India

ਜਵਾਨਾਂ ਨੂੰ ਲਿਜਾ ਰਿਹਾ ਵਾਹਨ ਖੱਡ ਚ ਡਿੱਗਿਆ, ਇਕ ਫ਼ੌਜੀ ਸ਼ਹੀਦ, 5 ਜ਼ਖ਼ਮੀ

ਜੰਮੂ (ਏਜੰਸੀ)- ਜੰਮੂ ਕਸ਼ਮੀਰ ਦੇ ਕਠੁਆ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਇਕ ਸੜਕ ਹਾਦਸੇ ‘ਚ ਇਕ ਫ਼ੌਜੀ ਸ਼ਹੀਦ ਹੋ ਗਿਆ ਅਤੇ 5 ਹੋਰ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਕਿਹਾ,”ਫ਼ੌਜ ਕਰਮੀਆਂ ਨੂੰ ਲਿਜਾ ਰਿਹਾ ਵਾਹਨ ਸੜਕ ਤੋਂ ਫਿਸਲ ਗਿਆ ਅਤੇ ਸੁਕਰਾਲਾ ਮਾਤਾ ਆਸ਼ਰਮ ਰੋਡ ‘ਤੇ ਖੱਡ ‘ਚ ਡਿੱਗ ਗਿਆ। ਇਸ ਹਾਦਸੇ ‘ਚ ਇਕ ਫ਼ੌਜੀ ਸ਼ਹੀਦ ਹੋ ਗਿਆ, ਜਦੋਂ ਕਿ 5 ਹੋਰ ਜ਼ਖ਼ਮੀ ਹੋ ਗਏ।” ਜ਼ਖ਼ਮੀ ਜਵਾਨਾਂ ਨੂੰ ਬਿਲਾਵਰ ਉੱਪ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਗੁਆਂਢੀ ਪੰਜਾਬ ਦੇ ਪਠਾਨਕੋਟ ਸ਼ਹਿਰ ‘ਚ ਫ਼ੌਜ ਦੇ ਹਸਪਤਾਲ ‘ਚ ਰੈਫ਼ਰ ਕਰ ਦਿੱਤਾ।ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਪਠਾਨਕੋਟ ਲਿਜਾਇਆ ਗਿਆ। ਇਸ ਹਾਦਸੇ ‘ਚ ਸ਼ਹੀਦ ਹੋਏ ਫ਼ੌਜੀ ਦੀ ਪਛਾਣ ਸਿਪਾਹੀ ਰਾਮ ਕਿਸ਼ੋਰ ਵਜੋਂ ਹੋਈ ਹੈ, ਜਦੋਂ ਕਿ ਜ਼ਖ਼ਮੀ ਫ਼ੌਜੀਆਂ ਦੀ ਪਛਾਣ ਸਿਪਾਹੀ ਭੂਪਿੰਦਰ ਸਿੰਘ, ਮਹਿਪਾਲ ਸਿੰਘ, ਅਨਿਲ ਸਿੰਘ, ਸੁੰਦਰ ਪਾਂਡਯਾ ਅਤੇ ਲੋਕਿੰਦਰ ਸਿੰਘ ਵਜੋਂ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਪੁਲਸ ਨੇ ਘਟਨਾ ਦਾ ਨੋਟਿਸ ਲਿਆ ਹੈ।

Related posts

ਉੱਤਰਾਖੰਡ ‘ਚ ਵੱਡਾ ਹਾਦਸਾ, ਪਟਿਆਲਾ ਦਾ ਪਰਿਵਾਰ ਕਾਰ ਸਮੇਤ ਰੁੜ੍ਹਿਆ, 9 ਦੀ ਮੌਤ

Bunty

ਨਵੇਂ ਵਰ੍ਹੇ ’ਤੇ ਵਿਸ਼ੇਸ਼ : ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ !

admin

ਮਹਾਰਾਸ਼ਟਰ ਚੋਣ ਕਮਿਸ਼ਨ ਤੋਂ ਵੋਟਰ ਸੂਚੀਆਂ ਦੀ ਮੰਗ ਕੀਤੀ ਹੈ: ਰਾਹੁਲ ਗਾਂਧੀ

admin