Sport

ਸਾਤਵਿਕ ਅਤੇ ਚਿਰਾਗ ਨੇ ਥਾਈਲੈਂਡ ਓਪਨ ਦਾ ਖ਼ਿਤਾਬ ਜਿੱਤਿਆ

ਬੈਂਕਾਕ – ਸਾਤਵਿਕ ਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਸਟਾਰ ਭਾਰਤੀ ਜੋੜੀ ਨੇ ਐਤਵਾਰ ਨੂੰ ਚੀਨ ਦੇ ਲਿਯੂ ਯੀ ਅਤੇ ਚੇਨ ਬੋ ਯਾਂਗ ਨੂੰ ਹਰਾ ਕੇ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਪੁਰਸ਼ ਡਬਲਜ਼ ਖਿਤਾਬ ਜਿੱਤ ਲਿਆ ਹੈ। ਪੈਰਿਸ ਓਲੰਪਿਕ ਦੀਆਂ ਤਿਆਰੀਆਂ ਮਜ਼ਬੂਤ ਕਰਦਿਆਂ ਵਿਸ਼ਵ ਦੀ ਤੀਜੇ ਨੰਬਰ ਦੀ ਜੋੜੀ ਨੇ ਅਪਣੇ 29ਵੇਂ ਰੈਂਕਿੰਗ ਵਾਲੇ ਵਿਰੋਧੀਆਂ ਨੂੰ 21-15, 21-15 ਨਾਲ ਹਰਾਇਆ। ਇਹ ਏਸ਼ੀਆਈ ਖੇਡਾਂ ਦੇ ਚੈਂਪੀਅਨ ਦਾ ਸੀਜ਼ਨ ਦਾ ਦੂਜਾ ਅਤੇ ਉਨ੍ਹਾਂ ਦੇ ਕਰੀਅਰ ਦਾ ਨੌਵਾਂ ਬੀ.ਡਬਲਯੂ.ਐਫ. ਵਰਲਡ ਟੂਰ ਖਿਤਾਬ ਸੀ। ਉਨ੍ਹਾਂ ਨੇ ਮਾਰਚ ’ਚ ਫ੍ਰੈਂਚ ਓਪਨ ਸੁਪਰ 750 ਖਿਤਾਬ ਜਿੱਤਿਆ ਸੀ। ਦੋਵੇਂ ਮਲੇਸ਼ੀਆ ਸੁਪਰ 1000 ਅਤੇ ਇੰਡੀਆ ਸੁਪਰ 750 ’ਚ ਉਪ ਜੇਤੂ ਰਹੇ ਸਨ। ਚਿਰਾਗ ਨੇ ਜਿੱਤ ਤੋਂ ਬਾਅਦ ਕਿਹਾ, ‘‘ਬੈਂਕਾਕ ਸਾਡੇ ਲਈ ਖਾਸ ਹੈ। ਅਸੀਂ ਇੱਥੇ ਪਹਿਲੀ ਵਾਰ 2019 ’ਚ ਸੁਪਰ ਸੀਰੀਜ਼ ਅਤੇ ਫਿਰ ਥਾਮਸ ਕੱਪ ਜਿੱਤਿਆ।’’ ਸਾਤਵਿਕ ਨੇ ਕਿਹਾ, ‘‘ਉਮੀਦ ਹੈ ਕਿ ਅਸੀਂ ਇਸ ਜਿੱਤ ਤੋਂ ਬਾਅਦ ਆਉਣ ਵਾਲੇ ਟੂਰਨਾਮੈਂਟਾਂ ’ਚ ਵੀ ਇਸ ਰਫ਼ਤਾਰ ਨੂੰ ਜਾਰੀ ਰੱਖਾਂਗੇ।’’ਪੈਰਿਸ ਓਲੰਪਿਕ ਬਾਰੇ ਪੁੱਛੇ ਜਾਣ ’ਤੇ ਚਿਰਾਗ ਨੇ ਕਿਹਾ, ‘‘ਸਿਰਫ ਅਸੀਂ ਹੀ ਨਹੀਂ, ਸਾਰੇ ਖਿਡਾਰੀ ਮੈਡਲ ਜਿੱਤਣ ਲਈ ਉੱਥੇ ਜਾਣਾ ਚਾਹੁੰਦੇ ਹਨ। ਉਮੀਦ ਹੈ ਕਿ ਅਸੀਂ ਉੱਥੇ ਵੀ ਚੰਗਾ ਪ੍ਰਦਰਸ਼ਨ ਕਰਾਂਗੇ।

Related posts

ਰਵੀ ਦਹੀਆ, ਬਜਰੰਗ ਤੇ ਦੀਪਕ ਪੂਨੀਆ ਨੂੰ ਬਿਨਾਂ ਟ੍ਰਾਇਲ ਸਿੱਧਾ ਪ੍ਰਵੇਸ਼ ਦਿੱਤਾ, 17 ਭਲਵਾਨਾਂ ਦੀ ਚੋਣ

Bunty

ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਨੀਦਰਲੈਂਡ ਨੂੰ ਹਰਾਇਆ

admin

ਓਸਾਕਾ ਪਿੱਠ ਦੀ ਸੱਟ ਕਾਰਨ ਡਬਲਯੂਟੀਏ ਸੀਜ਼ਨ ਦੇ ਬਾਕੀ ਮੈਚਾਂ ਤੋਂ ਬਾਹਰ

Bunty