Sport

ਮਹਿਲਾ ਹਾਕੀ ਟੀਮ ਦੀ ਕਪਤਾਨੀ ਸਵਿਤਾ ਦੀ ਥਾਂ ਸਲੀਮਾ ਟੇਟੇ ਨੂੰ ਮਿਲੀ

ਨਵੀਂ ਦਿੱਲੀ – ਮਿਡਫੀਲਡਰ ਸਲੀਮਾ ਟੇਟੇ ਨੂੰ ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਦੀ ਜਗ੍ਹਾ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੀ ਐੱਫਆਈਐੱਚ ਪ੍ਰੋ ਲੀਗ ਦੇ ਬੈਲਜ਼ੀਅਮ ਅਤੇ ਇੰਗਲੈਂਡ ਪੜਾਅ ਲਈ ਭਾਰਤ ਦੀ 24 ਮੈਂਬਰੀ ਮਹਿਲਾ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਨਵਨੀਤ ਕੌਰ ਨੂੰ ਉਪ ਕਪਤਾਨ ਬਣਾਇਆ ਗਿਆ ਹੈ।ਸਲੀਮਾ ਨੇ ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ‘’ਚ ਕਿਹਾ, ‘’ਮੈਨੂੰ ਖੁਸ਼ੀ ਹੈ ਕਿ ਟੀਮ ਦੀ ਕਪਤਾਨੀ ਦਿੱਤੀ ਗਈ ਹੈ। ਇਹ ਇਕ ਵੱਡੀ ਜ਼ਿੰਮੇਵਾਰੀ ਹੈ ਅਤੇ ਮੈਂ ਇਸ ਨੂੰ ਲੈ ਕੇ ਉਤਸ਼ਾਹਿਤ ਹਾਂ। ਸਾਡੇ ਕੋਲ ਇੱਕ ਮਜ਼ਬੂਤ ਟੀਮ ਹੈ ਜਿਸ ਵਿੱਚ ਤਜਰਬੇਕਾਰ ਅਤੇ ਨੌਜਵਾਨ ਖਿਡਾਰੀ ਹਨ।ਉਨ੍ਹਾਂ ਨੇ ਕਿਹਾ, “ਅਸੀਂ ਐੱਫਆਈਐੱਚ ਪ੍ਰੋ ਲੀਗ ਦੇ ਆਉਣ ਵਾਲੇ ਬੈਲਜ਼ੀਅਮ ਅਤੇ ਇੰਗਲੈਂਡ ਪੜਾਅ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਗੇ। ਸਾਨੂੰ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨਾ ਹੋਵੇਗਾ।’’ਸਵਿਤਾ ਓਲੰਪਿਕ ਕੁਆਲੀਫਾਇਰ ਅਤੇ ਉਸ ਤੋਂ ਬਾਅਦ ਦੇ ਪ੍ਰੋ ਲੀਗ ਮੈਚਾਂ ਵਿੱਚ ਭਾਰਤ ਦੀ ਕਪਤਾਨ ਰਹੀ ਸੀ।ਬੈਲਜ਼ੀਅਮ ਵਿੱਚ 22 ਤੋਂ 26 ਮਈ ਤੱਕ ਅਤੇ ਇੰਗਲੈਂਡ ਵਿੱਚ 1 ਤੋਂ 9 ਜੂਨ ਤੱਕ ਮੈਚ ਹੋਣਗੇ।

Related posts

ਜਦੋਂ ਮਾਂ-ਪਿਓ ਨੂੰ ਫਲਾਈਟ ‘ਚ ਲੈ ਗਏ ਨੀਰਜ, ਇੰਟਰਨੈੱਟ ਮੀਡੀਆ ‘ਤੇ ਛਾ ਗਏ

Bunty

ਭਾਰਤ ਨੇ ਵਿਸ਼ਾਖਾਪਟਨਮ ਟੈਸਟ 106 ਦੌੜਾਂ ਨਾਲ ਜਿੱਤਿਆ

Bunty

ਕ੍ਰਿਕਟਰ ਵਿਨੋਦ ਕਾਂਬਲੀ ਠੀਕ ਤਰ੍ਹਾਂ ਨਾਲ ਚੱਲਣ ਚ ਅਸਮਰਥ

Bunty