India

ਸਾਈਬਰ ਅਪਰਾਧ ਇਕ ਵੱਡਾ ਖ਼ਤਰਾ ਬਣ ਕੇ ਉੱਭਰ ਰਿਹੈ

ਹੈਦਰਾਬਾਦ- ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸਾਈਬਰ ਅਪਰਾਧ ਨੂੰ ਇਕ ਉੱਭਰਦਾ ਹੋਇਆ ਵੱਡਾ ਖ਼ਤਰਾ ਦੱਸਦਿਆਂ ਸ਼ੁੱਕਰਵਾਰ ਨੂੰ ਭਾਰਤੀ ਪੁਲਸ ਸੇਵਾ (IPS) ਦੇ ਸਿਖਿਆਰਥੀ ਅਧਿਕਾਰੀਆਂ ਨੂੰ ਤਕਨੀਕੀ ਮੁਹਾਰਤ ਰਾਹੀਂ ਇਸ ਚੁਣੌਤੀ ਨਾਲ ਨਜਿੱਠਣ ਲਈ ਉਪਰਾਲੇ ਕਰਨ ਦੀ ਤਾਕੀਦ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧ ਵਿਚ ਕਈ ਪਹਿਲਕਦਮੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ‘ਸਾਈਬਰ ਫੋਰੈਂਸਿਕ ਲੈਬ’ ਦੀ ਸਥਾਪਨਾ ਵੀ ਸ਼ਾਮਲ ਹੈ।ਰਾਏ ਨੇ ਹੈਦਰਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਸ ਅਕੈਡਮੀ (SVPNPA) ਵਿਚ IPS ਰੈਗੂਲਰ ਭਰਤੀਆਂ ਦੇ 76ਵੇਂ ਬੈਚ ਦੀ ਕਨਵੋਕੇਸ਼ਨ ਪਰੇਡ ਨੂੰ ਸੰਬੋਧਨ ਕੀਤਾ। ਪਰੇਡ ਵਿਚ 207 ਸਿਖਿਆਰਥੀ ਅਫਸਰਾਂ ਦੇ ਮੁੱਢਲੇ ਕੋਰਸ ਦੀ ਸਿਖਲਾਈ ਦੀ ਸਮਾਪਤੀ ਹੋਈ। ਇਨ੍ਹਾਂ ਵਿਚ ਨੇਪਾਲ, ਭੂਟਾਨ ਅਤੇ ਹੋਰ ਦੇਸ਼ਾਂ ਦੇ 188 IPS ਅਧਿਕਾਰੀ ਅਤੇ 19 ਵਿਦੇਸ਼ੀ ਅਧਿਕਾਰੀ ਸ਼ਾਮਲ ਸਨ। ਸਿਖਿਆਰਥੀਆਂ ਵਿਚ ਕੁੱਲ 58 ਮਹਿਲਾ ਅਧਿਕਾਰੀ ਵੀ ਸ਼ਾਮਲ ਸਨ।

Related posts

ਮਹਿੰਗਾਈ ਨਾਲ ਦੁਖੀ ਕਰਮਚਾਰੀ ਪਰ ਰਾਹਤ ਵਿੱਚ ਨਹਾਉਂਦੇ ਸੰਸਦ ਮੈਂਬਰ: 2% ਬਨਾਮ 24% ਦਾ ਗਣਿਤ !

admin

India-EU ਫ਼ਰੀ ਟਰੇਡ ਡੀਲ ਆਰਥਿਕ ਮੌਕਿਆਂ ਨੂੰ ਵਧਾਏਗਾ ਅਤੇ ਵਿਕਾਸ ਨੂੰ ਨਵੀਂ ਗਤੀ ਦੇਵੇਗਾ

admin

ਉੱਤਰ ਪ੍ਰਦੇਸ਼ ਵਿਚ ਭਾਜਪਾ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾ ਸਕਦੀ

admin