India

ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਦੀ ਸ਼ੁਰੂਆਤ ਖੇਤੀ ਮੰਤਰੀ ਨੇ ਕਿਸਾਨ ਆਗੂੁਆਂ ਨੂੰ ਐੱਮਐੱਸਪੀ ਸਣੇ ਹੋਰ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਸਬੰਧੀ ਚਿੰਤਾਵਾਂ ਸਣੇ ਹੋਰ ਮੁੱਦਿਆਂ ’ਤੇ ਚਰਚਾ ਤੇ ਉਨ੍ਹਾਂ ਦੇ ਹੱਲ ਲਈ ਅੱਜ ਕਿਸਾਨਾਂ ਨਾਲ ਗੱਲਬਾਤ ਦੀ ਸ਼ੁਰੂਆਤ ਕੀਤੀ ਹੈ। ਗੱਲਬਾਤ ਦੇ ਪਹਿਲੇ ਗੇੜ ਦੌਰਾਨ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਦੇ ਡੈਲੀਗੇਟਾਂ ਅਤੇ ਆਗੂਆਂ ਨੂੰ ਕਿਸਾਨਾਂ ਦੇ ਮੁੱਦਿਆਂ ਦੇ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ, ‘‘ਐੱਮਐੱਸਪੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਸਬੰਧੀ ਸੁਝਾਅ ਮਿਲੇ ਹਨ। ਅਸੀਂ ਉਨ੍ਹਾਂ ਦੀ ਨਜ਼ਰਸਾਨੀ ਕਰਾਂਗੇ।’’ ਇਹ ਮੀਟਿੰਗ ਦਿੱਲੀ ਵਿੱਚ ਆਈਸੀਏਆਰ ਦੇ ਪੀਐੱਸਯੂਏ ਕੰਪਲੈਕਸ ਵਿੱਚ ਹੋਈ ਜਿਸ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਤੋਂ ਭਾਰਤੀ ਕਿਸਾਨ ਯੂੁਨੀਅਨ (ਬੀਕੇਯੂ) ਦੇ ਕਿਸਾਨ ਆਗੂਆਂ ਨੇ ਹਿੱਸਾ ਲਿਆ। ਬੀਕੇਯੂ (ਗ਼ੈਰਸਿਆਸੀ) ਦੇ ਤਰਜਮਾਨ ਧਰਮਵੀਰ ਮਲਿਕ ਨੇ ਕਿਹਾ ਕਿ ਯੂਨੀਅਨਾਂ ਨੂੰ ਐੱਮਐੱਸਪੀ ਮੁੱਦੇ ਦਾ ਜਲਦੀ ਹੱਲ ਨਿਕਲਣ ਦੀ ਉਮੀਦ ਹੈ।

Related posts

DGCA ਨੇ SpiceJet ਦੀਆਂ ਉਡਾਣਾਂ ‘ਤੇ ਲਾਈ ਪਾਬੰਦੀ, ਅਗਲੇ 8 ਹਫ਼ਤਿਆਂ ਲਈ ਸਿਰਫ਼ ਇੰਨੀਆਂ ਉਡਾਣਾਂ ਦਾ ਦਿੱਤਾ ਆਦੇਸ਼

Bunty

ਪੱਛਮੀ ਬੰਗਾਲ ਵਿਚ ਦੋ ਹੋਰ ਲੋਕਾਂ ਦੀ ਮੌਤ

Bunty

ਹੁਣ ਰਾਜਧਾਨੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਯਤਨ ਸ਼ੁਰੂ !

admin