International

ਨਿਊਯਾਰਕ ਦੇ ਸਵਾਮੀਨਾਰਾਇਣ ਮੰਦਰ `ਚ ਹੋਈ ਭੰਨਤੋੜ, ਪ੍ਰਧਾਨ ਮੰਤਰੀ ਮੋਦੀ ਵਿਰੋਧੀ ਨਾਅਰੇ ਲਿਖੇ

ਨਿਊਯਾਰਕ – ਜਿ਼ਕਰਯੋਗ ਹੈ ਕਿ ਮੇਲਵਿਲ, ਨਿਊਯਾਰਕ 22 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵੱਡੇ ਸਮਾਗਮ ਨੂੰ ਸੰਬੋਧਨ ਕਰਨਾ ਹੈ, ਇਸ ਤੋਂ ਪਹਿਲਾਂ ਇਸ ਇਲਾਕੇ ਵਿਚ ਬੀਏਪੀਐੱਸ ਸਵਾਮੀਨਾਰਾਇਣ ਮੰਦਰ `ਚ ਭੰਨਤੋੜ ਕੀਤੀ ਗਈ ਹੈ। ਮੰਦਰ ਦੀਆਂ ਕੰਧਾਂ ਅਤੇ ਮੰਦਰ ਦੇ ਬਾਹਰ ਸੜਕ ‘ਤੇ ਪ੍ਰਧਾਨ ਮੰਤਰੀ ਮੋਦੀ ਵਿਰੋਧੀ ਨਾਅਰੇ ਲਿਖੇ ਗਏ ਹਨ। ਇਸ ਦੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਸਬੰਧੀ ਇਤਰਾਜ਼ ਦਰਜ ਕਰਵਾਇਆ ਹੈ। ਕੌਂਸਲੇਟ ਨੇ ਕਿਹਾ ਹੈ ਕਿ ਅਸੀਂ ਇਹ ਮੁੱਦਾ ਅਮਰੀਕੀ ਅਧਿਕਾਰੀਆਂ ਕੋਲ ਉਠਾਇਆ ਹੈ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮੇਲਵਿਲ ਸਫੋਲਕ ਕਾਉਂਟੀ, ਲੋਂਗ ਆਈਲੈਂਡ ਵਿੱਚ ਹੈ। ਇਹ 16,000 ਸੀਟਾਂ ਵਾਲੇ ਨਸਾਓ ਵੈਟਰਨਜ਼ ਮੈਮੋਰੀਅਲ ਕੋਲੀਜ਼ੀਅਮ ਤੋਂ ਲਗਭਗ 28 ਕਿਲੋਮੀਟਰ ਦੀ ਦੂਰੀ ‘ਤੇ ਹੈ।

Related posts

ਇਟਾਲੀਅਨ ਪਾਰਲੀਮੈਂਟ ਤੋਂ ਪਹੁੰਚੀ ਟੀਮ ਨੇ ਧਰਨੇ ’ਤੇ ਬੈਠੇ ਪੰਜਾਬੀ ਵਰਕਰਾਂ ਨਾਲ ਕੀਤੀ ਮੁਲਾਕਾਤ

Bunty

ਨਿਊਜ਼ੀਲੈਂਡ ਦੇ ਕਿਸਾਨਾਂ ਦਾ ਸ਼ਹਿਰਾਂ ‘ਚ ਟਰੈਕਟਰਾਂ ਨਾਲ ਰੋਸ ਪ੍ਰਦਰਸ਼ਨ

Bunty

ਨਾਗਾਲੈਂਡ ‘ਚ 14 ਨਾਗਰਿਕਾਂ ਦੀ ਮੌਤ ‘ਤੇ ਕੋਹਿਮਾ ‘ਚ ਵਿਰੋਧ ਪ੍ਰਦਰਸ਼ਨ

Bunty