India

ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ !

ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ! (ਫੋਟੋ: ਏ ਐਨ ਆਈ)

ਸ੍ਰੀਨਗਰ – ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ (ਜੇਕੇਐਨਸੀ) ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਸ੍ਰੀਨਗਰ ਵਿੱਚ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।

ਸਹੁੰ ਚੁੱਕ ਸਮਾਗਮ ਦੌਰਾਨ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਜੰਮੂ ਅਤੇ ਕਸ਼ਮੀਰ ਨੈਸ਼ਨਲ ਕਾਨਫਰੰਸ (ਜੇਕੇਐਨਸੀ) ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਅਤੇ ਐਨਸੀ ਆਗੂ ਸੁਰਿੰਦਰ ਚੌਧਰੀ, ਸਕੀਨਾ ਇੱਟੂ, ਜਾਵੇਦ ਰਾਣਾ, ਜਾਵੇਦ ਡਾਰ ਅਤੇ ਸਤੀਸ਼ ਸ਼ਰਮਾ ਨਾਲ ਸਨ। ਜੰਮੂ-ਕਸ਼ਮੀਰ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਜੰਮੂ-ਕਸ਼ਮੀਰ ਦੇ ਨਵੇਂ ਬਣੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਸਨ।

ਨੈਸ਼ਨਲ ਕਾਨਫਰੰਸ  ਦੇ ਆਗੂ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਇਥੇ ਜੰਮੂ ਅਤੇ ਕਸ਼ਮੀਰ ਮੁੱਖ ਮੰਤਰੀ ਵਜੋਂ ਅਹੁਦੇ ਦਾ ਹਲਫ਼ ਲਿਆ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਸੂਬੇ ਨੂੰ ਵਿਸ਼ੇਸ਼ ਰੁਤਬਾ ਦਿੰਦੀ ਸੰਵਿਧਾਨ ਦੀ ਧਾਰਾ 370 ਨੂੰ ਅਗਸਤ 2019 ਵਿਚ ਮਨਸੂਖ਼ ਕਰਨ ਅਤੇ ਸੂਬੇ ਨੂੰ ਤੋੜ ਕੇ ਜੰਮੂ-ਕਸ਼ਮੀਰ ਨੂੰ ਕੇਂਦਰੀ ਸ਼ਾਸਿਤ ਖ਼ਿੱਤਾ ਬਣਾਏ ਜਾਣ ਤੋਂ ਬਾਅਦ ਇਥੇ ਪਹਿਲੀ ਵਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਕਾਇਮ ਹੋ ਗਈ ਹੈ।ਉਪ ਰਾਜਪਾਲ ਮਨੋਜ ਸਿਨਹਾ ਨੇ ਉਨ੍ਹਾਂ ਨੂੰ ਅਹੁਦੇ ਅਤੇ ਰਾਜ਼ਦਾਰੀ ਦੀ ਸਹੁੰ ਚੁਕਾਈ। ਉਮਰ ਅਬਦੁੱਲਾ ਨੇ ਦੂਜੀ ਵਾਰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਉਮਰ ਇਸ ਤੋਂ ਪਹਿਲਾਂ 2009 ਤੋਂ 2014 ਤੱਕ ਉਦੋਂ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸਨ ਜਦੋਂ ਇਸ ਨੂੰ ਪੂਰੇ ਰਾਜ ਦਾ ਦਰਜਾ ਹਾਸਲ ਸੀ। ਪਹਿਲਾਂ ਉਨ੍ਹਾਂ ਦੇ ਦਾਦਾ ਸ਼ੇਖ਼ ਅਬਦੁੱਲਾ ਤੇ ਪਿਤਾ ਫ਼ਾਰੂਖ਼ ਅਬਦੁੱਲਾ ਵੀ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

ਉਨ੍ਹਾਂ ਨਾਲ ਪੰਜ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ, ਜਿਨ੍ਹਾਂ ਵਿਚ ਸਕੀਨਾ ਮਸੂਦ (ਈਟੂ), ਜਾਵੇਦ ਦਾਰ, ਜਾਵੇਦ ਰਾਣਾ, ਸੁਰਿੰਦਰ ਚੌਧਰੀ ਅਤੇ ਸਤੀਸ਼ ਸ਼ਰਮਾ ਸ਼ਾਮਲ ਹਨ। ਈਟੂ ਤੇ ਡਾਰ ਕਸ਼ਮੀਰ ਵਾਦੀ ਅਤੇ ਰਾਣਾ, ਚੌਧਰੀ ਤੇ ਸ਼ਰਮਾ ਜੰਮੂ ਖ਼ਿੱਤੇ ਨਾਲ ਸਬੰਧਤ ਹਨ।ਨੈਸ਼ਨਲ ਕਾਨਫਰੰਸ ਦੀ ਚੋਣ ਭਾਈਵਾਲ ਕਾਂਗਰਸ ਨੇ ਹਾਲ ਦੀ ਘੜੀ ਸਰਕਾਰ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਹੈ। ਸਹੁੰ-ਚੁੱਕ ਸਮਾਗਮ ਵਿਚ ਇੰਡੀਆ ਗੱਠਜੋੜ ਦੇ ਆਗੂਆਂ ਨੇ ਹੁੰਮ-ਹੁਮਾ ਕੇ ਸ਼ਿਰਕਤ ਕੀਤੀ। ਸ਼ੇਰ-ਏ-ਕਸ਼ਮੀਰ ਕੌਮਾਂਤਰੀ ਕਨਵੈਨਸ਼ਨ ਸੈਂਟਰ ਵਿਚ ਹੋਏ ਹਲਫ਼ਦਾਰੀ ਸਮਾਗਮ ਵਿਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ, ਕਮਿਊਨਿਸਟ ਪਾਰਟੀਆਂ ਦੇ ਪ੍ਰਕਾਸ਼ ਕਰਤ ਤੇ ਡੀ ਰਾਜਾ, ਡੀਐੱਮਕੇ ਦੀ ਕਨੀਮੋੜੀ ਅਤੇ ਐੱਨਸੀਪੀ ਤੋਂ ਸੁਪ੍ਰੀਆ ਸੂਲੇ ਹਾਜ਼ਰ ਸਨ।

Related posts

ਕੇਜਰੀਵਾਲ ਵੱਲੋਂ ਅਹੁਦੇ ਤੋਂ ਅਸਤੀਫ਼ਾ, ਆਤਿਸ਼ੀ ਹੋਣਗੇ ਨਵੇਂ ਮੁੱਖ ਮੰਤਰੀ

Bunty

ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਜਗਦੀਪ ਧਨਖੜ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

Bunty

ਕੀ ਟੀਐਮਸੀ ਕਾਂਗਰਸ ਪਾਰਟੀ ਵਿੱਚ ਰਲੇਵਾਂ ਕਰ ਸਕਦੀ ਹੈ ?

admin