International

ਗਾਜ਼ਾ ਹੁਣ ਰਹਿਣ ਯੋਗ ਨਹੀਂ ਰਿਹਾ 23 ਲੱਖ ਲੋਕਾਂ ਦੀ ਤਰਾਸਦੀ ਨੂੰ ਦੁਨੀਆਂ ਸਿਰਫ਼ ਦੇਖ ਰਹੀ ਹੈ: ਸੰਯੁਕਤ ਰਾਸ਼ਟਰ

ਜੇਰੂਸਲਮ – ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਤਿੰਨ ਮਹੀਨਿਆਂ ਤੋਂ ਚੱਲ ਰਹੀ ਜੰਗ ਤੋਂ ਬਾਅਦ ਗਾਜ਼ਾ ਦੀ ਸਥਿਤੀ ਇੰਨੀ ਖਰਾਬ ਹੋ ਗਈ ਹੈ ਕਿ ਇਹ ਜਗ੍ਹਾ ਹੁਣ ਰਹਿਣ ਯੋਗ ਨਹੀਂ ਹੈ। ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਮਾਮਲਿਆਂ ਦੇ ਅਧੀਨ-ਸਕੱਤਰ ਮਾਰਟਿਨ ਗਿ੍ਰਫਿਥਸ ਨੇ ਇਹ ਗੱਲ ਕਹੀ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਗਾਜ਼ਾ ਵਿੱਚ ਭੁੱਖਮਰੀ ਦਾ ਖ਼ਤਰਾ ਵਿਆਪਕ ਹੋ ਗਿਆ ਹੈ ਤੇ ਉੱਥੇ ਤਬਾਹ ਹੋ ਚੁੱਕੀ ਸਿਹਤ ਵਿਵਸਥਾ ਆਫ਼ਤ ਪੈਦਾ ਕਰ ਸਕਦੀ ਹੈ। ਹਮਾਸ ਦੇ ਅਤਿਵਾਦੀਆਂ ਵੱਲੋਂ ਇਜ਼ਰਾਈਲ ’ਤੇ 7 ਅਕਤੂਬਰ ਨੂੰ ਕੀਤੇ ਹਮਲੇ ਖ਼ਿਲਾਫ਼ ਇਜ਼ਰਾਈਲੀ ਫੌਜ ਦੀ ਜਵਾਬੀ ਕਾਰਵਾਈ ਦੇ ਭਿਆਨਕ ਪ੍ਰਭਾਵ ਦਾ ਮੁਲਾਂਕਣ ਕਰਦੇ ਹੋਏ ਸ੍ਰੀ ਗਿ੍ਰਫਿਥਸ ਨੇ ਕਿਹਾ ਕਿ ਗਾਜ਼ਾ ਦੇ 23 ਲੱਖ ਲੋਕ ਆਪਣੀ ਹੋਂਦ ਬਚਾਉਣ ਲਈ ਰੋਜ਼ਾਨਾ ਖਤਰੇ ਦਾ ਸਾਹਮਣਾ ਕਰ ਰਹੇ ਹਨ, ਜਦੋਂ ਕਿ ਦੁਨੀਆਂ ਸਿਰਫ ਦੇਖ ਰਹੀ ਹੈ। ਮਾਰਟਿਨ ਗਿ੍ਰਫਿਥਸ ਨੇ ਕਿਹਾ, “ਗਾਜ਼ਾ ਵਿੱਚ ਲੋਕ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਦੇ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ ਅਤੇ ਭੁੱਖਮਰੀ ਦੇ ਖ਼ਤਰੇ ਵਿੱਚ ਹਨ।ਉਨ੍ਹਾਂ ਕਿਹਾ ਕਿ ਇਸ ਜੰਗ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾਂ ਜ਼ਖ਼ਮੀ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ।ਇਜ਼ਰਾਈਲ-ਹਮਾਸ ਯੁੱਧ ਨੇ ਪਹਿਲਾਂ ਹੀ ਗਾਜ਼ਾ ਦੀ 2.3 ਮਿਲੀਅਨ ਆਬਾਦੀ ਦਾ 85 ਫੀਸਦੀ ਹਿੱਸਾ ਵਿਸਥਾਪਿਤ ਹੋ ਚੁੱਕਾ ਹੈ, ਜਿਸ ਨਾਲ ਖੇਤਰ ਦੇ ਉੱਤਰੀ ਖੇਤਰ ਉਜਾੜ ਹੋ ਗਿਆ ਹੈ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin