India

ਸੋਨਾ 73 ਹਜ਼ਾਰ ਨੇੜੇ ਪੁੱਜਾ, ਚਾਂਦੀ ਦੀਆਂ ਕੀਮਤਾਂ ’ਚ ਵੀ ਉਛਾਲ

ਮੁੰਬਈ – ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਇਸ ਮਹੀਨੇ ਯਾਨੀ ਕਿ ਅਪ੍ਰੈਲ ਵਿੱਚ ਲਗਾਤਾਰ ਤੇਜ਼ੀ ਜਾਰੀ ਹੈ। ਅੱਜ ਵੀ ਗੋਲਡ ਵਿੱਚ ਸਵੇਰ ਤੋਂ 750 ਰੁਪਏ ਤੋਂ ਜ਼ਿਆਦਾ ਉਛਾਲ ਆ ਚੁੱਕਿਆ ਹੈ। ਇੱਕ ਸਮੇਂ 63 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਚੱਲ ਰਿਹਾ ਸੋਨਾ ਹੁਣ 72 ਹਜ਼ਾਰ ਦੇ ਪਾਰ ਪਹੁੰਚ ਚੁੱਕਿਆ ਹੈ। ਸੋਨੇ ਦੀਆਂ ਕੀਮਤਾਂ ਵਿੱਚ ਅੱਜ ਸਵੇਰ ਤੋਂ ਤੇਜ਼ੀ ਜਾਰੀ ਹੈ। ਐੱਮ.ਸੀ.ਐਕਸ. ਐਕਸਚੇਂਜ ’ਤੇ ਅੱਜ ਯਾਨੀ ਸ਼ੁੱਕਰਵਾਰ ਸੋਨਾ 770 ਰੁਪਏ ਦੀ ਉਛਾਲ ਦੇ ਨਾਲ 72,415 ਰੁਪਏ ਪ੍ਰਤੀ 10 ਗ੍ਰਾਮ ’ਤੇ ਟ੍ਰੇਂਡ ਕਰ ਰਿਹਾ ਹੈ। ਸੋਨੇ ਵਿੱਚ ਅੱਜ ਸਵੇਰੇ ਤੋਂ ਹੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਦੂਜੇ ਪਾਸੇ ਚਾਂਦੀ 1044 ਰੁਪਏ ਦੀ ਤੇਜ਼ੀ ਦੇ ਨਾਲ 83,891 ਰੁਪਏ ਪ੍ਰਤੀ ਕਿਲੋਗ੍ਰਾਮ ‘ਟ੍ਰੇਂਡ ਕਰ ਰਹੀ ਹੈ।
ਚਾਂਦੀ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਦੇਖੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਸੋਨੇ ਦੀਆਂ ਵਿਸ਼ਵ ਪੱਧਰ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ ’ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 1.18 ਫੀਸਦੀ ਜਾਂ 27.90 ਡਾਲਰ ਦੀ ਤੇਜ਼ੀ ਦੇ ਨਾਲ 2,400.60 ਡਾਲਰ ਪ੍ਰਤੀ ਔਂਂਸ ’ਤੇ ਕਾਰੋਬਾਰ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸੋਨੇ ਦੀ ਗਲੋਬਲ ਸਪਾਟ ਕੀਮਤ ਇਸ ਸਮੇਂ ਤੇਜ਼ੀ ਨਾਲ 2,384.21 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸੋਨੇ ਦੀਆਂ ਕੀਮਤਾਂ ਲਗਾਤਾਰ ਵਧਣ ਦੇ ਨਾਲ 72 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਉੱਪਰ ਚੁੱਕੀ ਹੈ। ਸੋਨੇ ਦੇ ਆਉਣ ਵਾਲੇ ਸਮੇਂ ਵਿੱਚ 75 ਹਜ਼ਾਰ ਰੁਪਏ ਦੇ ਕਰੀਬ ਪਹੁੰਚਣ ਦਾ ਅਨੁਮਾਨ ਵੀ ਜਤਾਇਆ ਜਾ ਰਿਹਾ ਹੈ।

Related posts

ਹੈਦਰਾਬਾਦੀ ਬਿਰਿਆਨੀ ਰੈਸਟੋਰੈਂਟਾਂ ਵਲੋਂ 70 ਹਜ਼ਾਰ ਕ੍ਰੋੜ ਦਾ ਘੁਟਾਲਾ

admin

‘ਇੰਡੀਆ AI ਇਮਪੈਕਟ ਸਮਿਟ 2026’ ਦੌਰਾਨ ਨਰਿੰਦਰ ਮੋਦੀ ਦਾ ਭਾਸ਼ਣ !

admin

ਹੁਣ ਵਿੱਤੀ ਘੁਟਾਲਿਆਂ ਦੇ ਦੋਸ਼ੀ ਗੰਭੀਰ ਅਪਰਾਧੀ ਵਜੋਂ ਨਾਮਜ਼ਦ ਹੋਣਗੇ

admin