International

ਸਿੰਗਾਪੁਰ ਹਵਾਈ ਅੱਡੇ ’ਤੇ ਭਾਰਤੀ ਤੋਂ ਮਿਲੇ 58 ਕੱਛੂ

ਸਿੰਗਾਪੁਰ – ਸਿੰਗਾਪੁਰ ’ਚ ਚਾਂਗੀ ਹਵਾਈ ਅੱਡੇ ’ਤੇ ਇਕ ਭਾਰਤੀ ਨਾਗਰਿਕ ਕੋਲੋਂ 50 ਤੋਂ ਵੱਧ ਕੱਛੂ ਮਿਲਣ ਤੋਂ ਬਾਅਦ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।ਅਬਦੁਲ ਜਾਫਰ ਹਾਜ਼ੀ ਅਲੀ (40) ਭਾਰਤ ਤੋਂ ਜਕਾਰਤਾ ਜਾ ਰਿਹਾ ਸੀ, ਜਦੋਂ ਉਹ ਸਵੇਰੇ ਇੱਥੇ ਪਹੁੰਚਿਆ ਤਾਂ ਅਧਿਕਾਰੀਆਂ ਨੂੰ ਉਸ ਦੇ ਨਿੱਜੀ ਸਾਮਾਨ ’ਚੋਂ 58 ਕੱਛੂ ਮਿਲੇ। ਉਸ ’ਤੇ ਸਿੰਗਾਪੁਰ ’ਚ ਗੈਰ-ਕਾਨੂੰਨੀ ਤਰੀਕੇ ਨਾਲ ਕੱਛੂ ਲਿਆਉਣ ਦਾ ਦੋਸ਼ ਹੈ। ਅਦਾਲਤ ਨੇ ਸ਼ੁੱਕਰਵਾਰ ਨੂੰ ਅਲੀ ‘ਤੇ ਲੁਪਤ ਹੋ ਰਹੀਆਂ ਪ੍ਰਜਾਤੀਆਂ (ਆਯਾਤ ਅਤੇ ਨਿਰਯਾਤ) ਐਕਟ ਦੇ ਤਹਿਤ ਗੈਰ-ਕਾਨੂੰਨੀ ਤੌਰ ‘ਤੇ ਜਾਨਵਰਾਂ ਨੂੰ ਸਿੰਗਾਪੁਰ ਵਿੱਚ ਲਿਆਉਣ ਦਾ ਦੋਸ਼ ਲਗਾਇਆ। ਐਕਟ ਦੇ ਤਹਿਤ ਇਹ ਇੱਕ ਅਪਰਾਧ ਹੈ। ਉਸ ‘ਤੇ ਸਿੰਗਾਪੁਰ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਕੱਛੂ ਲਿਆਉਣ ਦਾ ਦੋਸ਼ ਹੈ। ਖਬਰਾਂ ਮੁਤਾਬਕ ਅਲੀ ਦੇ ਮਾਮਲੇ ਦੀ ਸੁਣਵਾਈ 20 ਸਤੰਬਰ ਨੂੰ ਫਿਰ ਤੋਂ ਅਦਾਲਤ ‘ਚ ਹੋਵੇਗੀ।

Related posts

ਕੋਵਿਡ-19 ਕਾਰਨ ਅਮਰੀਕਾ ‘ਚ 40 ਲੱਖ ਕਾਮਿਆਂ ਨੇ ਗਵਾਈ ਨੌਕਰੀ, 170 ਬਿਲੀਅਨ ਡਾਲਰ ਸਲਾਨਾ ਤਨਖ਼ਾਹ ਦਾ ਨੁਕਸਾਨ

Bunty

ਚੀਨ ਦੀ ਤਾਕਤ ਦੇਖ ਕੇ ਡਰਿਆ ਅਮਰੀਕਾ ! ਡ੍ਰੈਗਨ ਦੇ ਫ਼ੌਜੀ ਮਾਹਰ ਨੇ ਤਾਈਵਾਨ Strait ‘ਚ ਦੋ ਅਮਰੀਕੀ ਜੰਗੀ ਜਹਾਜ਼ਾਂ ਦੇ ਲੰਘਣ ‘ਤੇ ਕਿਹਾ

Bunty

ਪਾਕਿਸਤਾਨ ‘ਚ ਹਿੰਦੂਆਂ ‘ਤੇ ਨਹੀਂ ਰੁਕ ਰਿਹਾ ਅੱਤਿਆਚਾਰ

Bunty