India

8 ਕੈਰੇਟ ਦੇ ਹੀਰੇ ਤੇ ਬਣਾ ਦਿੱਤੀ ਨਰਿੰਦਰ ਮੋਦੀ ਦੀ ਤਸਵੀਰ, 20 ਕਾਰੀਗਾਰਾਂ ਨੇ ਕੀਤਾ ਕਮਾਲ

ਸੂਰਤ – ਗੁਜਰਾਤ ਦੇ ਸੂਰਤ ‘ਚ ਹੀਰਾ ਬਣਾਉਣ ਵਾਲੀ ਕੰਪਨੀ ਦੇ ਕਾਰੀਗਾਰਾਂ ਨੇ ਵੱਡਾ ਕਮਾਲ ਕਰ ਦਿਖਾਇਆ ਹੈ। ਉਨ੍ਹਾਂ ਨੇ 8 ਕੈਰੇਟ ਦੇ ਹੀਰੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਬਣਾਈ ਹੈ। ਇਹ ਹੀਰਾ ਸ਼ਹਿਰ ‘ਚ ਇਕ ਪ੍ਰਦਰਸ਼ਨੀ ‘ਚ ਪ੍ਰਦਰਸ਼ਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਸਵੀਰ ਨੂੰ ਹੀਰਾ ਐੱਸ.ਕੇ. ਕੰਪਨੀ ਵਲੋਂ ਤਿਆਰ ਕੀਤਾ ਗਿਆ ਹੈ। ਕੰਪਨੀ ਦੇ ਪ੍ਰਬੰਧਕ ਨੇ ਦੱਸਿਆ ਕਿ ਹੀਰਾ ਸ਼ੁਰੂ 8 ਕੈਰੇਟ ਦੇ ਹੀਰੇ ‘ਤੇ ਬਣਾ ਦਿੱਤੀ ਮੋਦੀ ਦੀ ਤਸਵੀਰ, 20 ਕਾਰੀਗਾਰਾਂ ਨੇ ਕੀਤਾ ਕਮਾਲਚ 40 ਕੈਰੇਟ ਦਾ ਲੇਬ੍ਰੋਨ ਹੀਰਾ ਸੀ। ਹਾਲਾਂਕਿ ਇਸ ਨੂੰ ਆਕਾਰ ਦੇਣ ਅਤੇ ਪਾਲਿਸ਼ ਕਰਨ ਤੋਂ ਬਾਅਦ ਇਸ ਦਾ ਆਕਾਰ 8 ਕੈਰੇਟ ਕਰ ਦਿੱਤਾ ਗਿਆ।ਜਾਣਕਾਰੀ ਅਨੁਸਾਰ ਪੀ.ਐੱਮ. ਮੋਦੀ ਦੀ ਤਸਵੀਰ ਵਾਲਾ ਹੀਰਾ ਲਗਭਗ ਇਕ ਮਹੀਨੇ ‘ਚ ਕਰੀਬ 20 ਕਾਰੀਗਾਰਾਂ ਵਲੋਂ ਤਿਆਰ ਕੀਤਾ ਗਿਆ। ਪ੍ਰਬੰਧਕ ਨੇ ਇਹ ਵੀ ਦੱਸਿਆ ਕਿ ਹੀਰਾ ‘ਮੇਕ ਇਨ ਇੰਡੀਆ’ ਦੇ ਸਿਧਾਂਤਾਂ ਅਨੁਸਾਰ ਤਿਆਰ ਕੀਤਾ ਗਿਆ ਸੀ ਅਤੇ ਇਹ ਵਾਤਾਵਰਣ ਦੇ ਅਨੁਕੂਲ ਸੀ।

Related posts

ਭਾਰਤ ਦਾ ਇਲੈਕਟ੍ਰਾਨਿਕਸ ਨਿਰਮਾਣ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਿਰਯਾਤ ਬਣ ਗਿਆ

admin

FIH ਮਹਿਲਾ ਨੇਸ਼ਨਜ਼ ਕੱਪ : ਭਾਰਤੀ ਹਾਕੀ ਟੀਮ ਲਗਾਤਾਰ ਤੀਜੀ ਜਿੱਤ ਨਾਲ ਸੈਮੀਫਾਈਨਲ ਵਿੱਚ ਪੁੱਜੀ

admin

ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਨੀਦਰਲੈਂਡ ਨੂੰ ਹਰਾਇਆ

admin