India

ਭਗਵਾਨ ਰਾਮ ਦੇ ਦਰਸ਼ਨ ਲਈ ਵਿਚੋਲੇ ਦੀ ਲੋੜ ਨਹੀਂ, 22 ਦਾ ਸਮਾਗਮ ਸਿਆਸੀ: ਕਾਂਗਰਸ

ਨਵੀਂ ਦਿੱਲੀ – ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਅਯੁੱਧਿਆ ਵਿਚ 22 ਜਨਵਰੀ ਨੂੰ ਹੋਣ ਵਾਲਾ ਰਾਮ ਮੰਦਰ ਸਮਾਗਮ ਧਾਰਮਿਕ ਨਹੀਂ ਸਗੋਂ ਪੂਰੀ ਤਰ੍ਹਾਂ ਨਾਲ ਸਿਆਸੀ ਹੈ ਕਿਉਂਕਿ ਇਹ ਰੀਤੀ ਰਿਵਾਜ਼ ਤੇ ਚਾਰ ਪੀਠਾਂ ਦੇ ਸ਼ੰਕਰਾਚਾਰਿਆ ਦੀ ਨਿਗਰਾਨੀ ਵਿਚ ਨਹੀਂ ਹੋ ਰਿਹਾ ਹੈ। ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਭਾਰਤੀ ਜਨਤਾ ਪਾਰਟੀ ’ਤੇ ਮੋੜਵਾਂ ਵਾਰ ਕਰਦੇ ਹੋਏ ਇਹ ਵੀ ਕਿਹਾ ਕਿ ਭਗਵਾਨ ਰਾਮ ਦੇ ਦਰਸ਼ਨਾਂ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਸਮਾਗਮ ਲਈ 22 ਜਨਵਰੀ ਦੀ ਤਰੀਕ ਚੁਣੀ ਗਈ ਹੈ। ਕਾਂਗਰਸ ਆਗੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਰਟੀ ਅੰਦਰ ਹਰ ਕੋਈ ਆਪਣੇ ਵਿਸ਼ਵਾਸ ਦੀ ਪਾਲਣਾ ਕਰਨ ਲਈ ਆਜ਼ਾਦ ਹੈ ਅਤੇ ਪਾਰਟੀ ਦੇ ਵੱਡੇ ਆਗੂਆਂ ਨੇ ਸਿਰਫ਼ 22 ਜਨਵਰੀ ਦੇ ਸਮਾਗਮ ਲਈ ਮਿਲੇ ਸੱਦੇ ਤੋਂ ਇਨਕਾਰ ਕੀਤਾ ਹੈ।

Related posts

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ – ਭਾਰਤ ਸੱਭਿਆਚਾਰ ਪੱਖੋਂ ਅਮੀਰ ਦੇਸ਼, ਸਮੁੱਚੇ ਨਾਗਰਿਕਾਂ ਨੂੰ ਬੰਨ੍ਹਦਾ ਹੈ ਇਕ ਸੂਤਰ ‘ਚ

Bunty

ਹੇਮੰਤ ਸੋਰੇਨ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼

Bunty

ਕੇਜਰੀਵਾਲ 177 ਦਿਨਾਂ ਬਾਅਦ ਜ਼ਮਾਨਤ ’ਤੇ ਜੇਲ੍ਹ ’ਚੋਂ ਰਿਹਾਅ

Bunty