India

ਜੰਮੂ ’ਚ ਰੈਲੀ ਦੌਰਾਨ ਕੇਜਰੀਵਾਲ ਨੇ ਭਾਜਪਾ ਤੇ ਵਿੰਨਿ੍ਹਆ ਨਿਸ਼ਾਨਾ

ਸ੍ਰੀਨਗਰ – ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਜੰਮੂ ਕਸ਼ਮੀਰ ਦੇ ਡੋਡਾ ’ਚ ਇਕ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ’ਆਪ’ ਵਿਧਾਇਕ ਮਹਿਰਾਜ ਮਲਿਕ ਲਈ ਨੈਸ਼ਨਲ ਕਾਨਫਰੰਸ ’ਚ ਜ਼ਿੰਮੇਵਾਰੀ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਨੇ ਉਮਰ ਅਬਦੁੱਲਾ ਨੂੰ ਆਪਣਾ ਸਮਰਥਨ ਦਿੱਤਾ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,’’ਪੀ.ਐੱਮ. ਮੋਦੀ ਨੇ ਮੇਰੇ ’ਤੇ ਮੁਫ਼ਤ ਦੀ ਰਿਓੜੀ ਦੇਣ ਦਾ ਦੋਸ਼ ਲਗਾਇਆ। ਪੀ.ਐੱਮ. ਮੋਦੀ ਨੇ ਤੁਹਾਨੂੰ ਲੁੱਟਿਆ ਅਤੇ ਸਾਰੇ ਸਰੋਤ ਆਪਣੇ ਦੋਸਤਾਂ ਨੂੰ ਦੇ ਦਿੱਤੇ।’’ ਕੇਜਰੀਵਾਲ ਨੇ ਕਿਹਾ,’’ਉਮੀਦ ਹੈ ਕਿ ਉਮਰ ਅਬਦੁੱਲਾ ਮਹਿਰਾਜ ਮਲਿਕ ਨੂੰ ਆਪਣੀ ਸਰਕਾਰ ’ਚ ਜ਼ਿੰਮੇਵਾਰੀ ਦੇਣਗੇ ਤਾਂ ਕਿ ਉਹ ਸਿਰਫ਼ ਡੋਡਾ ਹੀ ਨਹੀਂ ਸਗੋਂ ਪੂਰੇ ਜੰਮੂ ਕਸ਼ਮੀਰ ਦੀ ਸੇਵਾ ਕਰ ਸਕਣ।’’ ਉਨ੍ਹਾਂ ਕਿਹਾ ਕਿ ਮਹਿਰਾਜ ਨੇ ਧਰਮ ਦੇ ਆਧਾਰ ’ਤੇ ਚੋਣ ਨਹੀਂ ਲੜੀ। ਉਨ੍ਹਾਂ ਨੇ ਸਸਤੀ ਬਿਜਲੀ, ਸਕੂਲ ਅਤੇ ਹਸਪਤਾਲ ਦੇ ਮੁੱਦੇ ’ਤੇ ਚੋਣ ਜਿੱਤੀ ਹੈ। ਕੇਜਰੀਵਾਲ ਨੇ ਕਿਹਾ,’’ਪੀ.ਐੱਮ. ਮੋਦੀ ਕਹਿੰਦੇ ਹਨ ਕਿ ਕੇਜਰੀਵਾਲ ਮੁਫ਼ਤ ਦੀ ਰਿਓੜੀ ਦੇ ਰਿਹਾ ਹੈ। ਮੈਂ ਮੋਦੀ ਜੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇਨ੍ਹਾਂ ਮੁਫ਼ਤ ਦੀਆਂ ਰਿਓੜੀਆਂ ਨੂੰ ਰੋਕਣ। ਮੋਦੀ ਜੀ ਆਪਣੇ ਇਕ ਦੋਸਤ ਨੂੰ ਸਾਰੇ ਸਰੋਤ ਦਿੰਦੇ ਹਨ। ਮੈਂ ਦਿੱਲੀ ਦੇ 2 ਕਰੋੜ ਲੋਕਾਂ ਲਈ ਕੰਮ ਕਰਦਾ ਹਾਂ।’’ ਉਨ੍ਹਾਂ ਕਿਹਾ,’’ਮਹਿਰਾਜ ਮਲਿਕ ਨੇ ਬਹੁਤ ਸਮਾਜ ਸੇਵਾ ਕੀਤੀ ਹੈ। ਉਹ ਅਨੁਭਵ ਸਾਰਿਆਂ ਲਈ ਕੰਮ ਆਉਣਾ ਚਾਹੀਦਾ। ਡੋਡਾ ਦੀ ਹਾਲਤ ਖ਼ਰਾਬ ਹੈ। ਇੱਥੇ ਸਕੂਲ, ਹਸਪਤਾਲ ਨਹੀਂ ਹਨ। ਬਿਜਲੀ ਕਾਫ਼ੀ ਮਹਿੰਗੀ ਹੈ। ਅਸੀਂ ਚਾਹੁੰਦੇ ਹਾਂ ਕਿ ਡੋਡਾ ਦਾ ਵਿਕਾਸ ਹੋਵੇ। ਮਹਿਰਾਜ ਮਲਿਕ ਬਿਜਲੀ ਪਾਣੀ ਸੜਕ ਮੁੱਦਿਆਂ ’ਤੇ ਚੋਣ ਜਿੱਤੇ ਹਨ। ਆਮ ਆਦਮੀ ਪਾਰਟੀ ’ਚ ਅਸੀਂ ਸੰਸਦ ਮੈਂਬਰ, ਵਿਧਾਇਕ ਬਣਨ ਨਹੀਂ ਆਏ ਹਾਂ।

Related posts

ਕਾਕਰੋਚ ਜਨਤਾ ਪਾਰਟੀ ਨੇ ਆਪਣੇ ਤਿੰਨ ਬੁਲਾਰੇ ਨਿਯੁਕਤ ਕੀਤੇ

admin

24 ਘੰਟਿਆਂ ’ਚ ਸਰਗਰਮ ਮਾਮਲਿਆਂ ’ਚ ਦੋ ਹਜ਼ਾਰ ਤੋਂ ਵੱਧ ਦੀ ਆਈ ਗਿਰਾਵਟ

Bunty

ਖੜਗੇ ਨੇ ਨੌਜਵਾਨਾਂ ਦੀ ਬੇਰੁਜ਼ਗਾਰੀ ਨੂੰ ਲੈ ਕੇ ਮੋਦੀ ’ਤੇ ਸਾਧਿਆ ਨਿਸ਼ਾਨਾ

Bunty