Punjab

ਜਿੰਨਾਂ ਚਿਰ ਅਕਾਲ ਪੁਰਖ ਸੇਵਾ ਲੈ ਰਿਹੈ, ਸੇਵਾ ਕਰਦੇ ਰਹਾਂਗੇ: ਗਿ. ਹਰਪ੍ਰੀਤ ਸਿੰਘ

ਅੰਮ੍ਰਿਤਸਰ – ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ। ਪਿਛਲੇ ਦਿਨੀਂ ਵਿਰਸਾ ਸਿੰਘ ਵਲਟੋਹਾ ਵੱਲ ਜੋ ਇਲਜ਼ਾਮ ਜਾਂ ਧਮਕੀਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਲਗਾਈਆਂ ਗਈਆਂ ਸਨ ਉਹਨਾਂ ਵੱਲੋਂ ਭਾਵੁਕ ਹੋ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਉਹਨਾਂ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ ਅੱਜ ਉਹ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਲਟੋਹਾ ਵਾਲਾ ਮਸਲਾ ਜੋ ਹੈ ਮੀਡੀਆ ’ਚ ਬਣਾਉਣ ਦਾ ਯਤਨ ਕੀਤਾ ਗਿਆ ਹੈ। ਮੁੱਖ ਮਸਲਾ ਹੈ ਕਿ ਸਿੱਖ ਪਰੰਪਰਾਵਾਂ ਅਤੇ ਸਿੱਖ ਮਰਿਯਾਦਾਵਾਂ ਦੇ ਪ੍ਰਤੀ ਜਿਹੜੀ ਸਾਡੀ ਵਚਨਬੱਧਤਾ ਹੈ, ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਹੈ। ਜਿਹੜੀ ਸਾਡੇ ’ਤੇ ਜ਼ਿੰਮੇਵਾਰੀ ਹੈ, ਉਨ੍ਹਾਂ ਨੂੰ ਨਿਭਾਉਣ ਦਾ ਕੋਈ ਵਿਅਕਤੀਗਤ ਨਿਜੀ ਮਸਲਾ ਨਹੀਂ ਹੈ। ਅੱਗੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੀ ਸ਼ਾਨ ਦੇ ਖਿਲਾਫ
ਕੋਈ ਬੋਲੇ ਤਾਂ ਕੋਈ ਪ੍ਰਵਾਹ ਨਹੀਂ ਹੈ ਪਰ ਜਦੋਂ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਬੋਲਦੇ ਹਨ ਉਨ੍ਹਾਂ ਦੇ ਬੋਲਣ ਦੇ ਨਾਲ ਪਦਵੀਆਂ ਦੇ ਮਾਣ ਤੇ ਸਤਿਕਾਰ ਨੂੰ ਢਾਹ ਲੱਗਦੀ ਹੈ, ਉਸ ਨਾਲ ਦੁੱਖ ਜ਼ਰੂਰ ਹੁੰਦਾ ਹੈ। ਬਾਕੀ ਮੈਨੂੰ ਲੱਗਦਾ ਕਿ ਇਹ ਹੁਣ ਕੋਈ ਮਸਲਾ ਨਹੀਂ ਹੈ। ਮੈਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਤੇ ਦੁਨੀਆਂ ਭਰ ਦੀਆਂ ਤਮਾਮ ਸੰਪਰਦਾਵਾਂ ਜਥੇਬੰਦੀਆਂ,ਸਿੰਘ ਸਭਾਵਾਂ, ਗੁਰਦੁਆਰਾ ਕਮੇਟੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅਹੁਦਿਆਂ ਦੇ ਅਤੇ ਦੁਨੀਆਂ ਭਰ ਦੀਆਂ ਤਮਾਮ ਸੰਪਰਦਾਵਾਂ ਜਥੇਬੰਦੀਆਂ,ਸਿੰਘ ਸਭਾਵਾਂ, ਗੁਰਦੁਆਰਾ ਕਮੇਟੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨਾਂ ਨੇ ਅਹੁਦਿਆਂ ਦੇ ਮਾਨ ਸਨਮਾਨ ਦੇ ਲਈ ਆਵਾਜ਼ ਉਠਾਈ ਅਤੇ ਉਹਨਾਂ ਦੀ ਆਵਾਜ਼ ਜਿਹੜੀ ਹ ਇਹ ਇਤਿਹਾਸ ਦਾ ਹਿੱਸਾ ਬਣੇਗੀ, ਉਹਨਾਂ ਕਿਹਾ ਕਿ ਅਹੁਦਿਆਂ ਦਾ ਮਨ ਚ ਕੋਈ ਲਾਲਚ ਨਹੀਂ ਪੰਥਕ ਜਥੇਬੰਦੀਆਂ, ਪੰਥਕ ਸੰਪਰਦਾਵਾਂ, ਪੰਥਕ ਸਭਾ ਸੁਸਾਇਟੀਆਂ ਨੇ ਜਿਹਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੇ ਮੈਨੂੰ ਉਹਦੇ ਤੇ ਲੈ ਕੇ ਸੇਵਾ ਕਰਨ ਦਾ ਜਿਹੜਾ ਕਿਸਮ ਦਾ ਆਦੇਸ਼ ਕੀਤੇ ਕਿਉਂਕਿ ਪੰਥ ਦਾ ਆਦੇਸ਼ ਹੁੰਦਾ ਮੈਂ ਉਹਨਾਂ ਨੂੰ ਮਾਰਿਆ ਪਰ ਅਹੁਦਿਆਂ ਉੱਤੇ ਬਣੇ ਰਹਿਣ ਦਾ ਮਨ ਚ ਅਜੇ ਵੀ ਕੋਈ ਲਾਲਚ ਨਹੀਂ ਹ ਜਿੰਨਾ ਚਿਰ ਅਕਾਲ ਪੁਰਖ ਸੇਵਾ ਲੈ ਰਿਹਾ ਕਰਾਂਗੇ। ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤੇ ਫਿਰ ਇਹ ਸੇਵਾ ਤਿਆਗਦਾਗੇ.ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਇੱਕ ਇਨਸਾਨ ਹ ਕਦੇ ਨਾ ਕਦੇ ਇਨਸਾਨ ਦੇ ਅੰਦਰ ਜਜ਼ਬਾਤਾਂ ਦਾ ਜਿਹੜਾ ਹੜ ਹ ਉਹ ਵੱਗ ਪੈਂਦਾ ਤੇ ਜਦੋਂ ਜਜ਼ਬਾਤਾਂ ਦਾ ਹੜ ਵੱਗਦਾ ਤੇ ਉਦੋਂ ਫਿਰ ਸ਼ਬਦ ਜਿਹੜੇ ਆ ਉਹ ਥੱਲੇ ਹੋ ਜਾਂਦੇ ਆ ਪਰ ਮੈਂ ਆਪਣੀਆਂ ਸੰਸਥਾਵਾਂ ਆਪਣੀਆਂ ਸੰਪਰਦਾਵਾਂ, ਆਪਣੀਆਂ ਜਥੇਬੰਦੀਆਂ,ਆਪਣੀਆਂ ਸਭਾ ਸੁਸਾਇਟੀਆਂ ਦੇ ਪ੍ਰਤੀ ਜਿਹੜਾ ਉਹ ਵਫਾਦਾਰ ਹਾਂ ਤੇ ਵਫਾਦਾਰ ਰਹਾਂਗਾ
ਮੈਨੂੰ ਲੱਗਦਾ ਕਿ ਇਹ ਮਸਲਾ ਜਿਹੜਾ ਹੈ ਉਹਨੇ ਇਨਾ ਅਹਿਮ ਨਹੀਂ ਰਹਿ ਗਿਆ, ਸਭ ਤੋਂ ਹੁਣ ਅਹਿਮ ਮਸਲਾ ਜਿਹੜਾ ਹ ਸਾਡੇ ਵੱਲੋਂ ਜਿਹੜਾ ਹੈ ਉਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਉਹ ਬਣਿਆ ਹੋਇਆ ਕਿ ਕਨੇਡਾ ਦੀ ਜਿਹੜੀ ਆਰਸੀਐਮਪੀ ਹ ਉਹਨੇ ਵਿਦੇਸ਼ਾਂ ਸਰਕਾਰਾਂ ਵੱਲੋਂ ਖਾਸ ਤੌਰ ਦੇ ਉੱਤੇ ਸਿੱਖਾਂ ਦੇ ਖਿਲਾਫ ਅਪਰਾਧਕ ਜਿਹੜੇ ਆ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣ ਦੇ ਦੋਸ਼ ਲਾਏ ਆ ਉਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਕੰਗਣਾ ਰਨੌਤ ਦੀ ਜਿਹੜੀ ਫਿਲਮ ਹ ਉਹਦਾ ਵੀ ਕੋਈ ਮਸਲਾ ਨਹੀਂ ਹ ਸਾਡੇ ਲਈ ਸਾਡੇ ਲਈ ਕਨੇਡਾ ਦੇ ਵਿੱਚ ਵਸਦੇ ਸਿੱਖ ਜਿਹੜੇ ਨੇ ਉਹ ਬੜੇ ਅਹਿਮ ਨੇ ਕਿਉਂਕਿ ਪੰਜਾਬ ਜਿਹੜਾ ਕੈਨੇਡਾ ਦੇ ਵਿੱਚ ਵਸਦੇ ਸਿੱਖਾਂ ਦਾ ਘਰ ਹੈ ਔਰ ਕਿਸੇ ਨੂੰ ਕਿਸੇ ਦੇ ਘਰ ਦੇ ਵਿੱਚ ਆਉਣ ਦੇ ਅਧਿਕਾਰ ਤੋਂ ਜਿਹੜਾ ਵਾਂਚਿਤ ਨਹੀਂ ਕੀਤਾ ਜਾ ਸਕਦਾ,1947 ਤੋਂ ਲੈ ਕੇ ਹੁਣ ਤੱਕ ਕਾਲੀਆਂ ਸੁੱਚੀਆਂ ਬਣੀਆਂ ਸਿੱਖਾਂ ਦੀਆਂ ਬਲੈਕ ਲਿਸਟ ਸਿੱਖ ਕੀਤੇ ਗਏ ਜਿਨਾਂ ਨੂੰ ਆਪਣੇ ਘਰ ਪਰਤਣ ਦੇ ਉੱਤੇ ਰੋਕ ਲਗਾਈ ਗਈ ਭਾਵੇਂ ਸਰਕਾਰ ਨੇ ਕਈ ਵਾਰ ਦਾਵੇ ਕੀਤੇ ਇੱਕ ਕਾਲੀਆਂ ਸੂਚੀਆਂ ਜਿਹੜੀਆਂ ਖਤਮ ਕੀਤੀਆਂ ਗਈਆਂ ਲੇਕਿਨ ਫਿਰ ਵੀ ਬਹੁਤ ਸਾਰੇ ਸਿੱਖ ਐਸੇ ਨੇ ਸਾਡੇ ਧਿਆਨ ਦੇ ਵਿੱਚ ਜਿਨਾਂ ਨੂੰ ਭਾਰਤ ਆਉਣ ਤੋਂ ਜਿਹੜਾ ਹੈ ਉਹ ਪਵਨ ਦੀ ਲੱਗੀ ਹੋਈ ਹੈ। ਕੋਈ ਮਸਲਾ ਸਾਡੇ ਲਈ ਇਸ ਵਕਤ ਜਿਹੜਾ ਸਾਡੇ ਲਈ ਅਹਿਮ ਮਸਲਾ ਹ ਇਹੋ ਹੀ ਹੈ ਕਿ ਦੋਨੇ ਸਰਕਾਰਾਂ ਜਿਹੜਾ ਹੈ ਆਪਸ ਦੇ ਵਿੱਚ ਸਹਿਚਾਰ ਰੱਖਣ ਤਾਲਮੇਲ ਰੱਖਣ ਔਰ ਇੱਕ ਦੂਜੇ ਦਾ ਸਹਿਯੋਗ ਕਰਨ ਔਰ ਸਿੱਖਾਂ ਦਾ ਮੈਂ ਫਿਰ ਕਹਿਣਾ ਚਾਹੁੰਦਾ ਕਿ ਕੈਨੇਡਾ ਦੇ ਸਿੱਖਾਂ ਦਾ ਪੰਜਾਬ ਜਿਹੜਾ ਘਰ ਹ ਭਾਰਤ ਤੋਂ ਬਾਹਰ ਕਨੇਡਾ ਦੇ ਵਿੱਚ ਸਿੱਖ ਦੂਜੀ ਜਿਹੜੀ ਹ ਵੱਡੀ ਬਸੋ ਹ ਤੇ ਉਹਨਾਂ ਸਿੱਖਾਂ ਦੇ ਉੱਤੇ ਆਉਣ ਜਾਣ ਦੇ ਉੱਤੇ ਜਾਂ ਪੰਜਾਬ ਦੇ ਸਿੱਖਾਂ ਦੇ ਉੱਤੇ ਕਨੇਡਾ ਜਾਣ ਤੇ ਆਉਣ ਤੇ ਇਹਦਾ ਕੋਈ ਲੋਕ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ.ਮੈਂ ਪਹਿਲਾਂ ਕਹਿ ਚੁੱਕਿਆ ਕਿ ਮੈਂ ਪਹਿਲਾਂ ਇਹ ਗੱਲ ਦੱਸ ਚੁੱਕਿਆ ਕਿ ਮਸਲਾ ਜਿਹੜਾ ਹੈ ਉਹ ਸਾਡਾ ਪਰੰਪਰਾਵਾਂ ਤੇ ਮਰਿਆਦਾ ਦੇ ਪ੍ਰਤੀ ਜਿਹੜੀ ਬਚਨ ਵੱਧ ਤੈ ਮਸਲਾ ਉਹਦਾ ਔਰ ਮਸਲਾ ਜਿਹੜਾ ਹੈ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਾਂਗਾ ਹੋਰ ਕੋਈ ਮਸਲਾ ਲਗਾਤਾਰ ਨਹੀਂ ਮੁੱਖ ਮੰਤਰੀ ਵੱਲੋਂ ਸ਼ਿਕਾਇਤ ਦੇਣ ਦੀ ਗੱਲ ਤੇ ਬੋਲਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਉਹਦੇ ਲਈ ਕਿਸੇ ਸਰਕਾਰ ਕੋਲ ਜਾਣ ਦੀ ਜਰੂਰਤ ਨਹੀਂ ਹੈ, ਅਸੀਂ ਆਪਣਾ ਸਾਰਾ ਮਾਮਲਾ ਅਕਾਲ ਪੁਰਖ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਰੱਖਿਆ ਪਰ ਗੁਰੂ ਹਰਗੋਬਿੰਦ ਸਾਹਿਬ ਅਕਾਲ ਪੁਰਖ ਦੇ ਅਕਾਲ ਤਖਤ ਸਾਹਿਬ ਅਤੇ ਫੈਸਲਾ ਕਰੇਗਾ

Related posts

ਪੰਜਾਬ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਲਈ ਉਪਰਾਲੇ

admin

ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਸਰਕਾਰਾਂ ਨੂੰ 2 ਮਾਰਚ ਤੱਕ ਦਾ ਸਮਾਂ ਦਿੱਤਾ

admin

ਵਿਦਿਆਰਥੀਆਂ ’ਚ ਖੇਡ-ਏਕਤਾ ਭਾਵਨਾ ਦੇ ਮਕਸਦ ਤਹਿਤ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ

admin