India

ਰਾਹੁਲ ਦਾ ਭਾਜਪਾ ’ਤੇ ਨਿਸ਼ਾਨਾ ‘ਹਰਿਆਣਾ ਦੇ ਨੌਜਵਾਨ ‘ਡੰਕੀ’ ਕਿਉਂ ਬਣੇ’

ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਰਿਆਣਾ ਵਿਚ ਬੇਰੁਜ਼ਗਾਰੀ ਦੇ ਮੁੱਦੇ ਉਤੇ ਮੰਗਲਵਾਰ ਨੂੰ ਭਾਜਪਾ ਉਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਆਖ਼ਰ ਸੂਬੇ ਦੇ ਨੌਜਵਾਨ ‘ਡੰਕੀ’ ਬਣਨ ਲਈ ਕਿਉਂ ਮਜਬੂਰ ਹਨ? ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਕਾਂਗਰਸ ਸਰਕਾਰ ਬਣਨ ਉਤੇ ਅਜਿਹਾ ਢਾਂਚਾ ਬਣਾਇਆ ਜਾਵੇਗਾ ਕਿ ਨੌਜਵਾਨਾਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਆਪਣਿਆਂ ਤੋਂ ਦੂਰ ਨਾ ਜਾਣਾ ਪਵੇ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਨੌਜਵਾਨਾਂ ਤੋਂ ਰੁਜ਼ਗਾਰ ਦੇ ਮੌਕੇ ਖੋਹ ਕੇ ਸਾਰੇ ਦੇਸ਼ ਦੇ ਨੌਜਵਾਨਾਂ ਨਾਲ ਹੀ ‘ਭਾਰੀ ਨਾਇਨਸਾਫ਼ੀ’ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਜੋਖਮ ਵਿਚ ਪਾ ਕੇ ਵਿਦੇਸ਼ਾਂ ਦੇ ‘ਮੁਸੀਬਤਾਂ ਭਰੇ ਸਫ਼ਰ’ ਉਤੇ ਨਿਕਲਣਾ ਪੈਂਦਾ ਹੈ। ਉਨ੍ਹਾਂ ਇਹ ਟਿੱਪਣੀਆਂ ਹਰਿਆਣਾ ਦੇ ਕੁਝ ਨੌਜਵਾਨਾਂ ਨਾਲ ਅਮਰੀਕਾ ਵਿਚ ਕੀਤੀ ਮੁਲਾਕਾਤ ਦੀ ਅੱਜ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਵੀਡੀਓ ਸ਼ੇਅਰ ਕਰਦਿਆਂ ਕੀਤੀਆਂ ਹਨ।

Related posts

ਗੁਰਦੁਆਰਿਆਂ ਦੇ ਗ੍ਰੰਥੀਆਂ ਅਤੇ ਪੁਜਾਰੀਆਂ ਨੂੰ ਮਿਲਣਗੇ 18 ਹਜ਼ਾਰ ਰੁਪਏ ਮਹੀਨਾ !

admin

ਐਸ਼ਵਰਿਆ ਰਾਏ ਹਮੇਸ਼ਾ ਸਫ਼ਰ ਦੌਰਾਨ ਕਾਲੇ ਕੱਪੜੇ ਹੀ ਕਿਉਂਂ ਪਾਉਂਦੀ ਹੈ ?

admin

ਵਧਦੇ ਸਾਈਬਰ ਅਪਰਾਧ ਨੂੰ ਰੋਕਣ ਲਈ ਕੇਂਦਰ ਤੇ ਰਾਜ ਸਰਕਾਰਾਂ ਮਿਲ ਕੇ ਕਰਨਗੀਆਂ ਕੰਮ, ਐੱਮਐੱਚਏ ਨੇ ਸਾਈਬਰ ਧੋਖਾਧੜੀ ‘ਤੇ ਪ੍ਰਗਟਾਈ ਚਿੰਤਾ

Bunty