਲਡਮਰੂ ਤੋਂ ਰਵਾਨਾ ਹੋਣਗੇ

admin