International

ਇਜ਼ਰਾਈਲ ਨੂੰ ਜਲਦੀ ਨਾ ਰੋਕਿਆ ਤਾਂ ਦੁਨੀਆਂ ਦੀ ਸ਼ਾਂਤੀ ਖ਼ਤਰੇ ਵਿੱਚ ਪੈ ਜਾਵੇਗੀ ; ਈਰਾਨ

ਤਹਿਰਾਨ – ਈਰਾਨ ਨੇ ਕਿਹਾ ਹੈ ਕਿ ਇਜ਼ਰਾਈਲ 10 ਮਹੀਨਿਆਂ ਤੋਂ ਗਾਜ਼ਾ ਪੱਟੀ ਵਿਚ ਖੂਨ-ਖਰਾਬਾ ਅਤੇ ਤਬਾਹੀ ਮਚਾ ਰਿਹਾ ਹੈ ਅਤੇ ਹੁਣ ਉਹ ਆਪਣੇ ਅਪਰਾਧਾਂ ਦੀ ਹੱਦ ਲੇਬਨਾਨ, ਈਰਾਨ ਅਤੇ ਯਮਨ ਤੱਕ ਫੈਲਾ ਚੁੱਕਾ ਹੈ, ਇਸ ਲਈ ਇਸ ਨੂੰ ਜਲਦੀ ਰੋਕਣਾ ਜ਼ਰੂਰੀ ਹੈ। ਈਰਾਨ ਦੇ ਕਾਰਜਕਾਰੀ ਈਰਾਨੀ ਵਿਦੇਸ਼ ਮੰਤਰੀ ਅਲੀ ਬਘੇਰੀ ਕਾਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਇਜ਼ਰਾਈਲ ਨੂੰ ਜਲਦੀ ਨਾ ਰੋਕਿਆ ਗਿਆ ਤਾਂ ਪੱਛਮੀ ਏਸ਼ੀਆ ਅਤੇ ਦੁਨੀਆ ਦੀ ਸ਼ਾਂਤੀ ਖ਼ਤਰੇ ਵਿੱਚ ਪੈ ਜਾਵੇਗੀ। ਕਾਨੀ ਨੇ ਕਿਹਾ, “ਇਜ਼ਰਾਈਲ ਨੇ ਪਿਛਲੇ 10 ਮਹੀਨਿਆਂ ਵਿੱਚ ਗਾਜ਼ਾ ਪੱਟੀ ਵਿੱਚ ਖੂਨ-ਖਰਾਬਾ ਅਤੇ ਤਬਾਹੀ ਮਚਾਈ ਹੈ ਅਤੇ ਹੁਣ ਆਪਣੇ ਅਪਰਾਧਾਂ ਦੀ ਹੱਦ ਬੇਰੂਤ, ਤਹਿਰਾਨ ਅਤੇ ਯਮਨ ਤੱਕ ਵਧਾ ਦਿੱਤੀ ਹੈ। ਅਜਿਹੇ ‘’ਚ ਜੇਕਰ ਇਨ੍ਹਾਂ ਅੱਤਵਾਦੀ ਅਪਰਾਧੀਆਂ ਨੂੰ ਨਾ ਰੋਕਿਆ ਗਿਆ ਤਾਂ ਉਹ ਖੇਤਰ ਅਤੇ ਦੁਨੀਆ ’ਚ ਸ਼ਾਂਤੀ ਅਤੇ ਸੁਰੱਖਿਆ ਨੂੰ ਗੰਭੀਰ ਰੂਪ ’ਚ ਖਤਰੇ ’ਚ ਪਾ ਦੇਣਗੇ।

Related posts

ਫੈੇਲ ਰਹੀ ਖਾੜੀ ਜੰਗ : ਟਰੰਪ ਨੂੰ ਹੁਣ ਕੰਬਲ ਨਹੀਂ ਛੱਡ ਰਿਹਾ !

admin

ਚੀਨ ਵਲੋਂ ਖਾੜੀ ਵਿੱਚ ਤੁਰੰਤ ਜੰਗਬੰਦੀ ਦੀ ਅਪੀਲ

admin

ਟਰੰਪ ਕੋਰਟ ਵਿੱਚ ਨਿੱਜੀ ਤੌਰ ‘ਤੇ ਹਾਜ਼ਰ ਹੋਣ ਵਾਲੇ ਪਹਿਲੇ ਅਮਰੀਕਨ ਰਾਸ਼ਟਰਪਤੀ ਬਣ ਗਏ !

admin