India

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਛੇਵੀਂ ਬਰਸੀ ਮੌਕੇ ਰਾਸ਼ਟਰਪਤੀ ਮੁਰਮੂ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜ਼ਲੀ

ਨਵੀਂ ਦਿੱਲੀ – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅੱਜ ਛੇਵੀਂ ਬਰਸੀ ਹੈ। ਅਟਲ ਬਿਹਾਰੀ ਦੀ ਮੌਤ 16 ਅਗਸਤ 2018 ਨੂੰ 83 ਸਾਲ ਦੀ ਉਮਰ ਵਿੱਚ ਹੋਈ ਸੀ। ਉਨ੍ਹਾਂ ਦੀ ਸਮਾਧੀ ਸਦੈਵ ਅਟਲ ‘ਤੇ ਸ਼ਰਧਾਂਜਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਮੋਦੀ ਅਤੇ ਕਈ ਸੀਨੀਅਰ ਨੇਤਾ ਪਹੁੰਚੇ।ਦਿੱਲੀ ਦੇ ਸਮਾਰਕ ਸਥਾਨ ‘ਤੇ ਆਯੋਜਿਤ ਪ੍ਰਾਰਥਨਾ ਸਭਾ ‘ਚ ਉਪਰਾਸ਼ਟਰਪਤੀ ਜਗਦੀਪ ਧਨਖੜ ਦੇ ਨਾਲ-ਨਾਲ ਰਾਜਨਾਥ ਸਿੰਘ, ਜੇਪੀ ਨੱਡਾ, ਲੋਕ ਸਭਾ ਸਪੀਕਰ ਓਮ ਬਿਰਲਾ, ਮਨੋਹਰ ਲਾਲ ਖੱਟਰ ਸਮੇਤ ਐੱਨਡੀਏ ਗਠਜੋੜ ਅਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੇ ਵੀ ਸਿ਼ਰਕਤ ਕੀਤੀ।ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਕਸ ‘ਤੇ ਲਿਖਿਆ- ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੇ ਦੇਸ਼ ਨੂੰ ਰਣਨੀਤਕ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਕੀਤਾ। ਜਦੋਂ ਵੀ ਦੇਸ਼ ਵਿੱਚ ਰਾਸ਼ਟਰੀ ਹਿੱਤਾਂ ਪ੍ਰਤੀ ਵਫ਼ਾਦਾਰੀ ਅਤੇ ਸਿਧਾਂਤਾਂ ਪ੍ਰਤੀ ਅਡੋਲਤਾ ਦੀ ਗੱਲ ਹੋਵੇਗੀ, ਅਟਲ ਜੀ ਨੂੰ ਯਾਦ ਕੀਤਾ ਜਾਵੇਗਾ।

Related posts

ਦੇਸ਼ ਦੇ ਅੱਠ ਸੂਬਿਆਂ ’ਚ ਜਾਰੀ ਹੈ ਲਾਕਡਾਊਨ, ਕਈ ਸੂਬਿਆਂ ’ਚ Weekend Lockdown ਦੇ ਨਾਲ ਹਟਾਈਆਂ ਗਈਆਂ ਪਾਬੰਦੀਆਂ

Bunty

ਜੇਲ੍ਹ ‘ਚ ਬੰਦ ਪੱਤਰਕਾਰ ਫਹਾਦ ਸ਼ਾਹ ਦੇ ਘਰ ਤੇ ਦਫਤਰ ‘ਚ NIA ਅਤੇ SIA ਨੇ ਕੀਤੀ ਛਾਪੇਮਾਰੀ

Bunty

DRDO ਨੇ ਘੱਟ ਦੂਰੀ ਦੇ ਸਰਫੇਸ ਟੂ ਏਅਰ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ, ਸੈਨਾ ਨੂੰ ਮਿਲੇਗੀ ਤਾਕਤ

Bunty