India

ਦੋਵਾਂ ਪਾਰਟੀਆਂ ’ਚ ਬਣੀ ਸਹਿਮਤੀ ਪੰਜਾਬ ’ਚ ਕਾਂਗਰਸ ਅਤੇ ‘ਆਪ’ ਵਿਚਾਲੇ ਨਹੀਂ ਹੋਵੇਗੀ ਸੀਟਾਂ ਦੀ ਵੰਡ

ਨਵੀਂ ਦਿੱਲੀ – ਲੋਕ ਸਭਾ ਚੋਣਾਂ ਲਈ 5 ਸੂਬਿਆਂ ਵਿਚ ਸੀਟ ਵੰਡ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚ ਬੈਠਕ ਹੋਈ।ਇਹ ਬੈਠਕ ਬੇਨਤੀਜਾ ਰਹੀ ਪਰ ਦੋਵੇਂ ਪਾਰਟੀ ਦੇ ਨੇਤਾਵਾਂ ਨੇ ਕਿਹਾ ਕਿ ਚਰਚਾ ਬਹੁਤ ਚੰਗੀ ਰਹੀ। ‘ਆਪ’ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਾਂਗਰਸ ਅਧਿਕਾਰੀਆਂ ਦੀ ਰਿਹਾਇਸ਼ ’ਤੇ ਬੈਠਕ ਵਿਚ ਹਿੱਸਾ ਲੈਣ ਦੇ ਬਾਅਦ ਕਿਹਾ ਕਿ ਗਠਜੋੜ ’ਤੇ ਚਰਚਾ ਬਹੁਤ ਚੰਗੀ ਚੱਲ ਰਹੀ ਹੈ ਪਰ ਗਠਜੋੜ ਦੀ ਗੱਲਬਾਤ ਦੀ ਹਰ ਬਿੰਦੂ ’ਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਵਿਰੋਧੀ ਧਿਰ ਇੰਡੀਆ ਗਠਜੋੜ ਦਾ ਹਿੱਸਾ ਹਨ। ‘ਆਪ’ ਦੇ ਦਿੱਲੀ ਪ੍ਰਦੇਸ਼ ਕਨਵੀਨਰ ਗੋਪਾਲ ਰਾਏ ਨੇ ਪਹਿਲਾਂ ਕਿਹਾ ਸੀ ਕਿ ਦੋਵੇਂ ਪਾਰਟੀਆਂ ਦਿੱਲੀ, ਪੰਜਾਬ, ਹਰਿਆਣਾ, ਗੁਜਰਾਤ ਅਤੇ ਗੋਆ ’ਚ ਸੀਟਾਂ ਦੀ ਵੰਡ ’ਤੇ ਚਰਚਾ ਕਰ ਰਹੀਆਂ ਹਨ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਕਾਂਗਰਸ ਅਤੇ ‘ਆਪ’ ਵਿਚਾਲੇ ਕੋਈ ਸੀਟ ਵੰਡ ਨਹੀਂ ਹੋਵੇਗੀ ਅਤੇ ਦੋਵੇਂ ਪਾਰਟੀਆਂ ਇਸ ’ਤੇ ਸਹਿਮਤ ਹੋ ਗਈਆਂ ਹਨ। ਕਾਂਗਰਸ ਨੇਤਾਵਾਂ ਨੇ ਕਿਹਾ ਹੈ ਕਿ ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਟ੍ਰੈਕ ’ਤੇ ਹੈ। ਕਾਂਗਰਸ ਪਾਰਟੀ ਨੇਤਾ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਅਸੀਂ ਹਰ ਚੀਜ਼ ’ਤੇ ਚਰਚਾ ਕੀਤੀ ਹੈ। ਸਾਡੇ ਵਿਚ ਬਹੁਤ ਚੰਗੀ ਕੈਮਿਸਟਰੀ ਹੈ ਤੇ ਅਸੀਂ ਖੁੱਲ੍ਹੇ ਦਿਲ ਨਾਲ ਇਕ-ਦੂਜੇ ਨਾਲ ਸਾਂਝਾ ਕੀਤਾ ਹੈ। ਅਸੀਂ ਉਹ ਸਾਰਾ ਕੁਝ ਸਾਂਝਾ ਕੀਤਾ ਜਿਸ ਬਾਰੇ ਸਾਨੂੰ ਭਰੋਸਾ ਸੀ ਕਿ ਇਸ ਨਾਲ ਸਾਡਾ ਬੰਧਨ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਇਕ ਅਦਭੁੱਤ ਬੈਠਕ ਸੀ ਅਤੇ ਅਸੀਂ ਆਪਣੀਆਂ ਉਮੀਦਾਂ ਤੋਂ ਕਿਤੇ ਅੱਗੇ ਵਧੇ। ਸੀਟ ਸ਼ੇਅਰਿੰਗ ’ਤੇ ਦੋਵੇਂ ਪਾਰਟੀਆਂ ਦੇ ਨੇਤਾਵਾਂ ਵਿਚ ਇਹ ਦੂਜੇ ਦੌਰ ਦੀ ਚਰਚਾ ਸੀ। ਆਮ ਆਦਮੀ ਪਾਰਟੀ ਵੱਲੋਂ ਰਾਘਵ ਚੱਢਾ ਦੇ ਨਾਲ ਮੰਤਰੀ ਆਤਿਸ਼ੀ ਤੇ ਸੌਰਭ ਭਾਰਦਵਾਜ, ‘ਆਪ’ ਦੇ ਸੰਗਠਨਾਤਮਕ ਸਕੱਤਰ ਤੇ ਰਾਜ ਸਭਾ ਮੈੰਬਰ ਸੰਦੀਪ ਪਾਠਕ ਵੀ ਸ਼ਾਮਲ ਹੋਏ। ਪਹਿਲੀ ਬੈਠਕ ਵਿਚ ਵੀ ਇਹੀ ਨੇਤਾ ਸ਼ਾਮਲ ਹੋਏ ਸਨ।

Related posts

ਸਨਸਨੀਖੇਜ਼ ਕਤਲ ‘ਚ ਏ.ਕੇ.-47 ਦੀ ਵਰਤੋਂ ਤੇ ਮੈਗਜ਼ੀਨ ਖਾਲੀ ਕਰਨ ਦੀ ਇਸ ਤਰ੍ਹਾਂ ਹੋਈ ਸ਼ੁਰੂਆਤ

Bunty

ਸੰਸਦ ਮੈਂਬਰਸ਼ਿਪ ਰੱਦ ਹੋਣ ਦਾ ਮਾਮਲਾ; ਮਹੂਆ ਮੋਇਤਰਾ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ

Bunty

ਰਾਜਸਥਾਨ ਦੇ ਜੈਸਲਮੇਰ ਤੋਂ ਫੜਿਆ ਆਈਐੱਸਆਈ ਏਜੰਟ

Bunty