India

ਮਥੁਰਾ-ਵ੍ਰਿੰਦਾਵਣ ਤੋਂ ਪਰਤ ਰਹੇ ਪੰਜਾਬ ਦੇ ਸ਼ਰਧਾਲੂਆਂ ਦੀ ਬੱਸ ਨੂੰ ਅੱਗ ਲੱਗੀ, 9 ਮੌਤਾਂ ਤੇ 15 ਜ਼ਖ਼ਮੀ

ਗੁਰੂਗ੍ਰਾਮ – ਉੱਤਰ ਪ੍ਰਦੇਸ਼ ਦੇ ਮਥੁਰਾ ਅਤੇ ਵ੍ਰਿੰਦਾਵਨ ਤੋਂ ਤੀਰਥ ਯਾਤਰਾ ਕਰਕੇ ਪਰਤ ਰਹੇ ਪੰਜਾਬ ਤੋਂ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਹਰਿਆਣਾ ਦੇ ਨੂਹ ਨੇੜੇ ਅੱਗ ਲੱਗ ਗਈ। ਅੱਗ ਲੱਗਣ ਕਾਰਨ 9 ਸ਼ਰਧਾਲੂ ਜ਼ਿੰਦਾ ਸੜ ਗਏ ਤੇ 15 ਜ਼ਖਮੀ ਹੋ ਗਏ। ਇਹ ਹਾਦਸਾ ਹਰਿਆਣਾ ਦੇ ਨੂਹ ਨੇੜੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇਅ ’ਤੇ ਸ਼ੁੱਕਰਵਾਰ ਦੇਰ ਰਾਤ ਹੋਇਆ। ਜ਼ਖਮੀਆਂ ਨੂੰ ਨੂਹ ਮੈਡੀਕਲ ਕਾਲਜ ਲਿਆਂਦਾ ਗਿਆ ਹੈ। ਬੱਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 60 ਤੋਂ ਵੱਧ ਲੋਕ ਸਵਾਰ ਸਨ। ਸਾਰੇ ਪੰਜਾਬ ਦੇ ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਵਸਨੀਕ ਸਨ ਤੇ ਸਾਰੇ ਇੱਕ ਦੂਜੇ ਦੇ ਰਿਸ਼ਤੇਦਾਰ ਸਨ। ਸਥਾਨਕ ਲੋਕਾਂ ਨੇ ਬੱਸ ਨੂੰ ਅੱਗ ਲੱਗੀ ਦੇਖ ਕੇ ਗੱਡੀ ਦਾ ਪਿੱਛਾ ਕੀਤਾ ਅਤੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ।

Related posts

ਪ੍ਰਧਾਨਮੰਤਰੀ ਨਾਲ ਸਾਰੇ ਰਾਜਾਂ ਦੇ ਮੁੱਖਮੰਤਰੀਆਂ ਦੀ ਬੈਠਕ ਅੱਜ

Bunty

ਇਲੈਕਟਿ੍ਰਕ ਬੱਸਾਂ ਲਈ 327 ਕਰੋੜ ਰੁਪਏ ਦਾ ਬਜਟ : ਸੁੱਖੂ

Bunty

ਪੀਕੇ ਦੇ ਦੌਰੇ ‘ਤੇ ਧਨ ਖ਼ਰਚ ਕਰ ਰਹੀ ਹੈ ਭਾਜਪਾ, ਲਾਲਨ ਸਿੰਘ ਨੇ ਕਿਹਾ- ਸਿਰਫ਼ ਲਾਲੂ-ਤੇਜਸਵੀ ਹੀ ਦਿਸਦੇ ਨੇ ਸੀਬੀਆਈ ਨੂੰ

Bunty