India

ਰਵਨੀਤ ਬਿੱਟੂ ਬਿਨਾਂ ਵਿਰੋਧ ਚੁਣੇ ਗਏ ਰਾਜ ਸਭਾ ਮੈਂਬਰ

ਜੈਪੁਰ – ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਚੁਣੇ ਗਏ ਹਨ। ਵਿਧਾਨ ਸਭਾ ਦੇ ਮੁੱਖ ਸਕੱਤਰ ਅਤੇ ਚੋਣ ਅਧਿਕਾਰੀ ਮਹਾਵੀਰ ਪ੍ਰਸਾਦ ਸ਼ਰਮਾ ਨੇ ਮੰਗਲਵਾਰ ਨੂੰ ਰਾਜਸਥਾਨ ਤੋਂ ਰਾਜ ਸਭਾ ਦੀ ਇਕ ਸੀਟ ਦੀ ਜ਼ਿਮਨੀ ਚੋਣ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਰਵਨੀਤ ਸਿੰਘ ਨੂੰ ਬਿਨਾਂ ਵਿਰੋਧ ਚੁਣ ਲਿਆ। ਸ਼ਰਮਾ ਨੇ ਨਵੇਂ ਚੁਣੇ ਉਮੀਦਵਾਰ ਰਵਨੀਤ ਸਿੰਘ ਦੇ ਅਧਿਕਾਰਤ ਚੋਣ ਏਜੰਟ ਅਤੇ ਉਨ੍ਹਾਂ ਵਲੋਂ ਪ੍ਰਮਾਣ ਪੱਤਰ ਲੈਣ ਲਈ ਅਧਿਕਾਰਤ ਯੋਗਿੰਦਰ ਸਿੰਘ ਤੰਵਰ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤਾ। ਤੈਅ ਪ੍ਰੋਗਰਾਮ ਅਨੁਸਾਰ ਰਾਜ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਵਾਪਸੀ ਦੀ ਆਖ਼ਰੀ ਤਾਰੀਖ਼ 27 ਅਗਸਤ ਸੀ।
ਇਸ ਚੋਣ ਲਈ ਤਿੰਨ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰਿਆ ਸੀ। ਇਨ੍ਹਾਂ ’ਚੋਂ ਭਾਜਪਾ ਦੇ ਬਦਲੇ ਹੋਏ (ਡਮੀ) ਉਮੀਦਵਾਰ ਸੁਨੀਲ ਕੋਠਾਰੀ ਨੇ ਆਪਣਾ ਨਾਜ਼ਦਗੀ ਪੱਤਰ ਸ਼ੁੱਕਰਵਾਰ ਨੂੰ ਵਾਪਸ ਲੈ ਲਿਆ।

Related posts

ਯੂਕੇ ਵਿੱਚ ਚੌਥੇ ਇੰਡੀਅਨ ਕੌਂਸਲੇਟ ਦਾ ਉਦਘਾਟਨ !

admin

ਦੇਸ਼ ‘ਚ ਇਕ ਹੋਰ ਔਰਤ ਨਾਲ ‘ਨਿਰਭੈਆ’ ਵਰਗੀ ਦਰਿੰਦਗੀ

Bunty

PM ਮੋਦੀ ਨੇ ਜਾਰੀ ਕੀਤਾ 125 ਰੁਪਏ ਦਾ ਵਿਸ਼ੇਸ਼ ਯਾਦਗਾਰੀ ਸਿੱਕਾ

Bunty