India

ਮੁੰਬਈ: ਹੋਰਡਿੰਗ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਨੂੰ ਗਿ੍ਰਫ਼ਤਾਰ ਕਰਕੇ ਮੁੰਬਈ ਲਿਆਂਦਾ

ਮੁੰਬਈ – ਇਥੇ ਘਾਟਕੋਪਰ ’ਚ ਸੋਮਵਾਰ ਨੂੰ ਜਿਸ ਵੱਡੇ ਹੋਰਡਿੰਗ ਦੇ ਡਿੱਗਣ ਕਾਰਨ ਭਿਆਨਕ ਹਾਦਸਾ ਹੋਇਆ, ਉਸ ਨੂੰ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਭਾਵੇਸ਼ ਭਿੰਡੇ ਨੂੰ ਅੱਜ ਤੜਕੇ ਉਦੈਪੁਰ ਤੋਂ ਮੁੰਬਈ ਲਿਆਂਦਾ ਗਿਆ। ਭਿੰਡੇ ਦੀ ਇਸ਼ਤਿਹਾਰ ਏਜੰਸੀ ‘ਮੈਸਰਜ਼ ਈਗੋ ਮੀਡੀਆ ਪ੍ਰਾਈਵੇਟ ਲਿਮਟਿਡ’ ਨੇ ਘਾਟਕੋਪਰ ’ਚ ਹੋਰਡਿੰਗ ਲਗਾਇਆ ਸੀ, ਜਿਸ ਦੇ ਸੋਮਵਾਰ ਸ਼ਾਮ ਨੂੰ ਡਿੱਗਣ ਕਾਰਨ 16 ਵਿਅਕਤੀਆਂ ਦੀ ਮੌਤ ਹੋ ਗਈ ਸੀ। ਭਿੰਡੇ ਨੂੰ ਵੀਰਵਾਰ ਨੂੰ ਰਾਜਸਥਾਨ ਦੇ ਉਦੈਪੁਰ ਤੋਂ ਗਿ੍ਰਫਤਾਰ ਕੀਤਾ ਗਿਆ ਸੀ। ਉਸ ਨੂੰ ਪਹਿਲਾਂ ਅਹਿਮਦਾਬਾਦ ਅਤੇ ਉਥੋਂ ਹਵਾਈ ਜਹਾਜ਼ ਰਾਹੀਂ ਮੁੰਬਈ ਲਿਜਾਇਆ ਗਿਆ। ਉਸ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

Related posts

ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੇਂਸਕੀ ਤੋਂ ਬਾਅਦ ਪੀਐਮ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀ ਗੱਲਬਾਤ

Bunty

ਖੇਤੀਬਾੜੀ ਕ੍ਰੈਡਿਟ ਡਿਲੀਵਰੀ ਨੂੰ ਸੁਚਾਰੂ ਬਣਾਉਣ ਲਈ ਤਕਨੀਕੀ ਉਪਰਾਲੇ

admin

ਅੰਦੋਲਨ ਖ਼ਤਮ ਕਰਨ ਨੂੰ ਲੈ ਕੇ ਆਇਆ ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਵੱਡਾ ਬਿਆਨ

Bunty