International

8000 ਮੀਟਰ ਉੱਚੀਆਂ 14 ਚੋਟੀਆਂ ‘ਤੇ ਚੜ੍ਹਨ ਵਾਲੀ ਬਣੀ ਪਹਿਲੀ ਨੇਪਾਲੀ ਔਰਤ

ਕਾਠਮੰਡੂ – ਪਰਬਤਾਰੋਹੀ ਦਾਵਾ ਯਾਂਗਜੁਮ ਸ਼ੇਰਪਾ ਦੁਨੀਆਂ ‘ਚ 8,000 ਮੀਟਰ ਉੱਚੀਆਂ ਸਾਰੀਆਂ 14 ਚੋਟੀਆਂ ਤੇ ਚੜ੍ਹਨ ਵਾਲੀ ਪਹਿਲੀ ਨੇਪਾਲੀ ਮਹਿਲਾ ਬਣ ਗਈ ਹੈ। ਇੰਟਰਨੈਸ਼ਨਲ ਮਾਊਂਟੇਨੀਅਰਿੰਗ ਐਂਡ ਕਲਾਈਬਿੰਗ ਫੈੱਡਰੇਸ਼ਨ ਨੇ ਇਨ੍ਹਾਂ ਸਾਰੀਆਂ ਚੋਟੀਆਂ ਨੂੰ 8,000 ਮੀਟਰ ਤੋਂ ਵੱਧ ਉੱਚਾ ਮੰਨਿਆ ਹੈ। ਫੈੱਡਰੇਸ਼ਨ ਮੁਤਾਬਕ ਦਾਵਾ ਨੇ ਨਵਾਂ ਰਿਕਾਰਡ ਬਣਾਇਆ ਹੈ।ਦੋਲਖਾ ਜ਼ਿਲ੍ਹੇ ਦੀ ਰਾਲੁਵਲਿੰਗ ਘਾਟੀ ‘ਚ ਜਨਮੀ ਪਰਬਤਾਰੋਹੀ ਦਾਵਾ (33) ਬੁੱਧਵਾਰ ਸਵੇਰੇ ਤਿੱਬਤ ‘ਚ ਸਥਿਤ ਮਾਊਂਟ ਸ਼ਿਸ਼ਾਪਾਂਗਮਾ (8.027 ਮੀਟਰ) ‘ਤੇ ਸਫਲਤਾਪੂਰਵਕ ਪਹੁੰਚ ਗਈ। ਪਰਬਤਾਰੋਹੀ ਦਾਵਾ ਨੇ ਕਿਹਾ ਕਿ ਉਹ ਹੁਣ 8,000 ਮੀਟਰ ਇਸ ਤੋਂ ਵੱਧ ਉਚਾਈ ਵਾਲੀਆਂ ਸਾਰੀਆਂ 14 ਚੋਟੀਆਂ ‘ਤੇ ਚੜ੍ਹਨ ਵਾਲੀ ਪਹਿਲੀ ਨੇਪਾਲੀ ਮਹਿਲਾ ਪਰਬਤਾਰੋਹੀ ਬਣ ਗਈ ਹੈ।

Related posts

ਅੱਠ ਹਜ਼ਾਰ ਤੋਂ ਵੱਧ ਅਫ਼ਗ਼ਾਨ ਪ੍ਰਵਾਸੀਆਂ ਨੂੰ ਪਾਕਿਸਤਾਨ ਤੋਂ ਵਾਪਿਸ ਆਉਣ ਲਈ ਕੀਤਾ ਮਜਬੂਰ

Bunty

ਜੰਗਲਾਂ ਦੀ ਵਧਦੀ ਅੱਗ ਸਪੇਨ ਲਈ ਬਣ ਰਹੀ ਸੰਕਟ, 1,200 ਲੋਕ ਨੇ ਛੱਡੇ ਆਪਣੇ ਘਰ

Bunty

ਇਰਾਕ ਦੀ ਰਾਜਧਾਨੀ ਬਗਦਾਦ ’ਚ ਅਮਰੀਕੀ ਸਫ਼ਾਰਤਖ਼ਾਨੇ ’ਤੇ ਰਾਕਟ ਹਮਲਾ

Bunty