India

ਮਾਊਂਟ ਐਵਰੈਸਟ ’ਤੇ ਵੱਧ ਰਿਹੈ ਕੂੜਾ, ਸ਼ੇਰਪਾ ਨੇ ਪ੍ਰਗਟਾਈ ਚਿੰਤਾ

ਕਾਠਮੰਡੂ – ਮਾਊਂਟ ਐਵਰੈਸਟ ਦੇ ਸਭ ਤੋਂ ਮਹਾਨ ਗਾਈਡਾਂ ਵਿੱਚੋਂ ਇੱਕ ਸ਼ੇਰਪਾ ਗਾਈਡ ਕਾਮੀ ਰੀਤਾ ਨੇ ਦੁਨੀਆਂ ਦੀ ਸਭ ਤੋਂ ਉੱਚੀ ਪਹਾੜੀ ਚੋਟੀ ‘’ਤੇ ਵੱਧ ਰਹੇ ਕੂੜੇ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਨੇਪਾਲ ਸਰਕਾਰ ਵੱਲੋਂ ਐਵਰੈਸਟ ਦਿਵਸ ’ਤੇ ਸਨਮਾਨਤ ਕੀਤੇ ਜਾਣ ‘’ਤੇ ਆਪਣੇ ਸੰਬੋਧਨ ‘’ਚ ਇਹ ਚਿੰਤਾ ਪ੍ਰਗਟਾਈ। ਰਿਕਾਰਡ 30 ਵਾਰ ਮਾਊਂਟ ਐਵਰੈਸਟ ‘’ਤੇ ਚੜ੍ਹਨ ਵਾਲੇ ਸ਼ੇਰਪਾ ਗਾਈਡ ਕਾਮੀ ਰੀਤਾ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਬੁੱਧਵਾਰ ਨੂੰ ਐਵਰੈਸਟ ਦਿਵਸ ‘’ਤੇ ਸਨਮਾਨਿਤ ਕੀਤਾ। ਅੱਜ ਦੇ ਦਿਨ 29 ਮਈ 1953 ਨੂੰ ਨਿਊਜ਼ੀਲੈਂਡ ਦੇ ਪਰਬਤਾਰੋਹੀ ਐਡਮੰਡ ਹਿਲੇਰੀ ਅਤੇ ਨੇਪਾਲੀ ਸ਼ੇਰਪਾ ਤੇਨਜਿੰਗ ਨੌਰਗੇ ਪਹਿਲੀ ਵਾਰ ਮਾਊਂਟ ਐਵਰੈਸਟ ਦੀ ਚੋਟੀ ‘’ਤੇ ਪਹੁੰਚਣ ‘’ਚ ਸਫਲ ਹੋਏ ਸਨ। ਕਾਮੀ ਰੀਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਇਕੱਠੇ ਹੋ ਰਹੇ ਕੂੜੇ ਤੋਂ ਬਹੁਤ ਚਿੰਤਤ ਹਨ। ਉਨ੍ਹਾਂ ਨੇ ਕਿਹਾ,’’ਇਸ ਵੱਲ ਸਾਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ।’’ ਕਾਮੀ ਰੀਤਾ ਨੇ ਕਿਹਾ ਕਿ ਐਵਰੈਸਟ ਦਿਵਸ ਅਸਲ ਵਿੱਚ ਸਰਕਾਰ ਵੱਲੋਂ ਪਹਾੜੀ ਚੋਟੀਆਂ ਦੇ ਨੇੜੇ ਸਥਿਤ ਕੈਂਪਾਂ ਦੀ ਸਫਾਈ ਲਈ ਮੁਹਿੰਮ ਚਲਾ ਕੇ ਮਨਾਇਆ ਜਾਣਾ ਚਾਹੀਦਾ ਹੈ। ਮਾਊਂਟ ਐਵਰੈਸਟ ਸਿਖਰ ‘’ਤੇ ਲਗਭਗ ਹਰ ਸਾਲ ਸਵੱਛਤਾ ਮੁਹਿੰਮ ਚਲਾਈ ਜਾਂਦੀ ਹੈ। ਨੇਪਾਲੀ ਸੈਨਿਕਾਂ ਦੀ ਇੱਕ ਟੀਮ ਅਜੇ ਵੀ ਐਵਰੈਸਟ ‘’ਤੇ ਮੌਜੂਦ ਹੈ ਅਤੇ ਪਿਛਲੀਆਂ ਮੁਹਿੰਮਾਂ ਦੁਆਰਾ ਬਚੇ ਕੂੜੇ ਨੂੰ ਚੁੱਕ ਰਹੀ ਹੈ।ਕਾਮੀ ਰੀਤਾ ਨੇ ਕਿਹਾ ਕਿ ਮਾਊਂਟ ਐਵਰੈਸਟ ’ਤੇ ਕੰਮ ਕਰਨ ਵਾਲੇ ਸ਼ੇਰਪਾ ਗਾਈਡਾਂ ਨੂੰ ਬਿਹਤਰ ਹਾਲਾਤ ਅਤੇ ਲਾਭ ਮਿਲਣੇ ਚਾਹੀਦੇ ਹਨ।

Related posts

ਸੰਯੁਕਤ ਰਾਸ਼ਟਰ ਦੀ ਇੱਕ ਸਾਈਡਲਾਈਨ ਮੀਟਿੰਗ ਦੌਰਾਨ ਅਜੈ ਬੰਗਾ

admin

ਬਾਬਾ ਬਰਫ਼ਾਨੀ ਪੂਰਨ ਰੂਪ ’ਚ ਆਏ ਨਜ਼ਰ, 29 ਜੂਨ ਤੋਂ ਸ਼ੁਰੂ ਹੋਵੇਗੀ 52 ਦਿਨਾਂ ਦੀ ਅਮਰਨਾਥ ਯਾਤਰਾ

Bunty

Air India ਦੀ ਫਲਾਈਟ ਨੂੰ ਲੱਗੇ ਤੇਜ਼ ਹਵਾਈ ਝਟਕਿਆਂ ਕਾਰਣ 12 ਜਣੇ ਜ਼ਖਮੀ

admin