India

ਮੇਰੀ ਸਿਹਤ ਖ਼ਰਾਬ ਹੋ ਰਹੀ ਹੈ ਪਰ ਹਰਿਆਣਾ ਤੋਂ ਪਾਣੀ ਲੈਣ ਲਈ ਭੁੱਖ ਹੜਤਾਲ ਜਾਰੀ ਰਹੇਗੀ: ਆਤਿਸ਼ੀ

ਨਵੀਂ ਦਿੱਲੀ – ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਕਿਹਾ ਹੈ ਕਿ ਉਹ ਸਿਹਤ ’ਤੇ ਪੈ ਰਹੇ ਮਾੜੇ ਅਸਰ ਦੇ ਬਾਵਜੂਦ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰੱਖੇਗੀ, ਜਦੋਂ ਤੱਕ ਹਰਿਆਣਾ ਦਿੱਲੀ ਲਈ ਪਾਣੀ ਦਾ ਸਹੀ ਹਿੱਸਾ ਨਹੀਂ ਛੱਡਦਾ। ਦਿੱਲੀ ਲਈ ਆਪਣੇ ਹਿੱਸੇ ਦਾ ਪਾਣੀ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਆਤਿਸ਼ੀ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ ਹੈ। ਉਨ੍ਹਾਂ ਕਿਹਾ, ‘ਮੇਰਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਾ ਪੱਧਰ ਡਿੱਗ ਰਿਹਾ ਹੈ ਅਤੇ ਮੇਰਾ ਭਾਰ ਵੀ ਘੱਟ ਗਿਆ ਹੈ। ਮੇਰੇ ਸਰੀਰ ਨੂੰ ਭਾਵੇਂ ਕਿੰਨਾ ਦੁੱਖ ਝੱਲਣਾ ਪਵੇ, ਮੈਂ ਉਦੋਂ ਤੱਕ ਭੁੱਖ ਹੜਤਾਲ ਜਾਰੀ ਰੱਖਾਂਗੀ, ਜਦੋਂ ਤੱਕ ਹਰਿਆਣਾ ਪਾਣੀ ਨਹੀਂ ਛੱਡਦਾ।’ ਵੀਡੀਓ ਸੰਦੇਸ਼ ਵਿੱਚ ਦਿੱਲੀ ਦੀ ਮੰਤਰੀ ਨੇ ਕਿਹਾ ਕਿ ਐਤਵਾਰ ਨੂੰ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਗਈ।

Related posts

ਨਵਾਂ ਆਮਦਨ ਕਰ ਬਿੱਲ 2025 ਸਰਲ ਅਤੇ ਆਮ ਟੈਕਸਦਾਤਾ ਲਈ ਸਮਝਣਾ ਬਹੁਤ ਆਸਾਨ ਹੋਵੇਗਾ !

admin

ਨਸ਼ਾ ਸਮੱਗਲਰਾਂ ਦੇ 25 ਟਿਕਾਣਿਆਂ ’ਤੇ ਈ.ਡੀ. ਵੱਲੋਂ ਛਾਪੇ

Bunty

ਫ਼ੌਜ ਦੇ ਜਵਾਨਾਂ ਲਈ ਵਨ ਰੈਂਕ, ਵਨ ਪੈਨਸ਼ਨ ਉਦੋਂ ਲਾਗੂ ਹੋਈ, ਜਦੋਂ ਮੋਦੀ ਆਇਆ : ਪ੍ਰਧਾਨ ਮੰਤਰੀ

Bunty