India

ਉੱਤਰੀ ਭਾਰਤ ’ਚ ਸੰਘਣੀ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ

ਨਵੀਂ ਦਿੱਲੀ –  ਉੱਤਰੀ ਭਾਰਤ ਦੇ ਮੈਦਾਨੀ ਖੇਤਰਾਂ ਵਿੱਚ ਐਤਵਾਰ ਸਵੇਰ ਨੂੰ ਧੁੰਦ ਦੀ ਪਰਤ ਛਾਈ ਰਹੀ ਅਤੇ ਕਈ ਥਾਵਾਂ ’ਤੇ ਦੇਖਣ ਸਮਰੱਥਾ ਦਾ ਪੱਧਰ ਜ਼ੀਰੋ ਮੀਟਰ ਤੱਕ ਡਿੱਗ ਗਿਆ। ਭਾਰਤੀ ਮੌਸਮ ਵਿਭਾਗ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਗੱਡੀ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਧੁੰਦ ਕਾਰਨ ਦਿੱਲੀ ਪਹੁੰਚਣ ਵਾਲੀਆਂ 22 ਗੱਡੀਆਂ ਦੀ ਸਮਾਂ-ਸਾਰਣੀ ਪ੍ਰਭਾਵਿਤ ਹੋਈ ਹੈ। ਸੈਟੇਲਾਈਟ ਚਿੱਤਰਾਂ ਤੋਂ ਪੰਜਾਬ ਅਤੇ ਉੱਤਰੀ ਰਾਜਸਥਾਨ ਤੋਂ ਉੱਤਰ-ਪੂਰਬ ਤੱਕ ਸੰਘਣੀ ਧੁੰਦ ਦੀ ਇੱਕ ਪਰਤ ਦਿਖਾਈ ਦਿੱਤੀ ਹੈ। ਆਈਐਮਡੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਸ਼ਨਿਚਰਵਾਰ ਰਾਤ 10 ਵਜੇ ਤੋਂ ਸੰਘਣੀ ਧੁੰਦ ਛਾਈ ਰਹੀ।ਇਸ ਦੇ ਨਾਲ ਹੀ ਦਿੱਲੀ ਹਵਾਈ ਅੱਡੇ ’ਤੇ ਐਤਵਾਰ ਸਵੇਰੇ ਖਰਾਬ ਮੌਸਮ ਕਾਰਨ ਸੱਤ ਉਡਾਣਾਂ ਨੂੰ ਤਬਦੀਲ ਕੀਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਸਵੇਰੇ 4.30 ਵਜੇ ਤੋਂ ਸਵੇਰੇ 7.30 ਵਜੇ ਦੇ ਵਿਚਕਾਰ ਛੇ ਉਡਾਣਾਂ ਨੂੰ ਜੈਪੁਰ ਅਤੇ ਇੱਕ ਮੁੰਬਈ ਵੱਲ ਮੋੜਿਆ ਗਿਆ ਸੀ। ਧੁੰਦ ਕਾਰਨ ਕਈ ਥਾਵਾਂ ’ਤੇ ਦਿਖਣ ਦੀ ਸਮਰੱਥਾਜ਼ੀਰੋ ਮੀਟਰ ਤੱਕ ਡਿੱਗ ਗਈ ਸੀ।

Related posts

ਈਡੀ ਦੇ ਛਾਪਿਆਂ ਨਾਲ ਡਰਾਉਣ ਤੇ ਚੁੱਪ ਕਰਾਉਣ ਦੀ ਕੋਸ਼ਿਸ਼ : ਆਤਿਸ਼ੀ

Bunty

ਆਨਰ ਕਿਲਿੰਗ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ, ਐੱਸਸੀ ਨਾਲ ਵਿਆਹ ਕਰਨ ’ਤੇ ਭੈਣ ਦੇ ਪਰਿਵਾਰ ਨੂੰ ਮਾਰ ਮੁਕਾਇਆ ਸੀ

Bunty

ਮੋਦੀ ਨੂੰ ਅੱਤਵਾਦੀ ਕਹਿਣ ‘ਤੇ ਕਾਂਗਰਸ ਪ੍ਰਧਾਨ ਨੂੰ ਚੋਣ ਕਮਿਸ਼ਨ ਵਲੋਂ ਨੋਟਿਸ ਜਾਰੀ !

admin