International

ਅਨੀਤਾ ਆਨੰਦ ਨੂੰ ਮਿਲੀ ਕੈਨੇਡਾ ਦੇ ਟ੍ਰਾਂਸਪੋਰਟ ਮੰਤਰੀ ਦੀ ਜ਼ਿੰਮੇਵਾਰੀ

ਓਟਾਵਾ – ਪਾਬਲੋ ਰੌਡਰੀਗੈਜ਼ ਦੇ ਅਸਤੀਫ਼ੇ ਮਗਰੋਂ ਅਨੀਤਾ ਆਨੰਦ ਨੂੰ ਕੈਨੇਡਾ ਦੀ ਟ੍ਰਾਂਸਪੋਰਟ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ। ਕਿਊਬੈਕ ਵਿਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਲਈ ਪਾਬਲੋ ਰੌਡਰੀਗੈਜ਼ ਨੇ ਅਸਤੀਫ਼ਾ ਦਿਤਾ ਅਤੇ ਜਨਵਰੀ ਵਿਚ ਲੀਡਰਸ਼ਿਪ ਮੁਹਿੰਮ ਸ਼ੁਰੂ ਹੋਣ ਤੱਕ ਆਜ਼ਾਦ ਐਮ.ਪੀ. ਵਜੋਂ ਸੰਸਦ ਵਿਚ ਬੈਠਣਗੇ। ਇਹ ਸਾਰਾ ਘਟਨਾਕ੍ਰਮ ਮਾਂਟਰੀਅਲ ਸੀਟ ’ਤੇ ਲਿਬਰਲ ਪਾਰਟੀ ਦੀ ਹਾਰ ਮਗਰੋਂ ਵਾਪਰਿਆ ਹੈ। ਪਾਬਲੋ ਰੌਡਰੀਗੈਜ਼ ਦੇ ਅਸਤੀਫ਼ੇ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਸਤੇ ਇਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ। ਰੌਡਰੀਗੈਜ਼ ਦੀ ਵਿਦਾਇਗੀ ਦੇ ਮੱਦੇਨਜ਼ਰ ਜਨਤਕ ਸੇਵਾਵਾਂ ਬਾਰੇ ਮੰਤਰੀ ਜੀਨ ਈਵ ਡਕਲੌਸ ਨੂੰ ਕਿਊਬੈਕ ਮਾਮਲਿਆਂ ਦੇ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਕੈਬਨਿਟ ਮੰਤਰੀ ਦਾ ਅਹੁਦਾ ਨਹੀਂ ਹੁੰਦਾ ਪਰ ਪ੍ਰਧਾਨ ਮੰਤਰੀ ਦਫ਼ਤਰ ਵਿਚ ਇਸ ਵੀ ਵੱਡੀ ਅਹਿਮੀਅਤ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕਿਸੇ ਨਵੇਂ ਐਮ.ਪੀ. ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀ ਬਜਾਏ ਅਨੀਤਾ ਆਨੰਦ ਨੂੰ ਟ੍ਰਾਂਸਪੋਰਟ ਮੰਤਰਾਲਾ ਸੌਂਪਿਆ ਗਿਆ ਹੈ ਅਤੇ ਕੰਜ਼ਰਵੇਟਿਵ ਪਾਰਟੀ ਟਰੂਡੋ ਸਰਕਾਰ ਦੀ ਨੁਕਤਾਚੀਨੀ ਕਰ ਰਹੀ ਹੈ।ਦੂਜੇ ਪਾਸੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਅਨੀਤਾ ਆਨੰਦ ਨੂੰ ਟ੍ਰਾਂਸਪੋਰਟ ਮੰਤਰੀ ਵਜੋਂ ਸਹੁੰ ਚੁਕਾਈ ਜਿਨ੍ਹਾਂ ਕੋਲ ਖ਼ਜ਼ਾਨਾ ਬੋਰਡ ਦੀ ਜ਼ਿੰਮੇਵਾਰੀ ਵੀ ਹੈ।

Related posts

ਟਰੂਡੋ ਸਰਕਾਰ ਡੇਗਣ ਦੀ ਮੁੜ ਕੋਸ਼ਿਸ਼ ਬਹਿਸ ਮਗਰੋਂ ਮੰਗਲਵਾਰ ਨੂੰ ਵੋਟਿੰਗ ਕਰਵਾਈ ਜਾ ਸਕਦੀ ਹੈ

Bunty

ਇਜ਼ਰਾਈਲ ਤੇ ਹਮਾਸ ਜੰਗਬੰਦੀ ਇੱਕ ਦਿਨ ਹੋਰ ਵਧਾਉਣ ਲਈ ਸਹਿਮਤ: ਕਤਰ

Bunty

ਸਹੀ ਸਮੇਂ ਤੇ ਫਲਸਤੀਨ ਨੂੰ ਸਿਧਾਂਤਕ ਰੂਪ ਨਾਲ ਮਾਨਤਾ ਦੇਵੇਗਾ ਸਿੰਗਾਪੁਰ :ਵਿਵਿਅਨ ਬਾਲਾਕ੍ਰਿਸ਼ਨਨ

Bunty