Punjab

ਰਬਾਬੀ ਭਾਈ ਮਰਦਾਨਾ ਫਾਉਡੇਸ਼ਨ ਵਲੋ ਭਾਈ ਮਰਦਾਨਾ ਜੀ ਦੀ ਯਾਦ ਵਿਚ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਇਆ ਵਿਸ਼ਾਲ ਕੀਰਤਨ ਦਰਬਾਰ

ਅੰਮ੍ਰਿਤਸਰ – ਗੁਰੂ ਨਾਨਕ ਸਾਹਿਬ ਦੇ ਸਭ ਤੋ ਨੇੜਲੇ ਸਾਥੀ ਭਾਈ ਮਰਦਾਨਾ ਜੀ ਦੀ ਯਾਦ ਵਿਚ  ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਇਕ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਰਬਾਬੀ ਭਾਈ ਮਰਦਾਨਾ ਫਾਉਡੇਸ਼ਨ ਦੇ ਪ੍ਰਧਾਨ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਨੇ ਦਸਿਆ ਕਿ ਕੀਰਤਨ ਦਰਬਾਰ ਵਿਚ ਭਾਈ ਮਰਦਾਨਾ ਜੀ ਦੀ ਅਠਾਰਵੀ ਵੰਸ ਭਾਈ ਮੁਹੰਮਦ ਹੁਸੈਨ, ਭਾਈ ਨਾਇਮ ਤਾਹਿਰ ਤੇ ਉਨਵੀਵੀ ਵੰਸ ਭਾਈ ਸਰਫਰਾਜ ਦੇ ਰਾਗੀ ਜੱਥੇ ਸਮੇਤ ਵਖ ਵਖ ਰਾਗੀ ਜੱਥਿਆਂ ਨੇ ਕੀਰਤਨ ਦੁਆਰਾ ਹਾਜਰੀ ਭਰੀ। ਫਾਉਡੇਸ਼ਨ ਵਲੋ ਇਹ ਪੰਜਵਾਂ ਕੀਰਤਨ ਦਰਬਾਰ ਹੈ। ਉਨਾ ਦਸਿਆ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਅਤਿ ਨੇੜਲੇ ਸਿੱਖ ਸਨ ਜਿਨਾਂ ਗੁਰੂ ਨਾਂਨਕ ਸਾਹਿਬ ਨਾਲ ਜਿੰਦਗੀ ਦਾ ਵਡਾ ਸਮਾਂ ਗੁਜਾਰਿਆ ਤੇ ਗੁਰੂ ਸਾਹਿਬ ਦੀਆਂ ਚਾਰ ਉਦਾਸੀਆਂ ਸਮੇ ਵੀ ਉਨਾਂ ਦੇ ਨਾਲ ਰਹੇ। ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਨਾਲ 28 ਹਜਾਰ ਕਿਲੋਮੀਟਰ ਦਾ ਸਫਰ ਤਹਿ ਕੀਤਾ। ਉਨਾ ਕਿਹਾ ਕਿ ਗੁਰਮਤਿ ਸੰਗੀਤ ਦੀ ਕਲਪਣਾ ਭਾਈ ਮਰਦਾਨਾ ਜੀ ਦੇ ਬਗੈਰ ਕੀਤੀ ਹੀ ਨਹੀ ਜਾ ਸਕਦੀ। ਅਫਸੋਸ ਦੀ ਗਲ ਇਹ ਹੈ ਕਿ ਸਾਡੇ ਕੁਝ ਵਿਦਵਾਨਾਂ ਨੇ ਭਾਈ ਮਰਦਾਨਾਂ ਨੂੰ ਹਾਸੇ ਦਾ ਪਾਤਰ ਬਣਾ ਕੇ ਰਖ ਦਿੱਤਾ ਹੈ। ਡਾਕਟਰ ਜੋਸਨ ਨੇ ਅਗੇ ਕਿਹਾ ਕਿ ਭਾਈ ਮਰਦਾਨਾ ਨੇ ਪੂਰੀ ਜਿੰਦਗੀ ਕਦੇ ਵੀ ਬਾਬਾ ਨਾਨਕ ਦੀ ਹੁਕਮ ਅਦੂਲੀ ਨਹੀ ਕੀਤੀ। ਅੱਜ ਵੀ ਭਾਈ ਮਰਦਾਨਾ ਦੇ ਪਰਵਾਰ ਵਲੋ ਵਖ ਵਖ ਗੁਰੂ ਘਰਾਂ ਵਿਚ ਕੀਰਤਨ ਦੀ ਸੇਵਾ ਲਿਭਾਈ ਜਾ ਰਹੀ ਹੈ।ਭਾਈ ਮਰਦਾਨਾ ਜੀ ਦੀ ਅਠਾਰਵੀ ਵੰਸ ਭਾਈ ਮੁਹੰਮਦ ਹੁਸੈਨ, ਭਾਈ ਨਾਇਮ ਤਾਹਿਰ ਤੇ ਉਨਵੀਵੀ ਵੰਸ ਭਾਈ ਸਰਫਰਾਜ ਦੇ ਰਾਗੀ ਜੱਥੇ ਨੂੰ ਸਨਮਾਨਿਤ ਵੀ ਕੀਤਾ ਗਿਆ।

Related posts

ਪੰਜਾਬ ਦੀ ਮੁੜ ਖੁਸ਼ਹਾਲੀ ਲਈ ਭੈੜੀ ਸਿਆਸਤ ਦੀ ਥਾਂ ਸਾਂਝੇ ਯਤਨ ਕਰਨ ਦਾ ਵੇਲਾ !

admin

ਉੱਘੇ ਲਿਖਾਰੀ ਡਾ. ਵਿਜੈ ਗਰਗ ਸਮੇਤ 10 ਪ੍ਰਮੁੱਖ ਸ਼ਖਸੀਅਤਾਂ ਦਾ ‘ਸੁਰਜੀਤ ਪਾਤਰ ਪੁਰਸਕਾਰ’ ਨਾਲ ਸਨਮਾਨ

admin

ਮਿਡਲ-ਈਸਟ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਾਸਤੇ ਫੌਰੀ ਕਦਮ ਚੁੱਕੇ ਜਾਣ – ਸੁਖਬੀਰ ਸਿੰਘ ਬਾਦਲ

admin