India

ਇੰਦਰਾਨੀ ਮੁਖ਼ਰਜੀ ਨੂੰ ਵਿਦੇਸ਼ ਜਾਣ ਦੀ ਮਿਲੀ ਛੋਟ ਬੰਬੇ ਹਾਈ ਕੋਰਟ ਵੱਲੋਂ ਰੱਦ

ਮੁੰਬਈ – ਸਾਬਕਾ ਮੀਡੀਆ ਐਗਜ਼ੈਕਟਿਵ ਇੰਦਰਾਨੀ ਮੁਖਰਜੀ, ਜੋ ਆਪਣੀ ਧੀ ਸ਼ੀਨਾ ਬੋਰਾ ਦੇ ਕਤਲ ਕੇਸ ਦੀ ਮੁੱਖ ਮੁਲਜ਼ਮ ਹੈ, ਨੂੰ ਵਿਦੇਸ਼ ਜਾਣ ਦੀ ਵਿਸ਼ੇਸ਼ ਅਦਾਲਤ ਵੱਲੋਂ ਦਿੱਤੀ ਗਈ ਛੋਟ ਨੂੰ ਬੰਬੇ ਹਾਈ ਕਰੋਟ ਨੇ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ ਹੈ। ਹਾਈ ਕੋਰਟ ਦੇ ਜਸਟਿਸ ਸ਼ਿਆਮ ਚਾਂਡਕ ਦੇ ਸਿੰਗਲ ਜੱਜ ਬੈਂਚ ਨੇ ਇਸ ਸਬੰਧੀ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਕੇਂਦਰੀ ਜਾਂਚ ਏਜੰਸੀ ਸੀਬੀਆਈ ਵੱਲੋਂ ਦਾਇਰ ਅਪੀਲ ਨੂੰ ਮਨਜ਼ੂਰ ਕਰਦਿਆਂ ਇਹ ਫ਼ੈਸਲਾ ਸੁਣਾਇਆ। ਹਾਈ ਕੋਰਟ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਇੰਦਰਾਨੀ ਸੰਗੀਨ ਜੁਰਮ ਤਹਿਤ ਮੁਕੱਦਮੇ ਦਾ ਸਾਹਮਣਾ ਕਰ ਰਹੀ ਹੈ ਅਤੇ ਇਸ ਕਾਰਨ ਉਸ ਵੱਲੋਂ ਭਾਰਤ ਤੋਂ ਭੱਜ ਜਾਣ ਦੇ ਬਹੁਤ ਆਸਾਰ ਹਨ। ਵਿਸ਼ੇਸ਼ ਅਦਾਲਤ ਨੇ 19 ਜੁਲਾਈ ਨੂੰ ਜਾਰੀ ਆਪਣੇ ਹੁਕਮਾਂ ਵਿਚ ਇੰਦਰਾਨੀ ਨੂੰ ਯੂਰਪ (ਸਪੇਨ ਤੇ ਬਰਤਾਨੀਆ) ਦਾ ਦੌਰਾ ਕਰਨ ਦੀ ਇਜਾਜ਼ਤ ਦਿੱਤੀ ਸੀ।

Related posts

ਭਾਰਤ ਬਾਇਓਟੈਕ ਨੇ ਕੀਤਾ ਐਲਾਨ, ਕਿਹਾ – 2 ਤੋਂ 18 ਸਾਲ ਦੀ ਉਮਰ ਦੇ ਲੋਕਾਂ ਲਈ ਕੋ-ਟੀਕਾ ਪੂਰੀ ਤਰ੍ਹਾਂ ਸੁਰੱਖਿਅਤ

Bunty

ਆਯੁੱਧਿਆ ’ਚ 3 ਹਜ਼ਾਰ ਸੁਰੱਖਿਆ ਗਾਰਡ, ਆਈ.ਬੀ. ਤੇ ਰਾਅ ਦੇ ਏਜੰਟ ਹੋਣਗੇ ਤਾਇਨਾਤ

Bunty

ਗਗਨਯਾਨ ਮਿਸ਼ਨ 2025 ’ਚ ਹੋਵੇਗਾ ਸ਼ੁਰੂ, ਇਸ ਸਾਲ ਹੋਣਗੀਆਂ ਸਾਰੀਆਂ ਟੈਸਟ ਉਡਾਣਾਂ

Bunty