India

ਲੋਕ ਸਭਾ ਚੋਣਾਂ-2024 ਚੌਥੇ ਪੜਾਅ ਦੌਰਾਨ ਪਈਆਂ 62.31 ਫ਼ੀਸਦੀ ਵੋਟਾਂ

ਨਵੀਂ ਦਿੱਲੀ – 19 ਅਪ੍ਰੈਲ ਤੋਂ ਲੈ ਕੇ 1 ਜੂਨ ਤਕ 7 ਪੜਾਵਾਂ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਸੋਮਵਾਰ ਨੂੰ ਵੋਟਾਂ ਪੈ ਰਹੀਆਂ ਹਨ। ਇਸ ਪੜਾਅ ਵਿਚ 10 ਸੂਬਿਆਂ ਦੀਆਂ 96 ਲੋਕ ਸਭਾ ਸੀਟਾਂ ’ਤੇ ਵੋਟਰ 1717 ਉਮੀਦਵਾਰਾਂ ਲਈ ਵੋਟਿੰਗ ਕਰ ਰਹੇ ਹਨ।
ਪਹਿਲੇ-ਦੂਜੇ ਅਤੇ ਤੀਜੇ ਪੜਾਅ ਲਈ ਵੋਟਾਂ ਪੈ ਚੁੱਕੀਆਂ ਹਨ। ਚੌਥੇ ਪੜਾਅ ਲਈ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੈ, ਜੋ ਕਿ ਸ਼ਾਮ 6 ਵਜੇ ਤਕ ਹੋਵੇਗੀ। ਇਸ ਪੜਾਅ ਵਿਚ ਕਈ ਕੇਂਦਰੀ ਮੰਤਰੀਆਂ ਨਾਲ ਹੀ ਇਕ ਸਾਬਕਾ ਮੁੱਖ ਮੰਤਰੀ ਵੀ ਚੋਣ ਮੈਦਾਨ ਵਿਚ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ, ਸ਼ਾਮ 5 ਵਜੇ ਤਕ 62.31 ਫ਼ੀਸਦੀ ਵੋਟਿੰਗ ਹੋਈ ਹੈ। ਸੂਬਿਆਂ ’ਚ ਕਿੰਨੇ ਫ਼ੀਸਦੀ ਵੋਟਿੰਗ ਹੋਈ, ਇਸ ਦੇ ਵੀ ਅੰਕੜੇ ਸਾਹਮਣੇ ਆ ਚੁੱਕੇ ਹਨ।
ਸ਼ਾਮ 5 ਵਜੇ ਤਕ ਆਂਧਰਾ ਪ੍ਰਦੇਸ਼ ’ਚ 68.09 ਫ਼ੀਸਦੀ, ਬਿਹਾਰ- 54.14 ਫ਼ੀਸਦੀ, ਜੰਮੂ-ਕਸ਼ਮੀਰ 35.75 ਫ਼ੀਸਦੀ, ਝਾਰਖੰਡ 63.14 ਫ਼ੀਸਦੀ, ਮੱਧ ਪ੍ਰਦੇਸ਼ ’ਚ 68.01 ਫ਼ੀਸਦੀ, ਮਹਾਰਾਸ਼ਟਰ 52.49 ਫ਼ੀਸਦੀ, ਓਡੀਸ਼ਾ ’ਚ 62.96 ਫ਼ੀਸਦੀ, ਤੇਲੰਗਾਨਾ ’ਚ
61.16 ਫ਼ੀਸਦੀ, ਉੱਤਰ ਪ੍ਰਦੇਸ਼ ’ਚ 56.35 ਫ਼ੀਸਦੀ ਅਤੇ ਪੱਛਮੀ ਬੰਗਾਲ ’ਚ 75.66 ਫ਼ੀਸਦੀ ਵੋਟਿੰਗ ਹੋਈ ਹੈ।ਚੌਥੇ ਪੜਾਅ ਦੌਰਾਨ 17.7 ਕਰੋੜ ਵੋਟਰ ਇਕ ਲੱਖ 92 ਹਜ਼ਾਰ ਵੋਟਿੰਗ ਕੇਂਦਰਾਂ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ 1717 ਉਮੀਦਵਾਰਾਂ ਵਿਚੋਂ ਆਪਣਾ ਪਸੰਦੀਦਾ ਪ੍ਰਤੀਨਿਧੀ ਚੁਣਨਗੇ। ਕੁੱਲ 17.7 ਕਰੋੜ ਵੋਟਰਾਂ ਵਿਚੋਂ 12.49 ਲੱਖ 85 ਸਾਲ ਤੋਂ ਵੱਧ ਉਮਰ ਦੇ ਹਨ। ਦੱਸਣਯੋਗ ਹੈ ਕਿ ਚੌਥੇ ਪੜਾਅ ਵਿਚ ਅਖਿਲੇਸ਼ ਯਾਦਵ, ਗਿਰੀਰਾਜ ਸਿੰਘ, ਮਹੂਆ ਮੋਇਤਰਾ, ਅਧੀਰ ਰੰਜਨ ਚੌਧਰੀ, ਯੂਸਫ ਪਠਾਨ, ਵਾਈ. ਐੱਸ. ਸ਼ਰਮੀਲਾ, ਅਰਜੁਨ ਮੁੰਡਾ, ਸ਼ਤਰੂਘਨ ਸਿਨਹਾ, ਅਸਦੁਦੀਨ ਓਵੈਸੀ ਆਦਿ ਨੇਤਾ ਚੋਣ ਮੈਦਾਨ ਵਿਚ ਹਨ।

Related posts

ਅਹਿਮਦਾਬਾਦ ਜਹਾਜ਼ ਹਾਦਸਾ: ਹੁਣ ਤੱਕ ਜਾਨਾਂ ਗੁਆਉਣ ਵਾਲੇ 275 ਲੋਕਾਂ ਦੀ ਪਛਾਣ !

admin

ਭਾਰਤ ਵਲੋਂ ਆਪਣੇ ਹਵਾਈ ਖੇਤਰ ‘ਚ ਪਾਕਿ-ਉਡਾਣਾਂ ‘ਤੇ ਪਾਬੰਦੀਆਂ ‘ਚ ਹੋਰ ਵਾਧਾ !

admin

ਇਜ਼ਰਾਈਲ-ਈਰਾਨ ਜੰਗ ਦੌਰਾਨ ਭਾਰਤ ਨੂੰ ਤੇਲ ਸਪਲਾਈ ‘ਚ ਵਿਘਨ ਨਹੀਂ ਪਵੇਗਾ: ਪੁਰੀ

admin