India

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

ਨਵੀਂ ਦਿੱਲੀ – 18ਵੀਂ ਲੋਕ ਸਭਾ ਲਈ ਹੋ ਰਹੀਆਂ ਚੋਣਾਂ ਦੇ ਚੌਥੇ ਪੜਾਅ ’ਚ ਸਭ ਤੋਂ ਵੱਧ 69.16 ਫੀਸਦੀ ਵੋਟਿੰਗ ਦਰਜ ਕੀਤੀ ਗਈ। 19 ਅਪ੍ਰੈਲ ਨੂੰ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ 66.14 ਫੀਸਦੀ, 26 ਅਪ੍ਰੈਲ ਨੂੰ ਦੂਜੇ ਪੜਾਅ ਦੀ ਵੋਟਿੰਗ ਦੌਰਾਨ 66.71 ਫੀਸਦੀ ਅਤੇ 7 ਮਈ ਨੂੰ ਤੀਜੇ ਪੜਾਅ ਦੀ ਵੋਟਿੰਗ ਦੌਰਾਨ 65.68 ਫੀਸਦੀ ਵੋਟਿੰਗ ਹੋਈ ਸੀ।
ਚੋਣ ਕਮਿਸ਼ਨ ਵੱਲੋਂ ਚੌਥੇ ਪੜਾਅ ਦੀ ਵੋਟਿੰਗ ਦੇ ਅੰਤਿਮ ਅੰਕੜਿਆਂ ਅਨੁਸਾਰ 13 ਮਈ ਨੂੰ ਹੋਈ ਚੌਥੇ ਪੜਾਅ ਦੀ ਵੋਟਿੰਗ ਦੌਰਾਨ 69.58 ਫੀਸਦੀ ਪੁਰਸ਼ਾਂ ਅਤੇ 68.73 ਫੀਸਦੀ ਔਰਤਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਦਕਿ ਥਰਡ ਜੈਂਡਰ ਨਾਲ ਜੁੜੇ ਵੋਟਰਾਂ ਦੀ ਵੋਟ ਫੀਸਦੀ 34.23 ਰਹੀ। ਇਸ ਤੋਂ ਪਹਿਲਾਂ 16 ਮਈ ਨੂੰ ਚੋਣ ਕਮਿਸ਼ਨ ਨੇ ਦੱਸਿਆ ਸੀ ਕਿ ਪਹਿਲੇ ਚਾਰ ਪੜਾਵਾਂ ’ਚ ਕੁੱਲ 66.95 ਫੀਸਦੀ ਵੋਟਿੰਗ ਹੋਈ ਸੀ। 2019 ਦੀਆਂ ਚੋਣਾਂ ਦੌਰਾਨ ਵੋਟ ਫੀਸਦੀ 67.10 ਸੀ। ਚੌਥੇ ਪੜਾਅ ਦੌਰਾਨ ਵੋਟਿੰਗ ਵਧਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਅਗਲੇ ਤਿੰਨ ਪੜਾਅ ਦੀਆਂ ਵੋਟਾਂ ਦੌਰਾਨ ਇਹ ਰੁਝਾਨ ਜਾਰੀ ਰਹੇਗਾ ਅਤੇ ਵੋਟ ਫੀਸਦੀ 2019 ਦੇ ਬਰਾਬਰ ਜਾਂ ਇਸ ਤੋਂ ਵੱਧ ਹੋ ਸਕਦੀ ਹੈ।
ਧਿਆਨ ਯੋਗ ਹੈ ਕਿ ਪਹਿਲੇ ਪੜਾਅ ਦੌਰਾਨ ਵੋਟ ਫੀਸਦੀ ਘੱਟ ਰਹਿਣ ਤੋਂ ਬਾਅਦ ਚੋਣ ਕਮਿਸ਼ਨ ਨੇ ਵੋਟਿੰਗ ਵਧਾਉਣ ਲਈ ਕਈ ਕਦਮ ਚੁੱਕੇ ਹਨ ਅਤੇ ਸਿਆਸੀ ਪਾਰਟੀਆਂ ਵੀ ਵੋਟ ਫੀਸਦੀ ਵਧਾਉਣ ਲਈ ਆਪਣੇ ਪੱਧਰ ’ਤੇ ਯਤਨ ਕਰ ਰਹੀਆਂ ਹਨ ਅਤੇ ਇਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ।

Related posts

ਕੇਜਰੀਵਾਲ ਅਤੇ ਸੀ.ਐਮ. ਮਾਨ ਨੇ ਜੇਲ੍ਹ ’ਚ ਬੰਦ ਆਪ ਵਿਧਾਇਕ ਨਾਲ ਕੀਤੀ ਮੁਲਾਕਾਤ, ਭਾਜਪਾ ਤੇ ਵਿੰਨਿ੍ਹਆ ਨਿਸ਼ਾਨਾ

Bunty

ਕਾਂਗਰਸੀ ਆਗੂ KC ਵੇਣੂਗੋਪਾਲ ਦਾ ਵੱਡਾ ਬਿਆਨ, ਚੋਣਾਂ ਵਾਲੇ ਸੂਬਿਆਂ ‘ਚ ਮੁਲਤਵੀ ਕੀਤੀਆਂ ਰੈਲੀਆਂ

Bunty

ਭਾਰਤ ‘ਚ ਜ਼ਿਆਦਾ ਬੱਚੇ ਪੈਦਾ ਕਰ ਰਹੇ ਮੁਸਲਿਮ, ਅਮਰੀਕੀ ਥਿੰਕ ਟੈਂਕ ਦੀ ਰਿਪੋਰਟ ‘ਚ ਖੁਲਾਸਾ

Bunty