International

ਸ਼ੀਆ ਇਲਾਕੇ ’ਚ ਬੰਦੂਕਧਾਰੀਆਂ ਨੇ ਕੀਤਾ ਹਮਲਾ, 14 ਲੋਕਾਂ ਦੀ ਮੌਤ

ਇਸਲਾਮਾਬਾਦ- ਤਾਲਿਬਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੱਧ ਅਫਗਾਨਿਸਤਾਨ ਦੇ ਇਕ ਸ਼ੀਆ ਬਹੁਲ ਖੇਤਰ ‘ਚ ਬੰਦੂਕਧਾਰੀਆਂ ਨੇ 14 ਲੋਕਾਂ ਦੀ ਹੱਤਿਆ ਕਰ ਦਿੱਤੀ। ਇਹ ਇਸ ਸਾਲ ਦੇਸ਼ ਚ ਸਭ ਤੋਂ ਘਾਤਕ ਹਮਲਿਆਂ ’ਚੋਂ ਇਕ ਹੈ। ਤਾਲਿਬਾਨ ਵੱਲੋਂ ਗੋਲੀਬਾਰੀ ਦੀ ਗੱਲ ਪ੍ਰਵਾਨ ਕਰਨ ਤੋਂ ਪਹਿਲਾਂ ਇਸਲਾਮਿਕ ਸਟੇਟ ਸਮੂਹ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਇਹ ਗੋਲੀਬਾਰੀ ਵੀਰਵਾਰ ਨੂੰ ਹੋਈ ਸੀ ਅਤੇ ਇਸ ’ਚ ਸ਼ੀਆ ਬਹੁਲ ਘੋਰ ਅਤੇ ਦੈਕੁੰਡੀ ਸੂਬਿਆਂ ਯਾਤਰਾ ਕਰ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਆਈ.ਐੱਸ. ਸਮੂਹ ਨੇ ਕਿਹਾ ਕਿ ਹਮਲੇ ’ਚ ਮਸ਼ੀਨ ਗਨ ਦੀ ਵਰਤੋਂ ਕੀਤੀ ਗਈ ਸੀ। ਇਸ ਨੇ ਤਾਲਿਬਾਨ ਨਾਲੋਂ ਜ਼ਿਆਦਾ ਮੌਤਾਂ ਦੀ ਰਿਪੋਰਟ ਦਿੱਤੀ ਹੈ।

Related posts

ਅਮਰੀਕਾ ‘ਚ ਵੱਧ ਓਮੀਕ੍ਰੋਨ ਵੇਰੀਐੱਟ ਦਾ ਖ਼ਤਰਾ, ਨਿਊਯਾਰਕ ‘ਚ ਵਧ ਰਹੇ ਮਰੀਜ਼, ਸਰਕਾਰ ਦੀ ਵੀ ਵਧੀ ਚਿੰਤਾ

Bunty

ਪਾਕਿਸਤਾਨ ਕਰੇਗਾ ਸਾਰਕ ਦੀ ਮੇਜ਼ਬਾਨੀ, ਭਾਰਤ ਵੀ ਵਰਚੁਅਲੀ ਹੋਵੇ ਸ਼ਾਮਿਲ

Bunty

ਪਰਵੇਜ਼ ਮੁਸ਼ੱਰਫ਼ ਦੀ ਸਿਹਤ ਵਿਗੜੀ, ਪਿਛਲੇ ਤਿੰਨ ਹਫ਼ਤਿਆਂ ਤੋਂ ਹਸਪਤਾਲ ‘ਚ ਦਾਖ਼ਲ

Bunty