India

ਭਾਰਤ ਦੇ ਰਾਸ਼ਟਰਪਤੀ ਨੇ 8ਵੇਂ ਭਾਰਤੀ ਜਲ ਹਫ਼ਤੇ ਦਾ ਉਦਘਾਟਨ ਕੀਤਾ

ਨਵੀਂ ਦਿੱਲੀ – ਪਾਣੀ ਦੀ ਸੰਭਾਲ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੰਗਲਵਾਰ ਨੂੰ ਕਿਹਾ ਕਿ ਪਾਣੀ ਦੀ ਹਰ ਬੂੰਦ ਮੋਤੀ ਵਾਂਗ ਕੀਮਤੀ ਹੈ ਅਤੇ ਇਸ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ। 8ਵੇਂ ਭਾਰਤ ਜਲ ਹਫ਼ਤਾ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ, ਰਾਸ਼ਟਰਪਤੀ ਨੇ ਰੁੱਖ ਲਗਾਉਣ ਦੇ ਮਾਧਿਅਮ ਨਾਲ ਧਰਤੀ ਹੇਠਲੇ ਪਾਣੀ ਦੀ ਪੂਰਤੀ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ, ‘ਸਾਨੂੰ ਰੁੱਖ ਲਗਾ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾਉਣਾ ਚਾਹੀਦਾ ਹੈ। ਹਰ ਮਾਂ ਦੇ ਨਾਂ ‘ਤੇ ਲਾਇਆ ਹਰ ਰੁੱਖ ਉਸ ਦੀ ਵਿਰਾਸਤ ਨੂੰ ਸ਼ਰਧਾਂਜਲੀ ਹੋਵੇਗਾ।”ਮੁਰਮੂ ਨੇ ਕਿਹਾ, “ਬੂੰਦ-ਬੂੰਦ ਨਾਲ ਸਮੁੰਦਰ ਬਣਦਾ ਹੈ, ਇਸ ਲਈ ਪਾਣੀ ਬਚਾਉਣਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ।” ਰਾਸ਼ਟਰਪਤੀ ਨੇ ਟਿਕਾਊ ਭਵਿੱਖ ਲਈ ਜਲ ਪ੍ਰਬੰਧਨ ਵਿੱਚ ਭਾਈਚਾਰੇ ਦੀ ਭਾਗੀਦਾਰੀ ਦੀ ਲੋੜ ਬਾਰੇ ਵੀ ਗੱਲ ਕੀਤੀ। ਜਲ ਜੀਵਨ ਮਿਸ਼ਨ ਰਾਹੀਂ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਖ਼ਾਸ ਕਰਕੇ 2021 ਤੋਂ ਬਾਅਦ ਜਦੋਂ ਸਥਾਨਕ ਪੱਧਰ ‘ਤੇ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਸਨ, ਉਦੋਂ ਤੋਂ ਹੀ ਮਹੱਤਵਪੂਰਨ ਬਦਲਾਅ ਲਿਆਂਦੇ ਗਏ ਹਨ। ਮੁਰਮੂ ਨੇ ਵਿਸ਼ਵ ਪੱਧਰ ‘ਤੇ ਸਾਫ਼ ਪਾਣੀ ਦੀ ਸੀਮਤ ਉਪਲਬਧਤਾ ਦਾ ਜ਼ਿਕਰ ਕੀਤਾ।ਦੁਨੀਆ ਦਾ ਸਿਰਫ਼ 2.5 ਫ਼ੀਸਦੀ ਪਾਣੀ ਸਾਫ਼ ਹੈ ਅਤੇ ਸਿਰਫ਼ ਇੱਕ ਫ਼ੀਸਦੀ ਹੀ ਮਨੁੱਖੀ ਵਰਤੋਂ ਲਈ ਉਪਲਬਧ ਹੈ। ਉਨ੍ਹਾਂ ਕਿਹਾ ਕਿ ਇਹ ਕਠੋਰ ਹਕੀਕਤ ਜਾਗਰੂਕਤਾ ਅਤੇ ਸੰਭਾਲ ਦੇ ਯਤਨਾਂ ਦੀ ਲੋੜ ਨੂੰ ਦਰਸਾਉਂਦੀ ਹੈ। ਮੁਰਮੂ ਨੇ ਕਿਹਾ, “ਪਾਣੀ ਨੂੰ ਲੈ ਕੇ ਜਾਗਰੂਕਤਾ ਬਹੁਤ ਜ਼ਰੂਰੀ ਹੈ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਹਰ ਕੋਈ ਖ਼ਾਸ ਤੌਰ ‘ਤੇ ਔਰਤਾਂ ਅਤੇ ਲੜਕੀਆਂ ਨੂੰ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਵੇ।” ਉਹਨਾਂ ਨੇ ਕਿਹਾ ਕਿ ਜਲ ਪ੍ਰਬੰਧਨ ਅਤੇ ਭਾਈਚਾਰਕ ਵਿਕਾਸ ਵਿੱਚ ਔਰਤਾਂ ਦੀ ਭੂਮਿਕਾ ਸਸਟੇਨੇਬਲ ਡਿਵੈਲਪਮੈਂਟ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਹੱਤਵਪੂਰਨ ਹੈ।

Related posts

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਨਵੇਂ ਸਾਲ ’ਤੇ ਕਰਵਾਏ ਵਿਸ਼ੇਸ਼ ਗੁਰਮਤਿ ਸਮਾਗਮਾਂ ਵਿਚ ਸੰਗਤਾਂ ਦਾ ਸੈਲਾਬ ਉਮੜਿਆ

Bunty

ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਘਰ-ਘਰ ਵੈਕਸੀਨੇਸ਼ਨ ਦੀ ਮਨਜ਼ੂਰੀ

Bunty

ਨਰਿੰਦਰ ਮੋਦੀ ਵੱਲੋਂ ਵੀਅਤਨਾਮ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

Bunty