India

ਉਮਰ ਅਬਦੁੱਲਾ ਗਾਂਦੇਰਬਲ ਤੋਂ ਲੜਨਗੇ ਚੋਣ, ਨੈਕਾਂ ਨੇ ਦੂਜੀ ਲਿਸਟ ਕੀਤੀ ਜਾਰੀ

ਸ਼੍ਰੀਨਗਰ – ਨੈਸ਼ਨਲ ਕਾਨਫਰੰਸ (ਨੈਕਾਂ) ਦੇ ਉਪ ਪ੍ਰਧਾਨ ਉਮਰ ਅਬਦੁੱਲਾ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ’ਚ ਗੰਦੇਰਬਲ ਵਿਧਾਨ ਸਭਾ ਹਲਕੇ ਤੋਂ ਆਪਣੀ ਕਿਸਮਤ ਅਜ਼ਮਾਉਣਗੇ। ਪਾਰਟੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸਾਬਕਾ ਮੁੱਖ ਮੰਤਰੀ ਲਈ ਯੂ-ਟਰਨ ਹੈ, ਜਿਨ੍ਹਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਧਾਨ ਸਭਾ ਸੀਟ ਤੋਂ ਚੋਣ ਨਾ ਲੜਨ ਦੀ ਸਹੁੰ ਖਾਧੀ ਸੀ। ਨੈਕਾਂ ਨੇ ਪਾਰਟੀ ਦੇ 32 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ, ਜਿਸ ’ਚ ਗੰਦੇਰਬਲ ਵਿਧਾਨ ਸਭਾ ਸੀਟ ਲਈ ਉਮਰ ਅਬਦੁੱਲਾ ਦਾ ਨਾਮ ਵੀ ਸ਼ਾਮਲ ਹੈ। ਅਬਦੁੱਲਾ ਇਸ ਚੋਣ ਖੇਤਰ ਦਾ ਵਿਧਾਨ ਸਭਾ ’ਚ 2009 ਤੋਂ 2014 ਤੱਕ ਪ੍ਰਤੀਨਿਧੀਤੱਵ ਕਰ ਚੁੱਕੇ ਹਨ। ਉਹ ਉਦੋਂ ਐਨਸੀ-ਕਾਂਗਰਸ ਗੱਠਜੋੜ ਸਰਕਾਰ ਦੇ ਮੁੱਖ ਮੰਤਰੀ ਸਨ। ਉਮਰ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਸੀ ਕਿ ਉਹ ਚੋਣ ਨਾ ਲੜਨ ਦੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰ ਸਕਦੇ ਹਨ। ਇਸ ਤੋਂ ਬਾਅਦ ਸੋਮਵਾਰ ਨੂੰ ਨੈਸ਼ਨਲ ਕਾਨਫਰੰਸ ਨੇ 18 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।
ਨੈਕਾਂ ਅਤੇ ਕਾਂਗਰਸ ਵਲੋਂ ਸੋਮਵਾਰ ਨੂੰ ਸੀਟ ਵੰਡ ਦੇ ਐਲਾਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਉਮਰ ਨੇ ਕਿਹਾ ਸੀ ਕਿ ਉਹ ਆਪਣੀ ਪਾਰਟੀ ਦੇ ਸਹਿਯੋਗੀਆਂ ਤੋਂ ਚੋਣ ਲੜਨ ਅਤੇ ਲੋਕਾਂ ਤੋਂ ਇਕ ਅਜਿਹੀ ਵਿਧਾਨ ਸਭਾ ਲਈ ਵੋਟ ਦੇਣ ਨੂੰ ਕਹਿ ਕੇ ’ਗਲਤ ਸੰਕੇਤ’ ਨਹੀ ਦੇਣਾ ਚਾਹੁੰਦੇ, ਜਿਸ ਨੂੰ ਉਹ ਸ਼ਾਇਦ ਮਾਮੂਲੀ ਮੰਨਦੇ ਹਨ।

Related posts

ਭਾਰਤੀ ਡਾਕ ਅੱਜ 17 ਮਾਰਚ ਤੋਂ ਨਵੀਂ ਐਕਸਪ੍ਰੈਸ ਡਿਲੀਵਰੀ ਸੇਵਾ ਸ਼ੁਰੂ ਕਰ ਰਿਹਾ

admin

ਟੀਕਿਆਂ ਨੇ ਦੁਨੀਆ ਭਰ ਵਿੱਚ ਖਤਰਨਾਕ ਬਿਮਾਰੀਆਂ ਨੂੰ ਖਤਮ ਜਾਂ ਪੂਰੀ ਤਰ੍ਹਾਂ ਕੰਟਰੋਲ ਕੀਤਾ

admin

ਭਾਰਤ ਵਲੋਂ ਮੱਧ ਪੂਰਬ ‘ਚ ਫਸੇ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਯਤਨ ਜਾਰੀ

admin