Bollywood

ਦੀਪਿਕਾ-ਕੈਟਰੀਨਾ ਨੂੰ ਪਛਾੜ ਆਲੀਆ ਨੇ ਹਾਸਲ ਕੀਤਾ ਇਹ ਵੱਡਾ ਮੁਕਾਮ

ਮੁੰਬਈ – ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਨੇ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ‘ਗੰਗੂਬਾਈ’ ਤੋਂ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਆਲੀਆ ਸਾਲ 2024 ਦੀ ਸਭ ਤੋਂ ਮਸ਼ਹੂਰ ਮਹਿਲਾ ਅਦਾਕਾਰਾ ਬਣ ਕੇ ਉਭਰੀ ਹੈ। ਓਰਮੈਕਸ ਰਿਪੋਰਟ 2024 ਦੇ ਅਨੁਸਾਰ ਆਲੀਆ ਭੱਟ ਨੇ 10 ਸਭ ਤੋਂ ਮਸ਼ਹੂਰ ਮਹਿਲਾ ਅਦਾਕਾਰਾਂ ਦੀ ਸੂਚੀ ਵਿੱਚ ਭਾਰਤੀ ਸਿਨੇਮਾ ਦੀਆਂ ਕਈ ਨਾਮਵਰ ਵੱਡੀਆਂ ਸੁੰਦਰੀਆਂ ਨੂੰ ਪਛਾੜ ਦਿੱਤਾ ਹੈ। ਇਸ ਵਿੱਚ ਦੀਪਿਕਾ ਪਾਦੂਕੋਣ, ਕੈਟਰੀਨਾ ਕੈਫ , ਕਿਆਰਾ ਅਡਵਾਨੀ , ਰਸ਼ਮਿਕਾ ਮੰਡਾਨਾ ਅਤੇ ਸਾਊਥ ਸਿਨੇਮਾ ਦੀ ਬਿਊਟੀ ਸਮੰਥਾ ਰੂਥ ਪ੍ਰਭੂ ਵੀ ਸ਼ਾਮਲ ਹਨ। ਟੌਪ 10 ਦੀ ਲਿਸਟ ‘ਚ ਆਲੀਆ ਭੱਟ ਮੌਜੂਦਾ ਸਮੇਂ ਸਿਖ਼ਰ ‘ਤੇ ਪਹੁੰਚ ਗਈ ਹੈ। ਜਾਣੋ ਓਰਮੈਕਸ ਦੀ ਰਿਪੋਰਟ ਮੁਤਾਬਕ ਕਿਹੜੀ ਅਦਾਕਾਰਾ ਕਿਹੜੇ ਨੰਬਰ ‘ਤੇ ਹੈ।
ਭਾਰਤ ਦੀ ਸੂਚੀ 2024 ਵਿਚ ਪ੍ਰਸਿੱਧ ਮਹਿਲਾ ਅਦਾਕਾਰਾਂ ਦੀ ਸੂਚੀ
ਆਲੀਆ ਭੱਟ, ਸਮੰਥਾ ਰੂਥ ਪ੍ਰਭੂ, ਦੀਪਿਕਾ ਪਾਦੂਕੋਣ, ਕਾਜਲ ਅਗਰਵਾਲ,
ਨਯਨਤਾਰਾ, ਕੈਟਰੀਨਾ ਕੈਫ, ਤਿ੍ਰਸ਼ਾ ਕ੍ਰਿਸ਼ਨਨ, ਕਿਆਰਾ ਅਡਵਾਨੀ, ਕ੍ਰਿਤੀ ਸੈਨਨ, ਰਸ਼ਮਿਕਾ ਮੰਡਾਨਾ। ਜੌਹਰ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਫਿਲਮ ‘ਚ ਆਲੀਆ ਭੱਟ ਅਤੇ ਰਣਵੀਰ ਸਿੰਘ ਮੁੱਖ ਭੂਮਿਕਾ ‘ਚ ਸਨ। ਜ਼ਿਕਰਯੋਗ ਹੈ ਕਿ ਕਰਨ ਜੌਹਰ ਨੇ ਲੰਬੇ ਸਮੇਂ ਬਾਅਦ ਇਹ ਫਿਲਮ ਡਾਇਰੈਕਟ ਕੀਤੀ ਸੀ। ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੇ ਬਾਕਸ ਆਫਿਸ ‘ਤੇ 350 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਹੀ ਆਲੀਆ ਭੱਟ ਦੀ ਫਿਲਮ ‘ਜਿਗਰਾ’ ਇਸ ਸਾਲ 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ‘ਚ ਆਲੀਆ ਨਾਲ ਵੇਦਾਂਗ ਰੈਨਾ ਮੁੱਖ ਭੂਮਿਕਾ ‘ਚ ਹਨ। ਇਸ ਤੋਂ ਬਾਅਦ ਆਲੀਆ ਭੱਟ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਲਵ ਐਂਡ ਵਾਰ’ ‘ਚ ਪਤੀ ਰਣਬੀਰ ਅਤੇ ਕੋ-ਸਟਾਰ ਵਿੱਕੀ ਕੌਸ਼ਲ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਆਲੀਆ ਭੱਟ ਯਸ਼ਰਾਜ ਬੈਨਰ ਦੀ ਜਾਸੂਸੀ ਬ੍ਰਹਿਮੰਡ ਫਿਲਮ ‘ਅਲਫਾ’ ‘ਚ ਐਕਸ਼ਨ ਕਰਦੀ ਨਜ਼ਰ ਆਵੇਗੀ। ‘ਬ੍ਰਹਮਾਸਤਰ ਪਾਰਟ 2’ ‘ਚ ਆਲੀਆ ਭੱਟ ਪਤੀ ਰਣਬੀਰ ਕਪੂਰ ਨਾਲ ਨਜ਼ਰ ਆਉਣ ਵਾਲੀ ਹੈ।

Related posts

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

admin

ਬਾਲੀਵੁੱਡ ਅਦਾਕਾਰਾ ਵਲੋਂ ਆਪਣੇ ਭਰਾ ਨੂੰ ਯੂਏਈ ਜੇਲ੍ਹ ‘ਚੋਂ ਰਿਹਾਅ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ !

admin