India

ਖਾਂਡੂ ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਤੀਜੀ ਵਾਰ ਸਹੁੰ ਚੁੱਕੀ

ਈਟਾਨਗਰ – ਭਾਜਪਾ ਨੇਤਾ ਪੇਮਾ ਖਾਂਡੂ ਨੇ ਅੱਜ ਲਗਾਤਾਰ ਤੀਜੀ ਵਾਰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੁਕਤੋ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਖਾਂਡੂ ਨੂੰ ਰਾਜਪਾਲ ਕੇਟੀ ਪਾਰਨਾਇਕ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਢਾ ਅਤੇ ਕਈ ਹੋਰ ਨੇਤਾਵਾਂ ਦੀ ਮੌਜੂਦਗੀ ਵਿੱਚ ਸਹੁੰ ਚੁਕਾਈ। ਖਾਂਡੂ ਦੇ ਨਾਲ 11 ਹੋਰ ਵਿਧਾਇਕਾਂ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਭਾਜਪਾ ਨੇ 60 ਮੈਂਬਰੀ ਵਿਧਾਨ ਸਭਾ ’ਚ 46 ਸੀਟਾਂ ਜਿੱਤ ਕੇ ਅਰੁਣਾਚਲ ਪ੍ਰਦੇਸ਼ ’ਚ ਲਗਾਤਾਰ ਤੀਜੀ ਵਾਰ ਸੱਤਾ ’ਚ ਵਾਪਸੀ ਕੀਤੀ ਹੈ।

Related posts

ਗੁਲਮਰਗ ਅੱਤਵਾਦੀ ਹਮਲਾ : ਚੌਕਸੀ ਵਜੋਂ ਬੰਦ ਕੀਤਾ ਗਿਆ ਗੰਡੋਲਾ ਰੋਪਵੇਅ

Bunty

ਵਿਸਾਖੀ ਦੇ ਖੁਸ਼ੀ ਭਰੇ ਮੌਕੇ ‘ਤੇ ਨਿੱਘੀਆਂ ਵਧਾਈਆਂ !

admin

ਆਧਾਰ ਕਾਰਡ ਉਮਰ ਤੈਅ ਕਰਨ ਲਈ ਵੈਧ ਦਸਤਾਵੇਜ਼ ਨਹੀਂ : ਸੁਪਰੀਮ ਕੋਰਟ

Bunty