India

ਕਸ਼ਮੀਰ ਸ਼ਹੀਦ ਦਿਵਸ: ਮਹਿਬੂਬਾ ਤੇ ਹੋਰ ਆਗੂਆਂ ਵੱਲੋਂ ਨਜ਼ਰਬੰਦ ਕੀਤੇ ਜਾਣ ਦਾ ਦਾਅਵਾ

ਸ੍ਰੀਨਗਰ – ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਸਣੇ ਜੰਮੂ ਕਸ਼ਮੀਰ ਦੇ ਕਈ ਸਿਆਸੀ ਆਗੂਆਂ ਨੇ ਅੱਜ ਦਾਅਵਾ ਕੀਤਾ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਉਹ 1931 ਵਿੱਚ ਅੱਜ ਹੀ ਦਿਨ ਡੋਗਰਾ ਸ਼ਾਸਕ ਦੀ ਸੈਨ ਹੱਥੋਂ ਮਾਰੇ ਗਏ 22 ਕਸ਼ਮੀਰੀ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ‘ਸ਼ਹੀਦਾਂ ਦੀਆਂ ਕਬਰਾਂ’ ਉੱਤੇ ਨਾ ਜਾ ਸਕਣ। ਹਾਲਾਂਕਿ, ਇਨ੍ਹਾਂ ਆਗੂਆਂ ਦੇ ਦਾਅਵਿਆਂ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸ਼ਹਿਰ ਦੇ ਬਾਹਰੀ ਇਲਾਕੇ ਖਿਮਬੇਰ ਵਿੱਚ ਉਨ੍ਹਾਂ ਦੀ ਰਿਹਾਇਸ਼ ’ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਮੈਨੂੰ ਸ਼ੋਸ਼ਣ ਅਤੇ ਅਨਿਆਂ ਖ਼ਿਲਾਫ਼ ਕਸ਼ਮੀਰ ਦੇ ਬਦਲੇ ਅਤੇ ਸੰਘਰਸ਼ ਦੇ ਇਕ ਸਥਾਈ ਪ੍ਰਤੀਕ ਮਜ਼ਾਰ-ਏ-ਸ਼ੁਹਾਦਾ ਜਾਣ ਤੋਂ ਰੋਕਣ ਵਾਸਤੇ ਮੇਰੇ ਘਰ ਦੇ ਦਰਵਾਜ਼ੇ ਇਕ ਵਾਰ ਮੁੜ ਬੰਦ ਕਰ ਦਿੱਤੇ ਗਏ ਹਨ।’’ ਵੱਖਵਾਦ ਛੱਡ ਕੇ ਮੁੱਖ ਧਾਰਾ ਵਿੱਚ ਆਏ ਆਗੂ ਅਤੇ ਪੀਪਲਜ਼ ਕਾਨਫਰੰਸ ਦੇ ਮੁਖੀ ਸੱਜਾਦ ਲੋਨ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਹੈ। ਇਸੇ ਤਰ੍ਹਾਂ ਨੈਸ਼ਨਲ ਕਾਨਫ਼ਰੰ ਦੇ ਕਸ਼ਮੀਰ ਪ੍ਰਦੇਸ਼ ਪ੍ਰਧਾਨ ਨਾਸਿਰ ਅਸਲਮ ਵਾਨੀ ਨੇ ਵੀ ਦੋਸ਼ ਲਾਇਆ ਕਿ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਵੀ ਪੁਲਿਸ ਨੇ ਬੰਦ ਕਰ ਦਿੱਤਾ ਹੈ।

Related posts

ਵਿਦੇਸ਼ ਯਾਤਰਾ ‘ਤੇ ਜਾਣ ਵਾਲਿਆਂ ਨੂੰ CoWIN ਐਪ ‘ਤੇ ਮਿਲੇਗਾ ਨਵਾਂ ਫੀਚਰ

Bunty

ਅਮਿਤ ਸ਼ਾਹ ਦੀ ‘ਫਰਜ਼ੀ ਵੀਡੀਓ’ ਸ਼ੇਅਰ ਕਰਨ ’ਤੇ ਕਾਂਗਰਸ ਅਤੇ ‘ਆਪ’ ਦੇ 2 ਨੇਤਾ ਗਿ੍ਰਫ਼ਤਾਰ

Bunty

ਆਜ਼ਾਦੀ ਦੇ 75 ਸਾਲ ਬਾਅਦ ਵੀ ਕੁਝ ਲੋਕ ਮਾਨਸਿਕ ਟਕਰਾਅ ਵਿੱਚ ਜੀਅ ਰਹੇ – ਮੋਦੀ

admin