International

130 ਭਾਰਤੀ ਡੰਕੀ ਲਾ ਅਮਰੀਕਾ ਜਾਂਦੇ ਫੜ੍ਹੇ ਗਏ, ਪਿਛਲੇ ਸਾਲ ਵੀ ਡਿਪੋਰਟ ਕੀਤੀ ਗਈ ਸੀ ਫਲਾਈਟ ਪੰਜਾਬੀ,ਗੁਜਰਾਤੀ, ਹਰਿਆਣਵੀ ਪਨਾਮਾ ਦੇ ਰਸਤੇ ਅਮਰੀਕਾ ਜਾ ਰਹੇ

ਨਿਊਯਾਰਕ – ਡੰਕੀ ਲਾ ਕੇ ਅਮਰੀਕਾ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 130 ਭਾਰਤੀਆਂ ਨੂੰ ਪਨਾਮਾ ਤੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਇਹ ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਬ੍ਰਾਜ਼ੀਲ ਅਤੇ ਸੂਰੀਨਾਮ ਦੇ ਜੰਗਲਾਂ ਹੁੰਦੇ ਹੋਏ ਅਮਰੀਕਾ ਜਾ ਰਹੇ ਸਨ। ਉਹਨਾਂ ਨੂੰ ਪਨਾਮਾ ਦੇਸ਼ ਦੀ ਪੁਲਸ ਵੱਲੋਂ ਡਿਪੋਰਟ ਕਰਕੇ ਫਲਾਈਟ ਜ਼ਰੀਏ ਨਵੀਂ ਦਿੱਲੀ(ਭਾਰਤ ) ਭੇਜਿਆ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪਨਾਮਾ ਨੇ ਦਿੱਲੀ ਲਈ ਡਿਪੋਰਟੇਸ਼ਨ ਫਲਾਈਟ ਰਾਹੀਂ 130 ਭਾਰਤੀਆਂ ਨੂੰ ਦੇਸ਼ ਨਿਕਾਲਾ (ਡਿਪੋਰਟ ) ਦੇ ਕੇ ਵਾਪਸ ਭੇਜਿਆ ਹੈ। ਇਸ ਫਲਾਈਟ ਨੇ ਪਨਾਮਾ ਤੋਂ ਉਡਾਣ ਭਰੀ ਸੀ, ਹਾਲ ਹੀ ਦੇ ਸਾਲਾਂ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੇਸ਼ ਤੋਂ ਦੇਸ਼ ਨਿਕਾਲਾ (ਡਿਪੋਰਟ ) ਕਰਕੇ ਭਾਰਤ ਉਡਾਣ ਭੇਜੀ ਗਈ ਹੋਵੇ।ਇੱਥੇ ਜਿਕਰਯੋਗ ਹੈ ਕਿ ਭਾਰਤੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਜਾ ਰਹੀ ਇਕ ਚਾਰਟਰ ਫਲਾਈਟ ਨੂੰ ਦਸੰਬਰ 2023 ‘ਚ ਫਰਾਂਸ ‘ਚ ਰੋਕ ਕੇ ਮੁੰਬਈ (ਭਾਰਤ ) ਵਾਪਸ ਲਿਆਂਦਾ ਗਿਆ ਸੀ ਪਰ ਫਿਰ ਸਾਰਾ ਮਾਮਲਾ ਠੰਡਾ ਪੈ ਗਿਆ ਸੀ। ਅਮਰੀਕਾ ਪਹੁੰਚਣ ਲਈ ਇਹ ਪ੍ਰਵਾਸੀ ਡੈਰੀਅਨ ਗੈਪ ਲਾਈਨ ਨੂੰ ਪਾਰ ਕਰਕੇ ਗੈਰਕਾਨੂੰਨੀ ਢੰਗ ਨਾਲ ਪਨਾਮਾ ਜਾਂਦੇ ਹਨ।ਹੁਣ ਅਮਰੀਕਾ ਨੇ ਅਜਿਹੇ ਪ੍ਰਵਾਸੀਆਂ ਨੂੰ ਮੈਕਸੀਕੋ ਪਹੁੰਚਣ ਤੋਂ ਰੋਕਣ ਲਈ ਜੁਲਾਈ ਮਹੀਨੇ ਵਿੱਚ ਪਨਾਮਾ ਨਾਲ ਮਿਲ ਕੇ ਇੱਕ ਸਮਝੋਤਾ ਮਿਸ਼ਨ ਸ਼ੁਰੂ ਕੀਤਾ ਹੈ। ਹੁਣ ਪਨਾਮਾ ਨੇ ਇਸ ਮਿਸ਼ਨ ਤਹਿਤ ਭਾਰਤ ਲਈ ਪਹਿਲੀ ਡਿਪੋਰਟੇਸ਼ਨ ਫਲਾਈਟ ਭੇਜੀ ਹੈ।ਸੂਤਰਾਂ ਦੀ ਮੰਨੀਏ ਤਾਂ ਪੰਜਾਬੀ,ਗੁਜਰਾਤੀ, ਹਰਿਆਣਵੀ ਸਮੇਤ ਭਾਰਤੀ ਸੂਰੀਨਾਮ ਜੰਗਲ ਪਾਰ ਕਰਕੇ ਅਤੇ ਬ੍ਰਾਜ਼ੀਲ ‘ਚ ਉਤਰਨ ਤੋਂ ਬਾਅਦ ਪਨਾਮਾ ਦੇ ਰਸਤੇ ਅਮਰੀਕਾ ਜਾ ਰਹੇ ਸਨ, ਪਿਛਲੇ ਚਾਰ-ਪੰਜ ਮਹੀਨਿਆਂ ‘ਚ ਬ੍ਰਾਜ਼ੀਲ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਵੀ ਕਾਫੀ ਵਾਧਾ ਹੋਇਆ ਸੀ।

Related posts

ਪਾਕਿਸਤਾਨ ‘ਚ ਵੱਡੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ ‘ਚ ਹੈ ਇਮਰਾਨ ਖ਼ਾਨ ਦੀ ਪਾਰਟੀ, ਜਲਦ ਹੀ ਤਰੀਕ ਦਾ ਕੀਤਾ ਜਾਵੇਗਾ ਐਲਾਨ

Bunty

ਬਾਈਡੇਨ ਦੀ ਨਕਲ ਕਰਕੇ 19 ਕਾਲ ਕਰਨ ਵਾਲੀ ਕੰਪਨੀ ਦੇਵੇਗੀ 10 ਲੱਖ ਅਮਰੀਕੀ ਡਾਲਰ

Bunty

ਮੰਕੀਪੌਕਸ ਨੂੰ ਲੈ ਕੇ ਐਲਾਨ ਹੋ ਸਕਦੀ ਹੈ ਗਲੋਬਲ ਐਮਰਜੈਂਸੀ, WHO ਕਰੇਗਾ ਫੈਸਲਾ

Bunty