International

ਇੰਡੋਨੇਸ਼ੀਆ ਦੇ ਪੂਰਬੀ ਟਰਨੇਟ ਟਾਪੂ ’ਤੇ ਅਚਾਨਕ ਆਏ ਹੜ੍ਹ ’ਚ 11 ਲੋਕਾਂ ਦੀ ਮੌਤ

ਟਰਨੇਟ ਟਾਪੂ – ਇੰਡੋਨੇਸ਼ੀਆ ਦੇ ਪੂਰਬੀ ਟਰਨੇਟ ਟਾਪੂ ’ਤੇ ਮੋਲ੍ਹੇਧਾਰ ਮੀਂਹ ਤੋਂ ਬਾਅਦ ਆਏ ਹੜ੍ਹ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਸਥਾਨਕ ਨਿਵਾਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਖੋਜ ਅਤੇ ਬਚਾਅ ਟੀਮ ਨੇ ਉੱਤਰੀ ਮਾਲੁਕੂ ਸੂਬੇ ਦੇ ਰੁਆ ਪਿੰਡ ’ਚ 10 ਲਾਸ਼ਾਂ ਬਰਾਮਦ ਕੀਤੀਆਂ ਹਨ। ਟਾਪੂ ਦੀ ਖੋਜ ਅਤੇ ਬਚਾਅ ਏਜੰਸੀ ਦੇ ਇਕ ਅਧਿਕਾਰੀ ਬਰੈਮ ਮੱਧਯਾ ਟੇਮਾਰਾ ਅਨੁਸਾਰ, ਟੀਮ ਇਕ ਹੋਰ ਲਾਸ਼ ਨੂੰ ਕੱਢਣ ’ਚ ਮਸ਼ੱਕਤ ਕਰ ਰਹੀ ਹੈ। ਅਚਾਨਕ ਆਏ ਹੜ੍ਹ ਨੇ ਰਿਹਾਇਸ਼ੀ ਇਲਾਕਿਆਂ ਨੂੰ ਵਹਾ ਦਿੱਤਾ ਅਤੇ ਦਰਜਨਾਂ ਇਮਾਰਤਾਂ ਅਤੇ ਗਰ ਮਲਬੇ ਦੱਬ ਗਏ।

Related posts

ਪਾਕਿ ’ਚ ਗੁਰਦੁਆਰਾ ਸਿੰਘ ਸਭਾ ਫ਼ੈਸਲਾਬਾਦ ਨੂੰ ਮੁੜ ਆਬਾਦ ਕਰਨ ਦਾ ਵਿਰੋਧ

Bunty

ਅਫ਼ਗਾਨਿਸਤਾਨ ‘ਚ ਕੁੜੀਆਂ ਨੂੰ ਦਿੱਤੀ ਜਾ ਰਹੀ ਸਿਖਲਾਈ

Bunty

ਦੀਵਾਲੀ ਏਕਤਾ ਅਤੇ ਨਵੀਆਂ ਉਮੀਦਾਂ ਦੀ ਪ੍ਰਤੀਕ ਹੈ: ਬ੍ਰਿਟਿਸ਼ ਪ੍ਰਧਾਨ ਮੰਤਰੀ

admin