India

DRDO ਨੇ ਘੱਟ ਦੂਰੀ ਦੇ ਸਰਫੇਸ ਟੂ ਏਅਰ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ, ਸੈਨਾ ਨੂੰ ਮਿਲੇਗੀ ਤਾਕਤ

ਨਵੀਂ ਦਿੱਲੀ – ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਅਤੇ ਭਾਰਤੀ ਜਲ ਸੈਨਾ ਨੇ ਮੰਗਲਵਾਰ ਨੂੰ ਓਡੀਸ਼ਾ ਦੇ ਤੱਟ ਤੋਂ ਚਾਂਦੀਪੁਰ ਇੰਟੈਗਰੇਟਿਡ ਟੈਸਟ ਰੇਂਜ (ITR) ਤੋਂ ਵਰਟੀਕਲ ਲਾਂਚ ਸ਼ਾਰਟ-ਟੂ-ਏਅਰ ਮਿਜ਼ਾਈਲ (VL-SRSAM) ਦਾ ਸਫਲ ਪ੍ਰੀਖਣ ਕੀਤਾ। ਮਿਜ਼ਾਈਲਾਂ ਨੇ ਸਟੀਕਤਾ ਨਾਲ ਪ੍ਰਹਾਰ ਕੀਤਾ ਅਤੇ ਟੀਚਿਆਂ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ।
ਅਗਸਤ ਵਿੱਚ ਡੀਆਰਡੀਓ (DRDO) ਦੁਆਰਾ ਕਰਵਾਇਆ ਗਿਆ ਇਹ ਦੂਜਾ ਸਫਲ ਪ੍ਰੀਖਣ ਹੈ। ਇਸ ਤੋਂ ਪਹਿਲਾਂ, 4 ਅਗਸਤ ਨੂੰ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਅਤੇ ਭਾਰਤੀ ਫੌਜ ਦੁਆਰਾ ਆਰਮਡ ਮੇਨ ਬੈਟਲ ਟੈਂਕ (MBT) ਅਰਜੁਨ ਤੋਂ ਕੇਕੇ ਰੇਂਜ ‘ਤੇ ਸਵਦੇਸ਼ੀ ਤੌਰ ‘ਤੇ ਵਿਕਸਤ ਲੇਜ਼ਰ-ਗਾਈਡਡ ਐਂਟੀ-ਟੈਂਕ ਗਾਈਡਡ ਮਿਜ਼ਾਈਲ (ATGM) ਲਾਂਚ ਕੀਤੀ ਗਈ ਸੀ। ਕੋਰ ਸੈਂਟਰ ਅਤੇ ਸਕੂਲ ਦੇ ਸਹਿਯੋਗ ਨਾਲ ਇਹ ਪ੍ਰੀਖਿਆ ਸਫਲਤਾਪੂਰਵਕ ਕਰਵਾਈ ਗਈ।

Related posts

ਕੈਨੇਡਾ ’ਚ ਭਾਰਤ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਉਮੀਦ: ਵਿਦੇਸ਼ ਮੰਤਰਾਲਾ

Bunty

ਐਲ.ਜੀ. ਵੱਲੋਂ ‘ਸਿੱਖ ਫ਼ਾਰ ਜਸਟਿਸ’ ਤੋਂ ਫੰਡਿੰਗ ਮਾਮਲੇ ਦੀ ਐਨ.ਆਈ.ਏ. ਜਾਂਚ ਦੀ ਸਿਫ਼ਾਰਿਸ਼

Bunty

ਦੇਸ਼ ਦੇ 777 ਮਹੱਤਵਪੂਰਨ ਅਦਾਰਿਆਂ ਨੂੰ ਮਿਲ ਰਹੀ ਹੈ ਸਭ ਤੋਂ ਉੱਚ ਸੁਰੱਖਿਆ, ਸੰਭਾਵੀ ਖ਼ਤਰੇ ਨੂੰ ਦੇਖਦੇ ਹੋਏ ਰਣਨੀਤੀ ‘ਚ ਬਦਲਾਅ

Bunty