India

ਕੇਸ ਦੀ ਰੈਗੂਲਰ ਸੁਣਵਾਈ ਸ਼ੁਰੂ ਹੋਈ, ਹੁਣ ਟਾਈਟਲਰ ਨੂੰ ਸਜ਼ਾ ਮਿਲਣੀ ਤੈਅ: ਜਗਦੀਪ ਸਿੰਘ ਕਾਹਲੋਂ

ਨਵੀਂ ਦਿੱਲੀ – 1 ਨਵੰਬਰ 1984 ਨੂੰ ਗੁਰਦੁਆਰਾ ਪੁੱਲ ਬੰਗਸ਼ ਦੇ ਬਾਹਰ ਤਿੰਨ ਸਿੱਖਾਂ ਦੇ ਕਤਲ ਦੇ ਮਾਮਲੇ ਦੇ ਮੁੱਖ ਦੋਸ਼ੀ ਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਆਖਰਕਾਰ 40 ਸਾਲਾਂ ਮੁਕੱਦਮੇ ਦੀ ਸੁਣਵਾਈ ਅੱਜ ਉਸ ਵੇਲੇ ਰੈਗੂਲਰ ਤੌਰ ’ਤੇ ਸ਼ੁਰੂ ਹੋ ਗਈ ਜਦੋਂ ਘਟਨਾ ਵਿਚ ਮਾਰੇ ਗਏ ਤਿੰਨ ਸਿੰਘਾਂ ਵਿਚੋਂ ਇਕ ਸਰਦਾਰ ਬਾਦਲ ਦੀ ਪਤਨੀ ਸਰਦਾਰਨੀ ਲਖਵਿੰਦਰ ਕੌਰ ਨੇ ਅੱਜ ਇਥੇ ਅਦਾਲਤ ਵਿਚ ਆਪਣੇ ਦਰਜ ਕਰਵਾਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅੱਜ ਬੀਬੀ ਲਖਵਿੰਦਰ ਕੌਰ ਤੇ ਹੋਰ ਅਹਿਮ ਸ਼ਖਸੀਅਤਾਂ ਨੂੰ ਲੈ ਕੇ ਅਦਾਲਤ ਪਹੁੰਚੇ ਸਨ ਜਿਥੇ ਬੀਬੀ ਲਖਵਿੰਦਰ ਕੌਰ ਨੇ ਆਪਣੇ ਬਿਆਨ ਦਰਜ ਕਰਵਾਏ।
ਬਿਆਨ ਦਰਜ ਕਰਵਾਉਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਹਲੋਂ ਨੇ ਦੱਸਿਆ ਕਿ 1 ਨਵੰਬਰ 1984 ਨੂੰ ਗੁਰਦੁਆਰਾ ਪੁੱਲ ਬੰਗਸ਼ ਦਿੱਲੀ ਦੀ ਘਟਨਾ ਵਿਚ ਤਿੰਨ ਸਿੰਘਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਹਨਾਂ ਵਿਚੋਂ ਇਕ ਸਰਦਾਰ ਬਾਦਲ ਸਿੰਘ ਸਨ ਜਿਹਨਾਂ ਦੀ ਪਤਨੀ ਸਰਦਾਰਨੀ ਲਖਵਿੰਦਰ ਕੌਰ ਦੀ ਮੁੜ ਪਟੀਸ਼ਨ ’ਤੇ ਕੇਸ ਸੁਣਵਾਈ ਮੁੜ ਸ਼ੁਰੂ ਹੋਈ ਹੈ।
ਉਹਨਾਂ ਦੱਸਿਆ ਕਿ ਪਹਿਲੇ ਜੱਜ ਬੀਤੇ ਕੱਲ੍ਹ ਸੇਵਾ ਮੁਕਤ ਹੋ ਗਏ ਸਨ ਤੇ ਅੱਜ ਡਿਊਟੀ ’ਤੇ ਹਾਜ਼ਰ ਜੱਜ ਨੇ ਸਰਦਾਰਨੀ ਲਖਵਿੰਦਰ ਕੌਰ ਦੇ ਬਿਆਨ ਦਰਜ ਕੀਤੇ ਹਨ ਅਤੇ ਹੁਣ ਰੈਗੂਲਰ ਜੱਜ ਦੀ ਨਿਯੁਕਤੀ ਹੋ ਜਾਵੇਗੀ ਤਾਂ ਕੇਸ ਦੀ ਰੈਗੂਲਰ ਸੁਣਵਾਈ ਜਾਰੀ ਰਹੇਗੀ। ਉਹਨਾਂ ਦੱਸਿਆ ਕਿ ਕੇਸ ਦੀ ਅਗਲੀ ਤਾਰੀਕ 15 ਅਕਤੂਬਰ ਹੈ ਜਦੋਂ ਸਰਦਾਰਨੀ ਲਖਵਿੰਦਰ ਕੌਰ ਦਾ ਕਰਾਸ ਐਗਜ਼ਾਮਿਨੇਸ਼ਨ ਹੋਵੇਗਾ।
ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1984 ਦੇ ਸਿੱਖ ਕਤਲੇਆਮ ਦੇ ਸਾਰੇ ਕੇਸਾਂ ਵਿਚ ਜਗਦੀਸ਼ ਟਾਈਟਲਰ ਸਮੇਤ ਸਾਰੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਲਈ ਦ੍ਰਿੜ੍ਹ ਸੰਕਲਪ ਹੈ ਤੇ ਪੀੜਤਾਂ ਨੂੰ ਇਨਸਾਫ ਦੇ ਕੇ ਲੈਣ ਵਾਸਤੇ ਜੋ ਵੀ ਲੋੜੀਂਦਾ ਹੋਇਆ, ਹਰ ਕਦਮ ਚੁੱਕਿਆ ਜਾਵੇਗਾ।

Related posts

ਯੂਪੀ ਦੇ ਮੁੱਖ-ਮੰਤਰੀ ਯੋਗੀ ਦਾ ਸਿੰਗਾਪੁਰ ਦੌਰੇ ਦੌਰਾਨ ਕਈ ਨਿਵੇਸ਼ਕਾਂ ਨਾਲ ਮੀਟਿੰਗਾਂ ਦੇ ਦੌਰ

admin

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

AI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕ

admin