International

ਥਾਈਲੈਂਡ ’ਚ ‘ਭੰਗ’ ਦੀ ਵਰਤੋਂ ’ਤੇ ਮੁੜ ਲੱਗੇਗੀ ਪਾਬੰਦੀ

ਬੈਂਕੌਕ – ਥਾਈਲੈਂਡ ’ਚ ਭੰਗ ’ਤੇ ਪਾਬੰਦੀ ਹਟਾਉਣ ਤੋਂ ਬਾਅਦ ਸਰਕਾਰ ਇੱਕ ਵਾਰ ਫ਼ਿਰ ਤੋਂ ਪਾਬੰਦੀ ਲਗਾਉਣ ’ਤੇ ਵਿੱਚਾਰ ਕਰ ਰਹੀ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ ਸਿਹਤ ਮੰਤਰਾਲੇ ਦੁਆਰਾ ਇੱਕ ਡਰਾਫ਼ਟ ਬਿੱਲ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਭੰਗ ਦੀ ਮਨੋਰੰਜਨ ਦੀ ਤੌਰ ’ਤੇ ਵਰਤੋਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ ਅਤੇ ਇਸਦੀ ਵਰਤੋਂ ਨੂੰ ਸਿਰਫ਼ ਡਾਕਟਰੀ ਅਤੇ ਸਿਹਤ ਨਾਲ ਸਬੰਧਤ ਉਦੇਸ਼ਾਂ ਤਕ ਸੀਮਤ ਕਰਨ ਲਈ ਕਿਹਾ ਗਿਆ ਹੈ। ਜੂਨ 2022 ਵਿੱਚ ਇਸ ਕਾਨੂੰਨ ਨੂੰ ਪਾਸ ਕਰਨ ਨਾਲ ਪਿਛਲੀ ਸਰਕਾਰ ਦੁਆਰਾ ਲਾਗੂ ਕੀਤੇ ਗਏ ਫ਼ੈਸਲਿਆਂ ਨੂੰ ਉਲਟਾ ਦਿੱਤਾ ਜਾਵੇਗਾ, ਜਿਸ ਕਾਰਨ ਦੇਸ਼ ਭਰ ਵਿੱਚ ਭੰਗ ਨਾਲ ਸਬੰਧਤ ਕਾਰੋਬਾਰਾਂ ਦਾ ਪ੍ਰਸਾਰ ਹੋਇਆ।
ਪ੍ਰਸਤਾਵਿਤ ਬਿੱਲ ਵਿੱਚ ਮਨੋਰੰਜਨ ਦੇ ਤੌਰ ’ਤੇ ਭੰਗ ਦੀ ਵਰਤੋਂ ਕਰਦੇ ਫ਼ੜੇ ਗਏ ਕਿਸੇ ਵੀ ਵਿਅਕਤੀ ਲਈ 60,000 ਬਾਠ (1,720 ਡਾਲਰ) ਤਕ ਦੇ ਜੁਰਮਾਨੇ ਦੀ ਮੰਗ ਕੀਤੀ ਗਈ ਹੈ। ਇਸ ਦੀ ਵਿੱਕਰੀ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾ ਦੇਣ ਲਈ ਵੀ ਕਿਹਾ ਗਿਆ ਹੈ। ਗਾਂਜੇ ਦੀਆਂ ਦੁਕਾਨਾਂ ਅਤੇ ਕੈਫ਼ੇ, ਖਾਸ ਕਰ ਕੇ ਸੈਰ-ਸਪਾਟਾ ਖੇਤਰਾਂ ਅਤੇ ਕਾਰੋਬਾਰੀ ਜ਼ਿਲ੍ਹਿਆਂ ਵਿੱਚ ਵਧਣ ਨਾਲ ਸਰਕਾਰ ਦੀ ਚਿੰਤਾ ਵਧ ਗਈ ਹੈ, ਜਿਸ ਕਾਰਨ ਸਰਕਾਰ ਨੂੰ ਗਾਂਜੇ ਦੀ ਖਪਤ ਅਤੇ ਵਿੱਕਰੀ ’ਤੇ ਪਾਬੰਦੀ ਲਗਾਉਣ ਬਾਰੇ ਵਿੱਚਾਰ ਕਰਨਾ ਪਿਆ। ਮਈ 2023 ਵਿੱਚ ਰਾਸ਼ਟਰੀ ਚੋਣਾਂ ਤੋਂ ਬਾਅਦ ਅਹੁਦਾ ਸੰਭਾਲਣ ਵਾਲੀ ਪ੍ਰਧਾਨ ਮੰਤਰੀ ਸ਼ਰੇਥਾ ਥਾਵਿਸਿਨ ਨੇ ਡਰੱਗ ਦੇ ਸਮਝੇ ਜਾਂਦੇ ਖ਼ਤਰਿਆਂ ਦੇ ਕਾਰਨ ਆਪਣੀ ਮੁਹਿੰਮ ਦੌਰਾਨ ਭੰਗ ਦੀ ਵਰਤੋਂ ਨੂੰ ਸੀਮਤ ਕਰਨ ਦਾ ਵਾਅਦਾ ਕੀਤਾ। ਕਾਨੂੰਨ ਮਾਰਿਜੂੁਆਨਾ-ਸਬੰਧਤ ਗਤੀਵਿਧੀਆਂ ’ਤੇ ਲਾਇਸੈਂਸ ਨਿਯਮਾਂ ਨੂੰ ਸਖ਼ਤ ਕਰਨ ਦੀ ਮੰਗ ਕਰਦਾ ਹੈ, ਮੌਜੂਦਾ ਕਾਰੋਬਾਰਾਂ ਨੂੰ ਨਵੇਂ ਲਾਇਸੈਂਸ ਜਾਂ ਪਰਮਿਟ ਪ੍ਰਾਪਤ ਕਰਨ ਦੀ ਲੋੜ ਹੋਵੇਗੀ ਜਾਂ ਮਹੱਤਵਪੂਰਨ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਜ਼ਿਕਰਸੋਗ ਹੈ ਕਿ ਸਾਲ 2022 ’ਚ 9 ਜੂਨ ਨੂੰ ਗਾਂਜੇ ਦੀ ਵਿੱਕਰੀ ਅਤੇ ਵਰਤੋਂ ’ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ।
ਪਾਬੰਦੀ ਹਟਾਏ ਜਾਣ ਤੋਂ ਬਾਅਦ ਭੰਗ ਦੇਸ਼ ਵਿੱਚ ਹਰ ਜਗ੍ਹਾ ਦੁਕਾਨਾਂ ’ਤੇ ਵਿੱਕਣ ਲੱਗੀ। ਪਰ ਗਾਂਜੇ ਦੀ ਵਰਤੋਂ ਅਤੇ ਵਿੱਕਰੀ ਨੂੰ ਅਪਰਾਧਕ ਕਰਾਰ ਦਿੱਤੇ ਜਾਣ ਤੋਂ ਬਾਅਦ ਕਈ ਸਮੱਸਿਆਵਾਂ ਪੈਦਾ ਹੋਣ ਲੱਗੀਆਂ। ਗਾਂਜੇ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਚਰਚਾ ਦਾ ਵਿਸ਼ਾ ਬਣ ਗਏ ਸਨ। ਕਈ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਥਾਈਲੈਂਡ ਵਿੱਚ ਦਵਾਈਆਂ ਦੀਆਂ ਦੁਕਾਨਾਂ ਵਿੱਚ ਵੀ ਭੰਗ ਕਾਨੂੰਨੀ ਤੌਰ ’ਤੇ ਵੇਚੀ ਜਾ ਰਹੀ ਹੈ। ਥਾਈਲੈਂਡ ਦੇ ਮਸ਼ਹੂਰ ਖਾਓ ਸਾਨ ਰੋਡ ਦੇ ਕੋਲ ਬਣੇ ਇੱਕ ਮਾਲ ਨੂੰ ਵੀ ਗਾਂਜੇ ਦੀ ਥੀਮ ਦੀ ਤਰਜ਼ ’ਤੇ ਤਿਆਰ ਕੀਤਾ ਗਿਆ ਸੀ, ਇੱਥੇ ਵੱਖ-ਵੱਖ ਗਾਂਜੇ ਦੀਆਂ ਦੁਕਾਨਾਂ ਵੀ ਤਿਆਰ ਕੀਤੀਆਂ ਗਈਆਂ ਸਨ।

Related posts

ਬਿਲਾਵਲ ਭੁੱਟੋ ਜ਼ਰਦਾਰੀ ਨੇ ਇਮਰਾਨ ਖਾਨ ‘ਤੇ ਹਮਲਾ ਬੋਲਿਆ

Bunty

ਅਮਰੀਕਾ ’ਚ ਚਾਰ ਭਾਰਤਵੰਸ਼ੀ ਔਰਤਾਂ ’ਤੇ ਨਸਲੀ ਹਮਲਾ, ਮੁਲਜ਼ਮ ਔਰਤ ਗ੍ਰਿਫ਼ਤਾਰ

Bunty

ਕੋਵਿਡ ਕਾਰਨ ਬੱਚਿਆਂ ਨੂੰ ਹੋ ਸਕਦਾ ਹੈ ਸਿਰਦਰਦ ਤੇ ਮਾਨਸਿਕ ਸਮੱਸਿਆਵਾਂ

Bunty